IPL 2019 : ਜੇਕਰ ਹੋਰ ਮੈਚ ਹਾਰੇ ਤਾਂ ਵਾਪਸੀ ਕਰਨਾ ਹੋਵੇਗਾ ਬੇਹੱਦ ਮੁਸ਼ਕਲ : ਸਟੋਕਸ
Monday, Apr 01, 2019 - 02:50 PM (IST)

ਨਵੀਂ ਦਿੱਲੀ : ਰਾਜਸਥਾਨ ਰਾਇਲਸ ਦੇ ਆਲਰਾਊਂਡਰ ਬੈਨ ਸਟੋਕਸ ਨੇ ਆਪਣੀ ਟੀਮ ਦੇ ਆਈ.ਪੀ. ਐੱਲ. 'ਚ ਲਗਾਤਾਰ 3 ਮੈਚ ਗੁਆਉਣ ਤੋਂ ਬਾਅਦ ਕਿਹਾ ਕਿ ਉਸ ਦੀ ਟੀਮ ਇਕ ਹੋਰ ਮੈਚ ਗੁਆਉਣ ਦੇ ਹਾਲਤ 'ਚ ਨਹੀਂ ਹੈ। ਸਟੋਕਸ ਨੇ ਕਿਹਾ ਕਿ ਪਿਛਲੇ ਮੈਚ ਦੇ ਬਾਰੇ ਸੋਚਣ ਦਾ ਕੋਈ ਮਤਲਬ ਨਹੀਂ ਹੈ ਅਤੇ ਹੁਣ ਆਗਾਮੀ ਮੈਚਾਂ 'ਤੇ ਧਿਆਨ ਲਾਉਣਾ ਹੋਵੇਗਾ ਕਿਉਂਕਿ ਜੇਕਰ ਟੀਮ ਨੇ ਅਗਲੇ ਮੈਚ ਗੁਆ ਦਿੱਤੇ ਤਾਂ ਵਾਪਸੀ ਕਰਨਾ ਮੁਸ਼ਕਲ ਹੋ ਜਾਵੇਗਾ। ਸਟੋਕਸ ਨੇ ਐਤਵਾਰ ਰਾਤ ਚੇਨਈ ਸੁਪਰ ਕਿੰਗਜ਼ ਖਿਲਾਫ 8 ਦੌੜਾਂ ਦੀ ਹਾਰ ਤੋਂ ਬਾਅਦ ਕਿਹਾ, ''ਪਿਛਲੇ 3 ਮੈਚਾਂ ਵਿਚ ਅਸੀਂ ਸਾਰੇ 3 ਮੈਚ ਜਿੱਤਣ ਲਈ ਖੁੱਦ ਨੂੰ ਚੰਗੀ ਸਥਿਤੀ ਵਿਚ ਲੈ ਆਏ ਸੀ ਅਤੇ ਸਾਨੂੰ ਪਤਾ ਹੈ ਕਿ ਮਹੱਤਵਪੂਰਨ ਪਲਾਂ ਵਿਚ ਜਿੱਤਣ ਦਾ ਮਾਮਲਾ ਹੈ। ਇਸ ਮੈਚ ਵਿਚ ਵੀ ਅਸੀਂ ਆਖਰੀ ਓਵਰ ਵਿਚ ਜਿੱਤ ਦਰਜ ਕਰਨ 'ਚ ਅਸਫਲ ਰਹੇ।''
ਸਟੋਕਸ ਨੇ ਕਿਹਾ, ''ਪਹਿਲੇ 3 ਮੈਚ ਗੁਆਉਣ ਤੋਂ ਬਾਅਦ ਤੁਸੀਂ ਕਹਿ ਸਕਦੇ ਹੋ ਕਿ ਇਸ ਵਿਚ ਕੁਝ ਵੀ ਹਾਂ ਪੱਖੀ ਨਹੀਂ ਹੈ ਪਰ ਅਸੀਂ ਇਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਪਿਛੇ ਮੁੜ ਕੇ ਦੇਖਣ ਦਾ ਕੋਈ ਮਤਲਬ ਨਹੀਂ ਹੈ ਕਿਉਂਕਿ ਜੇਕਰ ਅਸੀਂ 4-5 ਮੈਚ ਗੁਆ ਦਿੱਤੇ ਤਾਂ ਫਿਰ ਵਾਪਸੀ ਕਰਨਾ ਬੇਹੱਦ ਮੁਸ਼ਕਲ ਹੋਵੇਗਾ।'' ਸਟੋਕਸ ਨੇ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਰੱਜ ਕੇ ਤਾਰੀਫ ਕੀਤੀ ਅਤੇ ਕਿਹਾ ਉਸ ਤੋਂ ਕਾਫੀ ਕੁਝ ਸਿੱਖਿਆ ਜਾ ਸਕਦਾ ਹੈ। ਧੋਨੀ ਨੇ ਉਸ ਸਮੇਂ ਅਜੇਤੂ 75 ਦੌੜਾਂ ਦੀ ਪਾਰੀ ਖੇਡੀ ਜਦੋਂ ਟੀਮ 27 'ਤੇ 3 ਵਿਕਟਾਂ ਗੁਆਉਣ ਤੋਂ ਬਾਅਦ ਮੁਸ਼ਕਲ 'ਚ ਸੀ।''