ਮੈਂ 5 ਵੱਖ-ਵੱਖ ਤਰ੍ਹਾਂ ਦੀ ਲੈਗ ਸਪਿਨ ਕਰ ਸਕਦਾ ਹਾਂ : ਰਾਸ਼ਿਦ  ਖਾਨ

Saturday, Mar 30, 2019 - 06:27 PM (IST)

ਮੈਂ 5 ਵੱਖ-ਵੱਖ ਤਰ੍ਹਾਂ ਦੀ ਲੈਗ ਸਪਿਨ ਕਰ ਸਕਦਾ ਹਾਂ : ਰਾਸ਼ਿਦ  ਖਾਨ

ਹੈਦਰਾਬਾਦ : ਆਈ. ਪੀ. ਐੱਲ. ਸੀਜ਼ਨ 12 ਦੇ 8ਵੇਂ ਮੈਚ ਵਿਚ ਸ਼ੁੱਕਰਵਾਰ ਨੂੰ ਛੱਕੇ ਦੇ ਨਾਲ ਰਾਜਸਥਾਨ ਰਾਇਲਸ 'ਤੇ 5 ਵਿਕਟਾਂ ਨਾਲ ਜਿੱਤ ਦਿਵਾਉਣ ਵਾਲੇ ਸਨਰਾਈਜ਼ਰਸ ਹੈਦਰਾਬਾਦ ਦੇ ਲੈਗ ਸਪਿਨਰ ਰਾਸ਼ਿਦ ਖਾਨ ਦਾ ਕਹਿਣਾ ਹੈ ਕਿ ਉਹ 5 ਵੱਖ-ਵੱਖ ਤਰ੍ਹਾਂ ਦੀਆਂ ਲੈਗ ਸਪਿਨ ਗੇਂਦਾਂ ਸੁੱਟ ਸਕਦਾ ਹੈ। ਰਾਸ਼ਿਦ ਨੇ ਕਿਹਾ, ''ਮੈਂ ਪੰਜ ਵੱਖ-ਵੱਖ ਤਰ੍ਹਾਂ ਦੀਆਂ ਲੈਗ ਸਪਿਨ ਗੈਂਦਾਂ ਦਾ ਮਿਸ਼ਰਣ ਕਰਨ ਦੀ ਕੋਸ਼ਿਸ਼ ਕੀਤੀ।  ਮੈਂ ਸਮਝ ਗਿਆ ਸੀ ਕਿ ਇਹ ਉਹ ਵਿਕਟ ਨਹੀਂ ਜਿੱਥੇ ਜ਼ਿਆਦਾ ਟਰਨ ਮਿਲੇ।'' ਰਾਸ਼ਿਦ ਨੇ ਜੋਫਰਾ ਦੇ ਓਵਰ ਵਿਚ 2 ਗੇਂਦਾਂ 'ਤੇ 10 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦਿਵਾਈ। ਉਸ ਨੇ ਗੇਂਦਬਾਜ਼ੀ ਵਿਚ 4 ਓਵਰਾਂ ਵਿਚ 24 ਦੌੜਾਂ ਦੇ ਕੇ 1 ਵਿਕਟ ਹਾਸਲ ਕੀਤਾ ਅਤੇ 'ਮੈਨ ਆਫ ਦਿ ਖਿਤਾਬ' ਜਿੱਤਿਆ।

 

ਰਾਸ਼ਿਦ ਨੇ ਕਿਹਾ, ''ਮੈਂ ਆਪਣੀ ਬੱਲੇਬਾਜ਼ੀ 'ਤੇ ਕੰਮ ਕਰ ਰਿਹਾ ਹਾਂ। ਜਦੋਂ ਟੀਮ ਨੂੰ ਮੇਰੀ ਬੱਲੇਬਾਜ਼ੀ ਦੀ ਜ਼ਰੂਰਤ ਹੁੰਦੀ ਹੈ ਤਾਂ ਮੈਨੂੰ ਚੰਗਾ ਕਰਨ ਦੀ ਜ਼ਰੂਰਤ ਹੈ। ਮੇਰੇ ਕੋਚ ਨੇ ਮੈਨੂੰ ਨੈਟਸ ਵਿਚ ਕਾਫੀ ਭਰੋਸਾ ਦਿਵਾਇਆ ਕਿ ਮੈਂ ਕਿਤੇ ਵੀ ਮਾਰਨ ਦੀ ਸਮਰੱਥਾ ਰੱਖਦਾ ਹਾਂ। ਗੇਂਦਬਾਜ਼ੀ ਵਿਚ ਮੈਂ 5 ਵੱਖ-ਵੱਖ ਤਰ੍ਹਾਂ ਦੀ ਗੇਂਦਬਾਜ਼ੀ ਕਰ ਕੇ ਵਿਕਟਾਂ ਹਾਸਲ ਕਰ ਸਕਦਾ ਹਾਂ। ਮੈਂ ਹਰ ਮੈਚ ਦੇ ਹਰ ਵਿਭਾਗ ਵਿਚ ਹਾਂ ਪੱਖੀ ਰਹਿਣ ਦੀ ਕੋਸ਼ਿਸ਼ਕ ਕਰਦਾ ਹਾਂ। ਬਟਲਰ ਦਾ ਵਿਕਟ ਲੈਣਾ ਮੇਰੇ ਪਲਾਨ ਦੇ ਮੁਤਾਬਕ ਸੀ। ਮੈਂ ਪਹਿਲਾਂ ਵੀ ਉਸ ਨੂੰ ਜਲਦੀ ਆਊਟ ਕਰ ਚੁੱਕਾ ਹਾਂ।''


Related News