IPL 2019 : ਕੈਪੀਟਲ'' ਦਿੱਲੀ ''ਚ ''ਹੈਟ੍ਰਿਕ'' ਉੱਤੇ ਕੇ. ਕੇ. ਆਰ. ਦੀਆਂ ਨਜ਼ਰਾਂ
Saturday, Mar 30, 2019 - 01:44 AM (IST)
ਨਵੀਂ ਦਿੱਲੀ - ਘਰੇਲੂ ਮੈਦਾਨ 'ਤੇ ਪਹਿਲਾ ਹੀ ਮੁਕਾਬਲਾ ਹਾਰ ਬੈਠੀ ਦਿੱਲੀ ਕੈਪੀਟਲਸ ਸ਼ਨੀਵਾਰ ਨੂੰ ਪਿਛਲੇ ਦੋਵੇਂ ਮੁਕਾਬਲੇ ਜਿੱਤ ਚੁੱਕੀ ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਆਈ. ਪੀ. ਐੱਲ. ਮੁਕਾਬਲੇ ਵਿਚ ਆਪਣੀਆਂ ਪਿਛਲੀਆਂ ਗਲਤੀਆਂ ਸੁਧਾਰਦੇ ਹੋਏ ਵਾਪਸੀ ਕਰਨ ਦੇ ਇਰਾਦੇ ਨਾਲ ਉਤਰੇਗੀ, ਜਦਕਿ ਮਹਿਮਾਨ ਟੀਮ ਦੀਆਂ ਨਜ਼ਰਾਂ ਹੈਟ੍ਰਿਕ 'ਤੇ ਲੱਗੀਆਂ ਹਨ।
ਦਿੱਲੀ ਨੇ ਆਈ. ਪੀ. ਐੱਲ. ਵਿਚ ਵਧੀਆ ਸ਼ੁਰੂਆਤ ਕਰਦੇ ਹੋਏ ਤਿੰਨ ਵਾਰ ਦੀ ਚੈਂਪੀਅਨ ਮੁੰਬਈ ਨੂੰ 37 ਦੌੜਾਂ ਨਾਲ ਹਰਾਇਆ ਸੀ ਪਰ ਆਤਮਵਿਸ਼ਵਾਸ ਨਾਲ ਸ਼ੁਰੂਆਤ ਕਰਨ ਵਾਲੀ ਟੀਮ ਘਰੇਲੂ ਮੈਦਾਨ 'ਤੇ ਪਹਿਲੇ ਮੁਕਾਬਲੇ ਵਿਚ ਸਾਬਕਾ ਚੈਂਪੀਅਨ ਚੇਨਈ ਸੁਪਰ ਕਿੰਗਜ਼ ਤੋਂ 6 ਵਿਕਟਾਂ ਨਾਲ ਹਾਰ ਕੇ ਪਟੜੀ ਤੋਂ ਉਤਰ ਗਈ। ਆਪਣੇ ਮੈਦਾਨ 'ਤੇ ਹਾਲਾਂਕਿ ਦੂਜੇ ਮੈਚ ਵਿਚ ਹੁਣ ਉਸਦੇ ਕੋਲ ਪਿਛਲੀਆਂ ਗਲਤੀਆਂ ਨੂੰ ਸੁਧਾਰਦੇ ਹੋਏ ਵਾਪਸੀ ਦਾ ਸੁਨਹਿਰੀ ਮੌਕਾ ਹੈ।
