ਕ੍ਰਿਕਟ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ: ਆਈ.ਪੀ.ਐਲ. 2021 ਲਈ ਇਨ੍ਹਾਂ 5 ਸ਼ਹਿਰਾਂ ਦੀ ਹੋਈ ਚੋਣ

Saturday, Feb 27, 2021 - 02:25 PM (IST)

ਕ੍ਰਿਕਟ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ: ਆਈ.ਪੀ.ਐਲ. 2021 ਲਈ ਇਨ੍ਹਾਂ 5 ਸ਼ਹਿਰਾਂ ਦੀ ਹੋਈ ਚੋਣ

ਨਵੀਂ ਦਿੱਲੀ (ਵਾਰਤਾ) : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) 2021 ਦੇ ਆਯੋਜਨ ਲਈ ਦੇਸ਼ ਵਿਚ ਕੋਲਕਾਤਾ ਅਤੇ ਅਹਿਮਦਾਬਾਦ ਸਮੇਤ 5 ਸ਼ਹਿਰਾਂ ਦੀ ਚੋਣ ਕੀਤੀ ਹੈ ਪਰ ਕੋਰੋਨਾ ਵਾਇਰਸ ਮਹਾਮਾਰੀ ਦੇ ਫਿਰ ਤੋਂ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਅਜੇ ਤੱਕ ਮੁੁੰਬਈ ਨੂੰ ਇਸ ਸੂਚੀ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ: PM ਮੋਦੀ ਦੇ ਨਾਮ ਇਕ ਹੋਰ ਅੰਤਰਰਾਸ਼ਟਰੀ ਐਵਾਰਡ, ਵਾਤਾਵਰਣ ’ਚ ਉਨ੍ਹਾਂ ਦੇ ਯੋਗਦਾਨ ਦੀ ਮੁਰੀਦ ਹੋਈ ਦੁਨੀਆ

ਆਈ.ਪੀ.ਐਲ. ਦੇ 14ਵੇਂ ਸੀਜ਼ਨ ਲਈ ਹਾਲ ਹੀ ਵਿਚ ਚੇਨਈ ਵਿਚ ਨੀਲਾਮੀ ਪ੍ਰਕਿਰਿਆ ਪੂਰੀ ਹੋ ਗਈ ਹੈ ਅਤੇ ਟੂਰਨਾਮੈਂਟ ਦੇ ਸਥਾਨ ’ਤੇ ਸ਼ੈਡਿਊਲ ਨੂੰ ਲੈ ਕੇ ਤਿਆਰੀਆਂ ਚੱਲ ਰਹੀਆਂ ਹਨ। ਕੋਰੋਨਾ ਮਹਾਮਾਰੀ ਅਤੇ ਤਾਲਾਬੰਦੀ ਦੀ ਵਜ੍ਹਾ ਨਾਲ ਆਈ.ਪੀ.ਐਲ. ਦਾ 13ਵਾਂ ਸੀਜ਼ਨ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਖੇਡਿਆ ਗਿਆ ਸੀ। ਹੁਣ ਸਥਿਤੀ ਦੇ ਪਹਿਲਾਂ ਤੋਂ ਬਿਹਤਰ ਹੋਣ ਅਤੇ ਟੀਕਾਕਰਨ ਦੀ ਸ਼ੁਰੂਆਤ ਹੋਣ ਦੇ ਬਾਅਦ ਇਸ ਵਾਰ ਆਈ.ਪੀ.ਐਲ. ਦਾ ਆਯੋਜਨ ਭਾਰਤ ਵਿਚ ਹੋਣਾ ਪੂਰੀ ਤਰ੍ਹਾਂ ਤੈਅ ਹੈ।

ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ ’ਚ ਫਿਲਹਾਲ ਪ੍ਰਵਾਸੀ ਭਾਰਤੀ ਵੋਟਰਾਂ ਨੂੰ ਨਹੀਂ ਮਿਲੇਗੀ ਡਾਕ ਵੋਟਿੰਗ ਦੀ ਸਹੂਲਤ

ਆਈ.ਪੀ.ਐਲ. ਦੇ ਆਯੋਜਨ ਲਈ ਚੇਨਈ, ਕੋਲਕਾਤਾ, ਅਹਿਮਦਾਬਾਦ, ਬੈਂਗਲੁਰੂ ਅਤੇ ਦਿੱਲੀ ਨੂੰ ਅਸਥਾਈ ਤੌਰ ’ਤੇ ਚੁਣਿਆ ਗਿਆ ਹੈ ਪਰ ਮੁੰਬਈ ਨੂੰ ਅਜੇ ਇਕ ਬਦਲ ਦੇ ਰੂਪ ਵਿਚ ਰੱਖਿਆ ਗਿਆ ਹੈ ਅਤੇ ਇਸ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਮਹਾਰਾਸ਼ਟਰ ਸਰਕਾਰ  ਨਾਲ ਗੱਲਬਾਤ ਵੀ ਕੀਤੀ ਜਾਵੇਗੀ। ਮਹਾਰਾਸ਼ਟਰ ਸਰਕਾਰ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਕਾਰਨ ਅਜੇ ਮੁੰਬਈ ਵਿਚ ਆਈ.ਪੀ.ਐਲ. ਦੇ ਆਯੋਜਨ ਲਈ ਇਜਾਜ਼ਤ ਦੇਣ ਨੂੰ ਲੈ ਕੇ ਦੁਵਿਧਾ ਵਿਚ ਹੈ। ਮਹਾਰਾਸ਼ਟਰ ਦੇ ਇਲਾਵਾ ਕਈ ਹੋਰ ਸੂਬਿਆਂ ਵਿਚ ਵੀ ਕੋਰੋਨਾ ਵਾਇਰਸ ਦੇ ਮਾਮਲੇ ਘੱਟ ਹੋਣ ਦੇ ਬਾਅਦ ਇਕ ਵਾਰ ਫਿਰ ਵੱਧਣ ਲੱਗੇ ਹਨ, ਜਿਸ ਨਾਲ ਸਰਕਾਰ ਅਤੇ ਲੋਕਾਂ ਦੀ ਚਿੰਤਾ ਵੱਧ ਗਈ ਹੈ।

ਇਹ ਵੀ ਪੜ੍ਹੋ: ਚੌਥੀ ਵਾਰ ਦਾਦੀ ਬਣ ਕੇ ਕਾਫ਼ੀ ਖ਼ੁਸ਼ ਹੈ ਸ਼ਰਮਿਲਾ ਟੈਗੋਰ, ਇਸ ਕਾਰਨ ਅਜੇ ਤੱਕ ਨਹੀਂ ਦੇਖੀ ਤੀਜੇ ਪੋਤੇ ਦੀ ਸ਼ਕਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  


author

cherry

Content Editor

Related News