ਧੋਨੀ ਨੇ ਇਸ ਬਾਰ ਪਿਛਲੇ ਆਈ.ਪੀ.ਐੱਲ. ਦੇ ਮੁਕਾਬਲੇ 82% ਜ਼ਿਆਦਾ ਦੋੜਾਂ ਬਣਾਈਆਂ

Thursday, May 03, 2018 - 05:25 PM (IST)

ਨਵੀਂ ਦਿੱਲੀ —166 ਆਈ.ਪੀ.ਐਲ. ਮੁਕਾਬਲੇ ਖੇਡ ਚੁੱਕੇ ਚੇਨਈ ਸੁਪਰਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਪ੍ਰਦਰਸ਼ਨ ਪਿੱਛਲੇ  ਸੀਜ਼ਨ ਦੇ ਮੁਕਾਬਲੇ ਇਸ ਸੀਜ਼ਨ 'ਚ ਸ਼ਾਨਦਾਰ ਰਿਹਾ ਹੈ। ਸ਼ੁਰੂਆਤੀ 7 ਮੈਚਾਂ ਬਾਰੇ ਗੱਲ ਕਰੀਏ ਤਾਂ ਪਿਛਲੇ ਸੈਸ਼ਨ ਦੇ ਮੁਕਾਬਲੇ 'ਚ ਧੋਨੀ  ਆਈ.ਪੀ.ਐੱਲ-11 'ਚ ਸਭ ਤੋਂ ਸਫਲ ਰਹੇ ਹਨ। ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਨੇ ਇਸ ਸੀਜ਼ਨ 'ਚ 7 ਮੈਚਾਂ 'ਚ 235 ਦੌੜਾਂ ਬਣਾਈਆਂ ਹਨ, ਇਨ੍ਹਾਂ 'ਚ 2 ਫਿਫਟੀ ਸ਼ਾਮਲ ਹਨ। ਇਸ ਤੋ ਪਹਿਲਾਂ ਪਹਿਲਾਂ ਕਿਸੇ ਵੀ ਆਈ.ਪੀ.ਐਲ. 'ਚ ਉਨ੍ਹਾਂ ਨੇ ਸ਼ੁਰੂ ਦੇ 7 ਮੈਚ ਖੇਡ ਕੇ ਇੰਨੀਆਂ ਦੌੜਾਂ ਨਹੀਂ ਬਣਾਈਆਂ। ਧੋਨੀ ਨੇ ਇਸ ਸੀਜ਼ਨ  'ਚ ਆਈ.ਪੀ.ਐਲ.ਦਾ ਸਭ ਤੋਂ ਵੱਡਾ ਸਕੋਰ (79) ਵੀ ਬਣਾਇਆ । ਅਤੇ ਛੱਕਾ ਮਾਰ ਕੇ 205 ਦੌੜਾਂ ਦਾ ਟੀਚਾ ਵੀ ਹਾਸਿਲ ਕੀਤਾ। ਚੇਨਈ ਸੁਪਰਕਿੰਗ ਨੰਬਰ ਸ਼ੀਟ 'ਤੇ ਦੂਜੇ ਸਥਾਨ 'ਤੇ ਹੈ।

ਆਈ.ਪੀ.ਐਲ. ਦੇ ਸਭ ਤੋਂ ਮਹਿੰਗੇ ਕਪਤਾਨਾਂ ਦੀ ਸੂਚੀ ਵਿਚ ਦੂਜੇ ਸਥਾਨ 'ਤੇ ਧੋਨੀ
- ਚੇਨਈ ਸੁਪਰਕਿੰਗਜ਼ ਨੇ ਮਹਿੰਦਰ ਸਿੰਘ ਧੋਨੀ ਨੂੰ 15 ਕਰੋੜ ਰੁਪਏ ਵਿਚ ਖਰੀਦਿਆ ਹੈ। ਉਹ ਆਈ.ਪੀ.ਐਲ. ਦੇ ਸਭ ਤੋਂ ਮਹਿੰਗੇ ਕਪਤਾਨਾਂ ਦੀ ਸੂਚੀ 'ਚ ਦੂਜੇ ਸਥਾਨ 'ਤੇ ਹਨ। ਮੁੰਬਈ ਇੰਡੀਅਨਜ਼ ਨੇ ਵੀ ਇਸ ਬਾਰ  ਰੋਹਿਤ ਸ਼ਰਮਾ ਨੂੰ 15 ਕਰੋੜ ਰੁਪਏ   'ਚ ਖਰੀਦਿਆ ਹੈ।
-ਧੋਨੀ ਆਪਣੀ ਕਪਤਾਨੀ 'ਚ ਚੇਨਈ ਸੁਪਰ ਕਿੰਗਜ਼ ਨੂੰ ਦੋ ਵਾਰ (2010, 2011) ਆਈ.ਪੀ.ਐਲ. ਚੈਂਪੀਅਨ ਬਣਾ ਚੁੱਕੇ ਹਨ।
-ਧੋਨੀ ਨੇ ਆਈ.ਪੀ.ਐਲ. ਦੇ 166 ਮੈਚ 'ਚ 19 ਵਾਰ ਫਿਫਟੀ ਲਗਾ ਕੇ  3,796 ਦੌੜਾਂ ਬਣਾਈਆਂ ਹਨ।

ਆਈ.ਪੀ.ਐਲ. ਦਾ ਸਭ ਤੋਂ ਤਜਰਬੇਕਾਰ ਕਪਤਾਨ
ਧੋਨੀ ਆਈ.ਪੀ.ਐਲ. ਦਾ ਸਭ ਤੋਂ ਤਜਰਬੇਕਾਰ ਕਪਤਾਨ ਹੈ। ਉਨ੍ਹਾਂ ਨੇ ਹੁਣ ਤੱਕ 150 ਮੈਚਾਂ ਦੀ ਕਪਤਾਨੀ ਕੀਤੀ ਹੈ। ਇਸ 'ਚ ਉਨ੍ਹਾਂ ਨੇ 88 ਮੈਚ ਜਿੱਤੇ ਅਤੇ 61 ਨੂੰ ਹਾਰ ਹਨ। ਇਕ ਮੈਚ ਦਾ ਨਤੀਜਾ ਨਿਕਲਿਆ ਨਹੀਂ।
- ਕਪਤਾਨ ਦੀ ਟੀਮ ਦੀ ਜਿੱਤ 58.66 ਫੀਸਦੀ ਹੈ. ਹਾਲਾਂਕਿ ਉਸ ਨੇ ਹੁਣ ਤਕ 246 ਟੀ -20 ਮੈਚਾਂ ਵਿਚ ਕਪਤਾਨੀ ਕੀਤੀ ਹੈ


Related News