IPL 2019 : ਜਿੱਤ ਤੋਂ ਬਾਅਦ ਮੁੰਬਈ ਦੇ ਕਪਤਾਨ ਰੋਹਿਤ ਨੇ ਦਿੱਤਾ ਵੱਡਾ ਬਿਆਨ
Saturday, Apr 27, 2019 - 12:40 AM (IST)
ਜਲੰਧਰ— ਆਈ. ਪੀ . ਐੱਲ. ਸੀਜ਼ਨ-12 ਦੇ 44ਵੇਂ ਮੈਚ 'ਚ ਚੇਨਈ ਸੁਪਰ ਕਿੰਗਜ਼ ਨੂੰ ਮੁੰਬਈ ਇੰਡੀਅਨਜ਼ ਟੀਮ ਵਿਰੁੱਧ 46 ਦੌੜਾਂ ਨਾਲ ਹਾਰ ਦਾ ਮੂੰਹ ਦੇਖਣਾ ਪਿਆ। ਇਸ ਦੌਰਾਨ ਮੁੰਬਈ ਇੰਡੀਅਨਜ਼ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਬਹੁਤ ਖੁਸ਼ ਦਿਖਾਈ ਦਿੱਤੇ। ਮੈਚ ਤੋਂ ਬਾਅਦ ਉਨ੍ਹਾਂ ਨੇ ਸਾਫ ਤੌਰ 'ਤੇ ਕਿਹਾ ਕਿ ਟਾਸ ਹਾਰਨਾ ਸਾਡੇ ਲਈ ਵਧੀਆ ਸੀ ਕਿਉਂਕਿ ਅਸੀਂ ਟੀਚੇ ਦਾ ਪਿੱਛਾ ਕਰਨ ਦਾ ਸੋਚ ਰਹੇ ਸੀ। ਇੱਥੇ ਆਉਣਾ ਤੇ ਇੱਥੇ ਖੇਡਣਾ ਆਸਾਨ ਨਹੀਂ ਹੁੰਦਾ। ਸਾਡਾ ਟੀਚਾ ਹਰ ਰਨ ਤੇ ਹਰ ਵਿਕਟ ਨੂੰ ਦਾ ਸਫਾਇਆ ਕਰਨ ਸੀ। ਵਧੀਆ ਹੋਇਆ ਕਿ ਅਸੀਂ ਸ਼ਾਨਦਾਰ ਕ੍ਰਿਕਟ ਖੇਡੀ। ਇੱਥੇ ਵਿਕਟ ਬਹੁਤ ਹੋਲੀ ਸੀ। ਸਪਿਨਰ ਨੇ ਹਾਰ ਜਿੱਤ 'ਚ ਅਹਿਮ ਰੋਲ ਨਿਭਾਇਆ।

ਰੋਹਿਤ ਨੇ ਰਾਹੁਲ ਚਾਹਰ 'ਤੇ ਗੱਲ ਕਰਦੇ ਹੋਏ ਕਿਹਾ ਕਿ ਉਹ ਟੈਲੇਂਟੇਡ ਖਿਡਾਰੀ ਹੈ। ਉਹ ਜਾਣਦਾ ਹੈ ਕਿ ਉਸਨੂੰ ਕੀ ਕਰਨਾ ਹੈ ਤੇ ਟੀਮ ਉਸ ਤੋਂ ਕੀ ਚਾਹੁੰਦੀ ਹੈ। ਉਹ ਨਾ ਕੇਵਲ ਸਾਡੇ ਲਈ ਬਲਕਿ ਭਾਰਤ ਦੇ ਲਈ ਵੀ ਵਧੀਆ ਸੰਭਾਵਨਾ ਹੈ। ਸੀਜ਼ਨ 'ਚ ਲੰਮੇ ਤੋਂ ਸਮੇਂ ਬਾਅਦ ਵਧੀਆ ਪਾਰੀ ਖੇਡੀ। ਬੀਤੇ ਦਿਨ੍ਹੀ ਮੈਂ ਖੁਦ ਨੂੰ ਹੀ ਸੰਭਾਲ ਰਿਹਾ ਸੀ। ਖੁਦ ਨੂੰ ਕਹਿ ਰਿਹਾ ਸੀ ਕਿ ਉਹ ਦਿਨ ਆਵੇਗਾ। ਉਹ ਦਿਨ ਅੱਜ ਦਾ ਹੀ ਸੀ। ਰੋਹਿਤ ਨੇ ਇਸ ਦੌਰਾਨ ਧੋਨੀ ਦੀ ਗੈਰਮੌਜੂਦਗੀ 'ਤੇ ਗੱਲ ਕਰਦਿਆ ਹੋਇਆ ਕਿਹਾ ਕਿ ਧੋਨੀ ਦਾ ਮੈਚ 'ਚ ਨਾ ਹੋਣਾ ਵਿਰੋਧੀ ਟੀਮ ਦਾ ਵੈਸੇ ਹੀ ਹੌਸਲਾ ਵੱਧ ਜਾਂਦਾ ਹੈ। ਚੇਨਈ ਨੇ ਧੋਨੀ ਦੀ ਕਮੀ ਮਹਿਸੂਸ ਕੀਤੀ ਹੋਵੇਗੀ। ਅਸੀਂ ਵਧੀਆ ਕ੍ਰਿਕਟ ਖੇਡੀ। ਹੁਣ ਸਾਨੂੰ ਕੇ. ਕੇ. ਆਰ. ਤੇ ਹੈਦਰਾਬਾਦ ਵਿਰੁੱਧ ਸ਼ਾਨਦਾਰ ਪ੍ਰਦਰਸ਼ਨ ਕਰਨਾ ਹੈ।
