ਬੋਲਟ ਨੇ ਹੈਦਰਾਬਾਦ ਖਿਲਾਫ ਮੈਚ ਤੋਂ ਪਹਿਲਾਂ ਦਿੱਤਾ ਬਿਆਨ, ਕਿਹਾ- ਤਿਆਰ ਹੈ ਟੀਮ

05/08/2019 6:02:37 PM

ਨਵੀਂ ਦਿੱਲੀ : ਆਈ. ਪੀ. ਐੱਲ. ਦੇ ਪਿਛਲੇ ਸੀਜ਼ਨ ਵਿਚ 18 ਵਿਕਟਾਂ ਲੈਣ ਵਾਲੇ ਦਿੱਲੀ ਕੈਪੀਟਲਸ ਦੇ ਤੇਜ਼ ਗੇਂਦਬਾਜ਼ ਟ੍ਰੈਂਟ ਬੋਲਟ ਨੂੰ ਆਖਰੀ-11 ਵਿਚ ਜਗ੍ਹਾ ਹਾਸਲ ਕਰਨ ਲਈ ਕਾਗਿਸੋ ਰਬਾਡਾ ਦੇ ਬਾਹਰ ਜਾਣ ਦਾ ਇੰਤਜ਼ਾਰ ਕਰਨਾ ਪਵੇਗਾ। ਬੋਲਟ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਬੈਂਚ 'ਤੇ ਬੈਠੇ ਹੋਏ ਉਹ ਆਪਣੇ ਮੌਕੇ ਦਾ ਇੰਤਜ਼ਾਰ ਕਰ ਰਹੇ ਹਨ। ਰਬਾਡਾ ਨੂੰ ਐੱਮ. ਏ. ਚਿਦੰਬਰਮ ਸਟੇਡੀਅਮ ਵਿਚ ਲੱਗੀ ਸੱਟ ਕਾਰਨ ਵਤਨ ਪਰਤਣਾ ਪਿਆ ਅਤੇ ਇਸੇ ਵਜ੍ਹਾ ਨਾਲ ਬੋਲਟ ਨੂੰ ਮੌਕਾ ਮਿਲਿਆ। ਬੋਲਟ ਨੇ ਕਿਹਾ ਕਿ ਮੇਰੀ ਕੋਸ਼ਿਸ਼ ਸੀ ਕਿ ਮੈਨੂੰ ਜਦੋਂ ਵੀ ਮੌਕਾ ਮਿਲੇ ਮੈਂ ਪੂਰੀ ਤਰ੍ਹਾਂ ਫਿੱਟ ਰਹਾਂ ਅਤੇ ਮਾਨਸਿਕ ਤੌਰ 'ਤੇ ਤਿਆਰ ਰਹਾਂ।

PunjabKesari

ਬੋਲਟ ਨੇ ਕਿਹਾ ਹਾਲਾਤ ਮੁਸ਼ਕਲ ਸੀ ਅਤੇ ਮੈਂ ਆਪਣੇ ਮੌਕੇ ਦਾ ਇੰਤਜ਼ਾਰ ਕਰ ਰਿਹਾ ਸੀ। ਸਾਡੀ ਟੀਮ ਅਜਿਹੀ ਹੀ ਹੈ ਜਿਸ ਵਿਚ ਸੰਤੁਲਨ ਦੀ ਜ਼ਰੂਰਤ ਹੈ। ਅਸੀਂ ਲਗਾਤਾਰ ਕ੍ਰਿਕਟ ਖੇਡ ਰਹੇ ਹਾਂ। ਜ਼ਿਆਦਾ ਮੈਚ ਨਾ ਖੇਡਣ ਨਾਲ ਬੇਸ਼ਕ ਨਿਰਾਸ਼ ਸੀ ਪਰ ਟੀਮ ਨੇ ਚੰਗਾ ਕੀਤਾ ਤਾਂ ਮੈਨੂੰ ਖੁਸ਼ੀ ਹੋਈ। ਇਹ ਅਲੱਗ ਤਰ੍ਹਾਂ ਦਾ ਟੂਰਨਾਮੈਂਟ ਹੈ। ਅਸੀਂ ਇੱਥੇ ਆਉਂਦੇ ਹਾਂ ਅਤੇ ਦੋਸਤੀ ਕਰਦੇ ਹਾਂ। ਨਾਲ ਹੀ ਮੈਂ ਅਜੇ ਕਾਫੀ ਕੁਝ ਸਿਖ ਰਿਹਾ ਹਾਂ, ਜਿਵੇਂ ਕਿ ਜਿਨ੍ਹਾਂ ਹਾਲਾਤਾਂ ਅਤੇ ਜਗ੍ਹਾ 'ਤੇ ਮੈਂ ਆਮ ਤੌਰ 'ਤੇ ਨਹੀਂ ਖੇਡਦਾ, ਉਸ 'ਤੇ ਕਿਵੇਂ ਗੇਂਦਬਾਜ਼ੀ ਕਰਨੀ ਹੈ। ਬੋਲਟ ਨੇ ਦਿੱਲੀ ਦੇ ਇਸ ਸੈਸ਼ਨ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਸਹਿਰਾ ਕੋਚ ਰਿਕੀ ਪੋਂਟਿੰਗ ਅਤੇ ਸਲਾਹਕਾਰ ਸੌਰਭ ਗਾਂਗੁਲੀ ਨੂੰ ਦਿੱਤਾ ਹੈ।


Related News