IPL 2019 : ਜੀਵਾ-ਸਾਕਸ਼ੀ ਨਾਲ ਵਿਜਾਗ ਪਹੁੰਚੇ ਧੋਨੀ, ਫੈਨਸ ਨੇ ਕੀਤੀ ਇਹ ਅਪੀਲ

Thursday, May 09, 2019 - 01:25 AM (IST)

IPL 2019 : ਜੀਵਾ-ਸਾਕਸ਼ੀ ਨਾਲ ਵਿਜਾਗ ਪਹੁੰਚੇ ਧੋਨੀ, ਫੈਨਸ ਨੇ ਕੀਤੀ ਇਹ ਅਪੀਲ

ਜਲੰਧਰ— ਲੈੱਗ ਸਪਿਨਰ ਰਾਹੁਲ ਚਾਹਰ ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਸੂਰਯਕੁਮਾਰ ਯਾਦਵ ਦੇ ਅਰਧ ਸੈਂਕੜੇ ਨਾਲ ਮੁੰਬਈ ਇੰਡੀਅਨਜ਼  ਨੇ ਆਈ. ਪੀ. ਐੱਲ.-12 ਦੇ ਪਹਿਲੇ ਕੁਆਲੀਫਾਇਰ ਵਿਚ ਮੰਗਲਵਾਰ ਨੂੰ ਇੱਥੇ ਚੇਨਈ ਸੁਪਰ ਕਿੰਗਜ਼ ਨੂੰ 6 ਵਿਕਟਾਂ ਨਾਲ ਹਰਾ ਕੇ 5ਵੀਂ ਵਾਰ ਫਾਈਨਲ ਵਿਚ ਜਗ੍ਹਾ ਬਣਾਈ। ਇਸ ਹਾਰ ਤੋਂ ਬਾਅਦ ਬੁੱਧਵਾਰ ਨੂੰ ਹੋਏ ਐਲਿਮੀਨੇਟਰ ਮੁਕਾਬਲੇ 'ਚ ਦਿੱਲੀ ਕੈਪੀਟਲਸ ਨੇ ਸਨਰਾਈਜ਼ਰਜ਼ ਹੈਦਰਾਬਾਦ 2 ਵਿਕਟਾਂ ਨਾਲ ਹਰਾ ਦਿੱਤਾ, ਜਿਸ ਦਾ ਮੁਕਾਬਲਾ ਹੁਣ ਚੇਨਈ ਸੁਪਰ ਕਿੰਗਜ਼ ਨਾਲ ਸ਼ੁੱਕਰਵਾਰ ਨੂੰ ਹੋਵੇਗਾ। ਕੁਆਲੀਫਾਇਰ 2 'ਚ ਜਿੱਤਣ ਵਾਲੀ ਟੀਮ ਦਾ ਮੁਕਾਬਲਾ 12 ਮਈ ਨੂੰ ਫਾਈਨਲ 'ਚ ਮੁੰਬਈ ਇੰਡੀਅਨਜ਼ ਨਾਲ ਹੋਵੇਗਾ। ਦੱਸ ਦਈਏ ਕਿ ਤਿੰਨ ਬਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਪੰਜਵੀਂ ਬਾਰ ਆਈ. ਪੀ. ਐੱਲ. ਦੇ ਫਾਈਨਲ 'ਚ ਪਹੁੰਚੀ ਹੈ।
ਦੂਸਰੇ ਕੁਆਲੀਫਾਇਰ ਦੇ ਲਈ ਚੇਨਈ ਸੁਪਰ ਕਿੰਗਜ਼ ਦੀ ਟੀਮ ਵਿਜਾਗ ਪਹੁੰਚ ਗਈ ਹੈ। ਮਹਿੰਦਰ ਸਿੰਘ ਧੋਨੀ ਦੀ ਬੇਟੀ ਜੀਵਾ ਤੇ ਪਤਨੀ ਸਾਕਸ਼ੀ ਦੇ ਨਾਲ ਪਹੁੰਚੇ ਹਨ। ਚੇਨਈ ਸੁਪਰ ਕਿੰਗਜ਼ ਦੇ ਆਫਿਸ਼ੀਅਲ ਟਵਿਟਰ ਅਕਾਊਂਟ 'ਤੇ ਧੋਨੀ, ਸਾਕਸ਼ੀ ਤੇ ਜੀਵਾ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਸ਼ੇਅਰ ਕਰਕੇ ਸੀ. ਐੱਸ. ਕੇ. ਦੇ ਫੈਨਸ ਧੋਨੀ ਤੇ ਟੀਮ ਨੂੰ ਆਈ. ਪੀ. ਐੱਲ. 2019 ਜਿੱਤਣ ਦੀ ਅਪੀਲ ਕਰ ਰਹੇ ਹਨ।

 


author

Gurdeep Singh

Content Editor

Related News