ਖੇਡ ਭਾਵਨਾ ''ਤੇ ਅਸ਼ਵਿਨ ਨੂੰ ਲੈਕਚਰ ਦੇਣ ਦਾ BCCI ਦਾ ਕੋਈ ਇਰਾਦਾ ਨਹੀਂ : ਅਧਿਕਾਰੀ

03/26/2019 5:36:44 PM

ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ ਦੇ ਅਧਿਕਾਰੀ ਨੇ ਮੰਗਲਵਾਰ ਨੂੰ ਕਿਹਾ ਕਿ ਆਈ. ਪੀ. ਐੱਲ. ਮੈਚ ਵਿਚ ਜੋਸ ਬਟਲਰ ਨੂੰ ਮਾਂਕਡਿੰਗ ਕਰ ਕੇ ਵਿਵਾਦ ਨੂੰ ਜਨਮ ਦੇਣ ਵਾਲੇ ਆਰ. ਅਸ਼ਵਿਨ ਨੂੰ ਖੇਡ ਭਾਵਨਾ 'ਤੇ ਕੋਈ ਲੈਕਚਰ ਨਹੀਂ ਦੇਵੇਗਾ। ਬੋਰਡ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ''ਅਸ਼ਵਿਨ ਨੂੰ ਖੇਡ ਭਾਵਨਾ 'ਤੇ ਲੈਕਚਰ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਸ ਨੇ ਜੋ ਕੀਤਾ ਨਿਯਮਾਂ ਦੇ ਅੰਦਰ ਕੀਤਾ। ਅੰਪਾਇਰ ਅਤੇ ਮੈਚ ਰੈਫਰੀ ਉੱਥੇ ਸੀ ਜਿਨ੍ਹਾਂ ਦਾ ਕੰਮ ਇਹ ਯਕੀਨੀ ਕਰਨਾ ਹੈ ਕਿ ਮੈਚ ਨਿਯਮਾਂ ਦੇ ਦਾਇਰੇ 'ਚ ਖੇਡਿਆ ਜਾਵੇ। ਬੀ. ਸੀ. ਸੀ. ਆਈ. ਇਸ ਵਿਚ ਨਹੀਂ ਪੈਣਾ ਚਾਹੁੰਦਾ। ਜਿੱਥੇ ਤੱਕ ਸ਼ੇਨ ਵਾਰਨ ਦਾ ਸਵਾਲ ਹੈ ਉਹ ਰਾਜਸਥਾਨ ਰਾਇਲਸ ਦੇ ਬ੍ਰਾਂਡ ਅੰਬੈਸਡਰ ਹਨ। ਉਹ ਇਸ ਮਾਮਲੇ 'ਚ ਨਿਰਪੱਖ ਨਹੀਂ ਹਨ।''

PunjabKesari

ਆਈ. ਪੀ. ਐੱਲ. ਚੇਅਰਮੈਨ ਰਾਜੀਵ ਸ਼ੁਕਲਾ ਨੇ ਕਿਹਾ ਕਿ ਮਹਿੰਦਰ ਸਿੰਘ ਧੋਨੀ ਅਤੇ ਵਿਰਾਟ ਕੋਹਲੀ ਦੀ ਹਾਜ਼ਰੀ 'ਚ ਹੋਈ ਬੈਠਕ ਵਿਚ ਇਹ ਤੈਅ ਕੀਤਾ ਗਿਆ ਸੀ ਕਿ ਆਈ. ਪੀ. ਐੱਲ. ਵਿਚ ਕੋਈ ਮਾਂਕਡਿੰਗ ਨਹੀਂ ਕਰੇਗਾ। ਅਧਿਕਾਰੀ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਸ਼ੁਕਲਾ ਜੀ ਕਿਸ ਬੈਠਕ ਦੀ ਗੱਲ ਕਰ ਰਹੇ ਹਨ। ਉਹ ਨਵਾਂ ਨਿਯਮ ਆਉਣ ਤੋਂ ਪਹਿਲਾਂ ਦੀ ਗੱਲ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਮਾਂਕਡਿੰਗ ਤੋਂ ਪਹਿਲਾਂ ਬੱਲੇਬਾਜ਼ ਨੂੰ ਚਿਤਾਵਨੀ ਦੇਣਾ ਜ਼ਰੂਰੀ ਹੈ। ਉਸ ਵਿਚ ਤੈਅ ਕੀਤਾ ਗਿਆ ਸੀ ਕਿ ਗੇਂਦਬਾਜ਼ ਘੱਟੋਂ ਘੱਟ ਬੱਲੇਬਾਜ਼ ਨੂੰ ਚਿਤਾਵਨੀ ਜ਼ਰੂਰ ਦੇਣਗੇ। ਇਹ ਪੁੱਛਣ 'ਤੇ ਕਿ ਧੋਨੀ ਅਜਿਹਾ ਕਰਦੇ ਹਨ ਜਾਂ ਨਹੀਂ ਤਾਂ ਉਸ ਨੇ ਕਿਹਾ ਕਿ ਧੋਨੀ ਅਜਿਹਾ ਕਦੇ ਵੀ ਨਹੀਂ ਕਰਦਾ ਪਰ ਕੀ ਇਸ ਨਾਲ ਅਸ਼ਵਿਨ ਗਲਤ ਹੋ ਗਿਆ। ਉਸ ਨੂੰ ਨਿਯਮਾਂ ਦੀ ਕਾਫੀ ਜਾਣਕਾਰੀ ਹੈ ਅਤੇ ਉਹ ਹਮੇਸ਼ਾ ਗਲਤੀਆਂ ਦਾ ਫਾਇਦਾ ਚੁੱਕੇਗਾ। ਇਸ ਵਿਚ ਕੁਝ ਨਹੀਂ ਕੀਤਾ ਜਾ ਸਕਦਾ।''


Related News