IPL : ਰੋਹਿਤ ਸ਼ਰਮਾ ਨੇ ਮੁੰਬਈ ਇੰਡੀਅਨਜ਼ ਲਈ ਪੂਰੇ ਕੀਤੇ 200 ਛੱਕੇ, ਹਾਸਲ ਕੀਤੀ ਇਹ ਉਪਲਬਧੀ

Saturday, May 07, 2022 - 02:09 PM (IST)

IPL : ਰੋਹਿਤ ਸ਼ਰਮਾ ਨੇ ਮੁੰਬਈ ਇੰਡੀਅਨਜ਼ ਲਈ ਪੂਰੇ ਕੀਤੇ 200 ਛੱਕੇ, ਹਾਸਲ ਕੀਤੀ ਇਹ ਉਪਲਬਧੀ

ਮੁੰਬਈ- ਰੋਹਿਤ ਸ਼ਰਮਾ ਨੇ ਸ਼ੁੱਕਰਵਾਰ ਨੂੰ ਬ੍ਰੇਬੋਰਨ ਸਟੇਡੀਅਮ 'ਚ ਗੁਜਰਾਤ ਟਾਈਟਨਸ (ਜੀ. ਟੀ.) ਦੇ ਖ਼ਿਲਾਫ਼ ਆਪਣੇ ਮੈਚ ਦੇ ਦੌਰਾਨ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 'ਚ ਮੁੰਬਈ ਇੰਡੀਅਨਜ਼ (ਐੱਮ. ਆਈ.) ਲਈ 200 ਛੱਕੇ ਪੂਰੇ ਕੀਤੇ। ਰੋਹਿਤ ਹੁਣ ਲੀਗ ਦੇ ਇਤਿਹਾਸ 'ਚ ਸਿਰਫ਼ ਪੰਜਵੇਂ ਖਿਡਾਰੀ ਤੇ ਮੁੰਬਈ ਇੰਡੀਅਨਜ਼ ਦੇ ਦੂਜੇ ਅਜਿਹੇ ਖਿਡਾਰੀ ਬਣ ਗਏ ਹਨ।

ਰੋਹਿਤ ਨੇ ਦਿਨ ਦੇ ਪਹਿਲੇ ਛੱਕੇ 'ਚ 200 ਛੱਕਿਆਂ ਦੀ ਉਪਲੱਬਧੀ ਹਾਸਲ ਕੀਤੀ। ਇਸ ਦੇ ਨਾਲ ਹੀ ਰੋਹਿਤ ਵਿਰਾਟ ਕੋਹਲੀ, ਏ. ਬੀ. ਡਿਵਿਲੀਅਰਸ, ਕ੍ਰਿਸ ਗੇਲ ਤੇ ਕੀਰੋਨ ਪੋਲਾਰਡ ਦੇ ਕਲੱਬ 'ਚ ਸ਼ਾਮਲ ਹੋ ਗਏ। ਉਹ ਪੋਲਾਰਡ ਦੇ ਬਾਅਦ ਇਹ ਹਾਸਲ ਕਰਨ ਵਾਲੇ ਮੁੰਬਈ ਇੰਡੀਅਨਜ਼ ਦੇ ਦੂਜੇ ਖਿਡਾਰੀ ਹਨ। ਪੋਲਾਰਡ ਦੇ ਆਈ. ਪੀ. ਐੱਲ. 'ਚ 257 ਛੱਕੇ ਹਨ।  ਮੈਚ ਦੀ ਗੱਲ ਕਰੀਏ ਤਾਂ ਮੁਰੂਗਨ ਅਸ਼ਵਿਨ ਨੇ ਦੋ ਵਿਕਟ ਲਏ ਤੇ ਰੋਹਿਤ ਸ਼ਰਮਾ, ਈਸ਼ਾਨ ਕਿਸ਼ਨ ਤੇ ਟਿਮ ਡੇਵਿਡ ਦੀਆਂ ਸ਼ਾਨਦਾਰ ਪਾਰੀਆਂ ਨੇ ਮੁੰਬਈ ਇੰਡੀਅਨਜ਼ ਨੂੰ ਬ੍ਰੇਬੋਰਨ ਸਟੇਡੀਅਮ 'ਚ ਗੁਜਰਾਤ ਟਾਈਟਨਸ 'ਤੇ 5 ਦੌੜਾਂ ਦੀ ਰੋਮਾਂਚਕ ਜਿੱਤ ਦਿਵਾਉਣ 'ਚ ਮਦਦ ਕੀਤੀ।


author

Tarsem Singh

Content Editor

Related News