IPL 2019 : ਜਿੱਤ ਤੋਂ ਬਾਅਦ ਚੇਨਈ ਦੇ ਕਪਤਾਨ ਧੋਨੀ ਨੇ ਦਿੱਤਾ ਵੱਡਾ ਬਿਆਨ

Friday, Apr 12, 2019 - 01:20 AM (IST)

IPL 2019 : ਜਿੱਤ ਤੋਂ ਬਾਅਦ ਚੇਨਈ ਦੇ ਕਪਤਾਨ ਧੋਨੀ ਨੇ ਦਿੱਤਾ ਵੱਡਾ ਬਿਆਨ

ਜਲੰਧਰ— ਜੈਪੁਰ ਦੇ ਮੈਦਾਨ 'ਤੇ ਰਾਜਸਥਾਨ ਰਾਇਲਜ਼ ਨਾਲ ਰੌਮਾਂਚਕ ਮੁਕਾਬਲਾ ਜਿੱਤਣ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਬਹੁਤ ਖੁਸ਼ ਦਿਖੇ। ਉਨ੍ਹਾਂ ਨੇ ਮੈਚ ਤੋਂ ਬਾਅਦ ਕਿਹਾ ਕਿ ਇਹ ਬਹੁਤ ਵਧੀਆ ਖੇਡ ਸੀ। ਰਾਜਸਥਾਨ ਨੂੰ ਜਿੱਤ ਦਾ ਸਿਹਰਾ ਦੇਣ ਦੀ ਜ਼ਰੂਰਤ ਹੈ। ਉਨ੍ਹਾਂ ਦੇ ਥੋੜੇ ਸਕੋਰ ਘੱਟ ਸੀ ਜੋ ਇਕ ਵਧੀਆ ਸਕੋਰ ਸੀ ਪਰ ਉਨ੍ਹਾਂ ਨੇ ਸਾਡੇ ਬੱਲੇਬਾਜ਼ਾਂ 'ਤੇ ਦਬਾਅ ਬਣਾਇਆ ਤੇ ਉਹ ਆਖਰ 'ਚ ਦਬਾਅ ਬਣਾਉਣ 'ਚ ਸਫਲ ਰਹੇ। ਇਕ ਬਾਰ ਜਦੋਂ ਤੁਸੀਂ ਇਸ ਤਰ੍ਹਾਂ ਦੀ ਖੇਡ ਜਿੱਤ ਲੈਂਦੇ ਹੋ ਤਾਂ ਤੁਸੀਂ ਇਸ ਤੋਂ ਬਹੁਤ ਕੁਝ ਸਿੱਖ ਜਾਂਦੇ ਹੋ। ਜਿੱਤ ਦਾ ਆਨੰਦ ਲੈਣਾ ਮਹੱਤਵਪੂਰਨ ਹੈ ਪਰ ਗਲਤੀਆਂ ਤੋਂ ਵੀ ਸਿੱਖੋ। ਇਹ ਸਿਰਫ ਵੱਡੇ ਹਿੱਟ ਲਗਾਉਣ ਦੇ ਬਾਰੇ 'ਚ ਹੈ। ਇੱਥੇ ਦੇ ਮੈਦਾਨ ਵਧੀਆ ਹਨ। ਆਊਟਫੀਲਡ ਵੀ ਤੇਜ਼ ਹੈ।
ਧੋਨੀ ਨੇ ਕਿਹਾ ਕਿ ਦਿਨ ਦੇ ਆਖਰ 'ਚ ਵਿਅਕਤੀ ਗਲਤੀਆਂ ਕਰਦਾ ਹੈ ਪਰ ਜੇਕਰ ਤੁਹਾਨੂੰ ਹਾਰ ਮਿਲੀ ਹੈ ਤਾਂ ਟੀਮ ਨੂੰ ਜ਼ਿੰਮੇਵਾਰ ਠਹਿਰਾਉਣਾ ਹੋਵੇਗਾ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇਹ ਸ਼ਾਰਦੁਲ ਦਾ ਓਵਰ ਸੀ ਜਾਂ ਕਿਸੇ ਹੋਰ ਦਾ। ਇਹ ਦੇਖਣਾ ਮਹੱਤਵਪੂਰਨ ਹੈ ਕਿ ਬੱਲੇਬਾਜ਼ਾਂ ਨੇ ਵਧੀਆ ਬੱਲੇਬਾਜ਼ੀ ਕੀਤੀ ਜਾਂ ਫਿਰ ਫੇਲ ਹੋ ਗਏ। ਸਾਨੂੰ ਇਥੇ ਬਹੁਤ ਵਧੀਆ ਸਮਰਥਨ ਮਿਲਿਆ ਹੈ। ਮੇਰੀ ਕ੍ਰਿਕਟ ਕਰੀਅਰ ਦੀ ਸਭ ਤੋਂ ਵੱਡੀ ਪਾਰੀ ਇਸ ਮੈਦਾਨ 'ਤੇ ਆਈ ਹੈ।


Related News