IPL : ਪਲੇਆਫ ਤੋਂ BCCI ਨੂੰ ਇੰਨੇ ਕਰੋੜ ਦੀ ਕਮਾਈ ਦੀ ਉਮੀਦ, ਜਾਣ ਕੇ ਹੋਵੋਗੇ ਹੈਰਾਨ

Tuesday, Apr 30, 2019 - 05:05 PM (IST)

IPL : ਪਲੇਆਫ ਤੋਂ BCCI ਨੂੰ ਇੰਨੇ ਕਰੋੜ ਦੀ ਕਮਾਈ ਦੀ ਉਮੀਦ, ਜਾਣ ਕੇ ਹੋਵੋਗੇ ਹੈਰਾਨ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ (ਬੀ. ਸੀ. ਸੀ. ਆਈ.) ਨੂੰ ਆਈ. ਪੀ. ਐੱਲ. ਦੇ 12ਵੇਂ ਸੀਜ਼ਨ ਦੇ ਪਲੇਆਫ ਮੈਚਾਂ ਦੀ ਟਿਕਟਾਂ ਦੀ ਵਿਕਰੀ ਤੋਂ 20 ਕਰੋੜ ਰੁਪਏ ਦੀ ਕਮਾਈ ਦੀ ਉਮੀਦ ਹੈ। ਗਰੁਪ ਸਟੇਜ ਵਿਕ ਖੇਡੇ ਗਏ ਮੁਕਾਬਲਿਆਂ ਦੀਆਂ ਟਿਕਟਾਂ ਤੋਂ ਹੋਣ ਵਾਲੀ ਕਮਾਈ ਵੱਖ-ਵੱਖ ਫ੍ਰੈਂਚਾਈਜ਼ੀਆਂ ਨੂੰ ਦਿੱਤੀ ਜਾਂਦੀ ਹੈ ਜਦਕਿ ਆਖਰੀ 4 ਮੁਕਾਬਲਿਆਂ ਦਾ ਪੈਸਾ ਬੋਰਡ ਨੂੰ ਦਿੱਤਾ ਜਾਂਦਾ ਹੈ।

ਸੂਤਰਾਂ ਤੋਂ ਮਿਲੀ ਜਾਣਕਾਰ ਮੁਤਾਬਕ, ਬੀ. ਸੀ. ਸੀ. ਆਈ. ਨੇ ਆਈ. ਪੀ. ਐੱਲ. ਦੇ 12ਵੇਂ ਸੀਜ਼ਨ ਲਈ ਜਾਰੀ ਕੀਤੇ ਬਜਟ ਵਿਚ ਇਹ ਦੱਸਿਆ ਹੈ ਕਿ 2018 ਵਿਚ ਟਿਕਟਾਂ ਦੀ ਵਿਕਰੀ ਤੋਂ ਜੋ ਆਮਦਨੀ ਹੋਈ ਸੀ ਉਸ ਨਾਲ ਇਸ ਵਾਰ 2 ਕਰੋੜ ਦਾ ਫਾਇਦਾ ਹੋਇਆ ਹੈ। ਪਿਛਲੇ ਆਈ. ਪੀ. ਐੱਲ. ਦੀ ਟਿਕਟਾਂ ਨਾਲ ਬੋਰਡ ਨੂੰ 18 ਕਰੋੜ ਰੁਪਏ ਦੀ ਕਮਾਈ ਹੋਈ ਸੀ। ਇਸ ਸੈਸ਼ਨ ਦਾ ਫਾਈਨਲ ਮੈਚ 12 ਮਈ ਨੂੰ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਵਿਚ ਖੇਡਿਆ ਜਾਵੇਗਾ ਜਦਕਿ ਕੁਆਲੀਫਾਇਰ-1 ਚੇਨਈ ਅਤੇ ਕੁਆਲੀਫਾਇਰ-2 ਅਤੇ ਐਲਿਮਿਨੇਟਰ ਵਿਸ਼ਾਖਾਪਟਨਮ ਵਿਚ ਆਯੋਜਿਤ ਕੀਤਾ ਜਾਵੇਗਾ।

PunjabKesari

ਤਾਮਿਲਨਾਡੂ ਕ੍ਰਿਕਟ ਸੰਘ (ਟੀ. ਐੱਨ. ਸੀ. ਏ.) ਨੂੰ ਆਈ, ਜੇ. ਅਤੇ ਕੇ. ਸਟੈਂਡ ਖੋਲਣ ਦੀ ਇਜਾਜ਼ਤ ਨਹੀਂ ਮਿਲੀ, ਜਿਸ ਤੋਂ ਬਾਅਦ ਫਾਈਨਲ ਮੁਕਾਬਲਾ ਹੈਦਰਾਬਾਦ ਵਿਚ ਆਯੋਜਿਤ ਕਰਾਏ ਜਾਣ ਦਾ ਫੈਸਲਾ ਲਿਆ ਗਿਆ ਹੈ। ਆਮਤੌਰ 'ਤੇ ਪਲੇਆਫ ਮੌਜੂਦਾ ਜੇਤੂ ਅਤੇ ਫਾਈਨਲ ਤੱਕ ਪਹੁੰਚਣ ਵਾਲੀ ਟੀਮ ਦੇ ਘਰੇਲੂ ਮੈਦਾਨ 'ਤੇ ਖੇਡੇ ਜਾਂਦੇ ਹਨ ਪਰ ਕੁਝ ਮੁਸ਼ਕਲਾਂ ਕਾਰਨ ਬੀ. ਸੀ. ਸੀ. ਆਈ. ਨੂੰ ਵਿਸ਼ਾਖਾਪਟਨਮ ਵਿਚ ਮੈਚ ਕਰਾਉਣ ਦਾ ਫੈਸਲਾ ਲੈਣਾ ਪਿਆ। ਸੁਪਰੀਮ ਕੋਰਟ ਵੱਲੋਂ ਗਠਿਤ ਪ੍ਰਸ਼ਾਸਕਾਂ ਦੀ ਕਮੇਟੀ (ਸੀ. ਓ. ਏ.) ਦੇ ਮੁਖੀ ਵਿਨੋਦ ਰਾਏ ਨੇ ਕਿਹਾ ਸੀ ਕਿ ਪਲੇਆਫ ਮੁਕਾਬਲਿਆਂ ਨੂੰ ਮੂਵ ਕਰਨਾ ਹੋਵੇਗਾ ਕਿਉਂਕਿ ਇਨ੍ਹਾਂ ਮੈਚਾਂ ਦੀਆਂ ਟਿਕਟਾਂ ਵਿਕਰੀ ਦਾ ਖਾਸ ਅਧਿਕਾਰ ਹੈ।

PunjabKesari

ਰਾਏ ਨੇ ਕਿਹਾ ਕਿ ਟੀ. ਐੱਨ. ਸੀ. ਏ. ਨੂੰ ਆਈ. ਜੇ. ਕੇ. ਸਟੈਂਡ ਖੋਲਣ ਦੀ ਇਜਾਜ਼ਤ ਨਹੀਂ ਮਿਲੀ ਜਿਸਦੇ ਬਾਰੇ ਉਨ੍ਹਾਂ ਨੇ ਸਾਨੂੰ ਸੂਚਿਤ ਕੀਤਾ ਅਤੇ ਅਸੀਂ ਮੁਕਾਬਲਿਆਂ ਨੂੰ ਚੇਨਈ ਤੋਂ ਹੈਦਰਾਬਾਦ ਮੂਵ ਕਰਨ ਦਾ ਫੈਸਲਾ ਲਿਆ। ਕਿਉਂਕਿ ਨਾਕ-ਆਊਟ ਮੈਚਾਂ ਦੀ ਟਿਕਟ ਵਿਕਰੀ ਦਾ ਖਾਸ ਅਧਿਕਾਰ ਹੈ ਇਸ ਲਈ ਅਸੀਂ ਇਹ ਫੈਸਲਾ ਲਿਆ।


Related News