IPL 2019: ਮੁੰਬਈ ਇੰਡੀਅਨਸ ਫੈਨਸ ਨੂੰ ਝਟਕਾ, ਪਹਿਲੇ ਛੇ ਮੈਚਾਂ ''ਚ ਨਹੀ ਦਿਖੇਗਾ ਇਹ ਧਾਕੜ ਖਿਡਾਰੀ
Saturday, Mar 23, 2019 - 11:54 AM (IST)

ਮੁੰਬਈ— ਮੁੰਬਈ ਇੰਡੀਅਨਸ ਦੇ ਤੇਜ਼ ਗੇਂਦਬਾਜ਼ ਸ਼੍ਰੀਲੰਕਾ ਦੇ ਲਸਿਤ ਮਲਿੰਗਾ ਆਈ. ਪੀ. ਐੱਲ-12 ਦੇ ਸ਼ੁਰੁਆਤੀ ਛੇ ਮੈਚਾਂ 'ਚ ਨਹੀਂ ਖੇਡ ਸਕਣਗੇ। ਮਲਿੰਗਾ ਨੇ ਵਿਸ਼ਵ ਕੱਪ ਟੀਮ 'ਚ ਜਗ੍ਹਾ ਬਣਾਉਣ ਦੇ ਟੀਚੇ ਵਜੋਂ ਆਪਣੇ ਆਪ ਇਹ ਫੈਸਲਾ ਕੀਤਾ ਹੈ ।
ਮਲਿੰਗਾ ਨੇ ਕਿਹਾ ਕਿ ਮੈਂ ਬੋਰਡ ਤੋਂ ਇੰਡੀਅਨ ਟੀ-20 ਲੀਗ ਖੇਡਣ ਲਈ ਅਨਾਪੱਤੀ ਪ੍ਰਮਾਣ ਪੱਤਰ (ਐੱਨ. ਓ. ਸੀ) ਮੰਗਿਆ ਸੀ ਤੇ ਉਨ੍ਹਾਂ ਨੇ ਕਿਹਾ ਸੀ ਕਿ ਇਹ ਠੀਕ ਹੈ, ਪਰ ਸਾਰੇ ਖਿਡਾਰੀ ਜੋ ਵਿਸ਼ਵ ਕੱਪ 'ਚ ਖੇਡਣਾ ਚਾਹੁੰਦੇ ਹਾਂ, ਉਨ੍ਹਾਂ ਨੂੰ ਰਾਜਸੀ ਟੂਰਨਾਮੈਟਾਂ ਲਈ ਵਾਪਸ ਆਉਣਾ ਹੋਵੇਗਾ।ਮਲਿੰਗਾ ਨੇ ਨਾਲ ਹੀ ਕਿਹਾ ਕਿ ਇਸ ਲਈ ਮੈਂ ਉਨ੍ਹਾਂ ਨੂੰ ਕਿਹ ਦਿੱਤਾ ਕਿ ਮੈਂ ਰਾਜਸੀ ਟੂਰਨਾਮੈਂਟ 'ਚ ਖੇਡਾਂਗਾ। ਮੈਂ ਬੋਰਡ ਤੋਂ ਕਿਹਾ ਕਿ ਉਹ ਮੁੰਬਈ ਟੀਮ ਨੂੰ ਇਸ ਬਾਰੇ 'ਚ ਸੁਚਿਤसਕਰ ਦੇਣ ਕਿਉਂਕਿ ਇਹ ਉਨ੍ਹਾਂ ਦਾ ਫੈਸਲਾ ਹੈ। ਮੈਂ ਟੀ-20 ਲੀਗ ਦੀ ਕਮਾਈ ਗੁਆਉਣ ਲਈ ਤਿਆਰ ਹਾਂ, ਮੈਂ ਇਹ ਆਪਣੇ ਦੇਸ਼ ਲਈ ਕਰ ਰਿਹਾ ਹਾਂ।
ਪਤਾ ਹੋਵੇ ਕਿ ਸ਼੍ਰੀਲੰਕਾ ਟੀਮ ਦੇ ਸਿਲੈਕਟਰਸ ਨੇ ਖਿਡਾਰੀਆਂ ਤੋਂ ਕਿਹਾ ਹੈ ਕਿ ਵਿਸ਼ਵ ਕੱਪ ਖੇਡਣ ਲਈ ਕੁਆਲੀਫਾਈ ਹੋਣ ਲਈ ਉਨ੍ਹਾਂ ਨੂੰ ਅਗਲੀ ਸੁਪਰ ਰਾਜਸੀ ਵਨ-ਡੇ ਘਰੇਲੂ ਟੂਰਨਾਮੈਂਟ 'ਚ ਖੇਡਣਾ ਹੋਵੇਗਾ।