ਮੈਚ ਤੋਂ ਬਾਅਦ ਧੋਨੀ-ਰੈਨਾ ਦੀਆਂ ਬੇਟੀਆਂ ਨੇ ਆਪਸ ''ਚ ਕੀਤੀ ਮਸਤੀ, ਦੇਖੋ ਖੂਬਸੂਰਤ ਤਸਵੀਰਾਂ
Saturday, May 11, 2019 - 12:59 PM (IST)

ਨਵੀਂ ਦਿੱਲੀ : ਚੇਨਈ ਸੁਪਰ ਕਿੰਗਜ਼ ਨੇ ਸ਼ੁੱਕਰਵਾਰ ਨੂੰ ਖੇਡੇ ਗਏ ਦੂਜੇ ਕੁਆਲੀਫਾਇਰ ਮੈਚ ਵਿਚ ਦਿੱਲੀ ਕੈਪੀਟਲਸ ਨੂੰ ਵਿਕਟਾਂ ਨਾਲ ਹਰਾ ਕੇ ਰਿਕਾਰਡ ਵੀਂ ਵਾਰ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਜਿੱਤ ਤੋਂ ਬਾਅਦ ਕਪਤਾਨ ਧੋਨੀ ਅਤੇ ਸੁਰੇਸ਼ ਰੈਨਾ ਦੀਆਂ ਬੇਟੀਆਂ ਮੈਦਾਨ 'ਤੇ ਮਸਤੀ ਕਰਦੀਆਂ ਦਿੱਸੀਆਂ। ਧੋਨੀ ਦੀ ਪਤਨੀ ਸਾਕਸ਼ੀ ਅਤੇ ਰੈਨਾ ਦੀ ਪਤਨੀ ਪ੍ਰਿਯਾਂਕਾ ਆਪਣੀ-ਆਪਣੀ ਬੇਟੀ ਦੇ ਨਾਲ ਇਸ ਮੈਚ ਨੂੰ ਦੇਖਣ ਲਈ ਵਿਸ਼ਾਖਾਪਟਨਮ ਸਟੇਡੀਅਮ ਵਿਚ ਮੌਜੂਦ ਸੀ।
ਸੁਰੇਸ਼ ਰੈਨਾ ਨੇ ਆਪਣੀ ਟੀਮ ਦੀ ਜਿੱਤ ਤੋਂ ਬਾਅਦ ਪਰਿਵਾਰ ਸੰਗ ਸਮਾਂ ਬਿਤਾਇਆ। ਉਸਨੇ ਆਪਣੀ ਬੇਟੀ ਗ੍ਰੇਸਿਆ ਨੂੰ ਗੋਦ ਵਿਚ ਚੁੱਕਿਆ ਅਤੇ ਉਸਦੇ ਨਾਲ ਗੱਲਾਂ ਕੀਤੀਆਂ। ਉਸਦੀ ਪਤਨੀ ਪ੍ਰਿਯਾਂਕਾ ਰੈਨੀ ਵੀ ਨਾਲ ਮੌਜੂਦ ਸੀ।
ਧੋਨੀ ਦੀ 4 ਸਾਲ ਦੀ ਬੇਟੀ ਜੀਵਾ ਆਪਣੇ ਪਿਤਾ ਦੇ ਨਾਲ ਮਸਤੀ ਕਰਦੀ ਦਿੱਸੀ। ਮੈਚ ਤੋਂ ਬਾਅਦ ਦੋਵਾਂ ਨੇ ਕਾਫੀ ਸਮਾਂ ਮੈਦਾਨ 'ਤੇ ਇਕੱਠੇ ਬਿਤਾਇਆ।
ਧੋਨੀ ਦੀ ਬੇਟੀ ਜੀਵਾ ਅਤੇ ਰੈਨੀ ਦੀ ਬੇਟੀ ਗ੍ਰੇਸੀਆ ਵਿਸ਼ਾਖਾਪਟਨਮ ਵਿਚ ਕੁਆਲੀਫਾਇਰ ਮੈਚ ਤੋਂ ਬਾਅਦ ਆਪਸ 'ਚ ਖੇਡਦੀਆਂ ਦਿੱਸੀਆਂ।
ਧੋਨੀ ਦੀ ਪਤਨੀ ਸਾਕਸ਼ੀ ਅਤੇ ਰੈਨਾ ਦੀ ਪਤਨੀ ਪ੍ਰਿਯਾਂਕਾ ਮੈਚ ਦੌਰਾਨ ਟੀਮ ਚੇਨਈ ਲਈ ਚੀਅਰ ਕਰਦੀ ਦਿੱਸੀ। ਉਨ੍ਹਾਂ ਦੀਆਂ ਬੇਟੀਆਂ ਵੀ ਨਾਲ ਬੈਠੀਆਂ ਸੀ।