IPL ਸ਼ੁਰੂ ਹੋਣ ਤੋਂ ਪਹਿਲਾਂ 2 ਕਰੋੜ ਰੁਪਏ ''ਚ ਵਿਕੇ ਇਸ਼ਾਂਤ ਸ਼ਰਮਾ, ਗੰਭੀਰ ਨੇ ਉਡਾਇਆ ਸੀ ਮਜ਼ਾਕ

04/04/2017 6:40:18 PM

ਨਵੀਂ ਦਿੱਲੀ— ਆਈ.ਪੀ.ਐੱਲ.-10 ਦੀ ਸ਼ੁਰੂਆਤ ਹੋਣ ਤੋਂ ਇਕ ਦਿਨ ਪਹਿਲੇ ਭਾਰਤੀ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ 2 ਕਰੋੜ ਰੁਪਏ ''ਚ ਵਿਕੇ। ਉਨ੍ਹਾਂ ਨੂੰ ਕਿੰਗਜ਼ ਇਲੈਵਨ ਪੰਜਾਬ ਨੇ ਆਪਣੀ ਟੀਮ ''ਚ ਸ਼ਾਮਲ ਕੀਤਾ ਹੈ। ਕਿੰਗਜ਼ ਇਲੈਵਨ ਨੇ ਇਸ਼ਾਂਤ ਨੂੰ ਉਸ ਦੇ ਬੇਸ ਪ੍ਰਾਈਸ ''ਤੇ ਕਰਾਰ ਕੀਤਾ ਹੈ। ਇਸ਼ਾਂਤ ਹੁਣ ਪੰਜਾਬ ਵੱਲੋਂ ਆਈ.ਪੀ.ਐੱਲ. ''ਚ ਗੇਂਦਬਾਜ਼ੀ ਕਰਦੇ ਦਿਸਣਗੇ। ਬੈਂਗਲੁਰੂ ''ਚ ਜਦੋਂ 20 ਫਰਵਰੀ ਨੂੰ ਆਈ.ਪੀ.ਐੱਲ. ਦੀ ਨਿਲਾਮੀ ਹੋ ਰਹੀ ਸੀ ਤਾਂ ਉਸ ਸਮੇਂ ਇਸ਼ਾਂਤ ਸ਼ਰਮਾ ਨੂੰ ਕਿਸੇ ਟੀਮ ਨੇ ਨਹੀਂ ਖਰੀਦਿਆ ਸੀ। ਹਾਲਾਂਕਿ ਉਨ੍ਹਾਂ ਦੇ ਨਾ ਵਿਕਣ ''ਤੇ ਸਾਰਿਆਂ ਨੂੰ ਹੈਰਾਨੀ ਵੀ ਹੋਈ ਸੀ। 7 ਅਪ੍ਰੈਲ ਤੱਕ ਟੀਮ ਇੱਥੇ ਅਭਿਆਸ ਕਰੇਗੀ ਅਤੇ 8 ਅਪ੍ਰੈਲ ਨੂੰ ਟੀਮ ਇੱਥੇ ਆਪਣਾ ਪਹਿਲਾ ਲੀਗ ਮੈਚ ਰਾਈਜ਼ਿੰਗ ਪੁਣੇ ਦੇ ਨਾਲ ਖੇਡੇਗੀ।

ਬੈਂਗਲੁਰੂ ''ਚ ਜਦੋਂ 20 ਫਰਵਰੀ ਨੂੰ ਆਈ.ਪੀ.ਐੱਲ. ਨਿਲਾਮੀ ਹੋ ਰਹੀ ਸੀ ਉਸ ਸਮੇਂ ਇਸ਼ਾਂਤ ਸ਼ਰਮਾ ਨੂੰ ਕਿਸੇ ਵੀ ਟੀਮ ਨੇ ਨਹੀਂ ਖਰੀਦਿਆ ਸੀ ਜਿਸ ਤੋਂ ਬਾਅਦ ਗੌਤਮ ਗੰਭੀਰ ਨੇ ਉਸ ਦਾ ਮਜ਼ਾਕ ਤੱਕ ਉਡਾ ਦਿੱਤਾ ਸੀ। ਗੰਭੀਰ ਨੇ ਕਿਹਾ ਕਿ ਕੋਈ ਫ੍ਰੈਂਚਾਈਜ਼ੀ ਪ੍ਰਤੀ ਮੈਚ ਸਿਰਫ ਚਾਰ ਓਵਰ ਸੁੱਟਣ ਦੇ ਲਈ ਦੋ ਕਰੋੜ ਰੁਪਏ ਕਿਉਂ ਦੇਵੇਗੀ।


Related News