IPL ਤੋਂ ਪਹਿਲਾਂ ਗੌਤਮ ਗੰਭੀਰ ਨੇ ਕਿਹਾ ਕੁਝ ਅਜਿਹਾ, ਸਾਰੇ ਜ਼ਖਮ ਭੁੱਲ ਲੈਅ ''ਚ ਆਇਆ ਇਹ ਗੇਂਦਬਾਜ਼

Wednesday, Apr 04, 2018 - 10:15 AM (IST)

IPL ਤੋਂ ਪਹਿਲਾਂ ਗੌਤਮ ਗੰਭੀਰ ਨੇ ਕਿਹਾ ਕੁਝ ਅਜਿਹਾ, ਸਾਰੇ ਜ਼ਖਮ ਭੁੱਲ ਲੈਅ ''ਚ ਆਇਆ ਇਹ ਗੇਂਦਬਾਜ਼

ਨਵੀਂ ਦਿੱਲੀ—ਆਈ.ਪੀ.ਐੱਲ. 'ਚ ਦਿੱਲੀ ਡੇਅਰਡੈਵਿਲਜ਼ ਵੱਲੋਂ ਗੇਂਦਬਾਜ਼ੀ ਦੀ ਕਮਾਨ ਸੰਭਾਲਣ ਵਾਲੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਪ੍ਰੋਫੈਸ਼ਨਲ, ਪਰਸਨਲੀ ਅਤੇ ਸਰੀਰਕ ਤੌਰ 'ਤੇ ਬੁਰੇ ਹਾਲਾਤਾਂ 'ਚੋਂ ਗੁਜ਼ਰ ਰਹੇ ਹਨ। ਹਾਲਾਂਕਿ ਹੁਣ ਸੰਭਾਵਿਤ ਹੈ ਕਿ ਉਹ ਆਈ.ਪੀ.ਐੱਲ. ਦੇ ਮੌਜੂਦਾ ਸੀਜ਼ਨ 'ਚ ਗੇਂਦਬਾਜ਼ੀ ਕਰਦੇ ਨਜ਼ਰ ਆਉਣਗੇ।

ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਸਟੇਡੀਅਮ 'ਚ ਮੁਹੰਮਦ ਸ਼ਮੀ ਨੈੱਟ 'ਤੇ ਅਭਿਆਸ ਕਰਦੇ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਦੇ ਮੱਥੇ 'ਤੇ ਇਕ ਬੈਂਡੇਜ ਵੀ ਲੱਗਿਆ ਸੀ। ਸ਼ਮੀ ਨੂੰ ਗੇਂਦਬਾਜ਼ੀ ਕਰਨ 'ਚ ਥੋੜੀ ਪਰੇਸ਼ਾਨੀ ਜ਼ਰੂਰ ਹੋਈ, ਪਰ ਆਖਿਰਕਾਰ ਉਨ੍ਹਾਂ ਨੇ ਆਪਣੀ ਲੈਅ ਤਾਲ 'ਤੇ ਕਾਬੂ ਪਾ ਹੀ ਲਿਆ।

ਸ਼ਮੀ ਨੂੰ ਨੈੱਟ 'ਤੇ ਅਭਿਆਸ ਕਰਦੇ ਦੇਖ ਗੰਭੀਰ ਵੀ ਚੁੱਪ ਨਹੀਂ ਰਹੇ। ਉਨ੍ਹਾਂ ਨੇ ਸ਼ਮੀ ਨੂੰ ਕਿਹਾ,' ਤੇਰੀ ਬਾਲ ਚੰਗੀ ਜਾ ਰਹੀ ਹੈ ਅਤੇ ਲਾਈਨ ਵੀ ਠੀਕ ਹੈ।' ਇਹ ਸੁਣ ਕੇ ਸ਼ਮੀ ਦਾ ਆਤਮਵਿਸ਼ਵਾਸ ਬਹੁਤ ਵਧਿਆ ਅਤੇ ਉਨ੍ਹਾਂ ਨੇ ਚੰਗੀ ਲੈਅ 'ਚ ਗੇਂਦਬਾਜ਼ੀ ਕੀਤੀ।

ਦੱਸ ਦਈਏ ਕਿ ਸ਼ਮੀ ਦੇ ਜ਼ਖਮ ਹੁਣ ਠੀਕ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਹੁਣ ਗੇਂਦਬਾਜ਼ੀ ਕਰਨ 'ਚ ਵੀ ਕੋਈ ਖਾਸ ਦਿੱਕਤ ਨਹੀਂ ਆ ਰਹੀ ਹੈ। ਜ਼ਿਕਰਯੋਗ ਹੈ ਕਿ ਦੇਹਰਾਦੂਨ ਤੋਂ ਦਿੱਲੀ ਆਉਂਦੇ ਸਮੇਂ ਸ਼ਮੀ ਦਾ ਕੁਝ ਦਿਨ ਪਹਿਲਾਂ ਇਕ ਕਾਰ ਨਾਲ ਐਕਸੀਡੈਂਟ ਹੋ ਗਿਆ ਸੀ।

ਇਸ ਐਕਸੀਡੈਂਟ 'ਚ ਸ਼ਮੀ ਨੂੰ ਡੂੰਘੀ ਸੱਟ ਲੱਗੀ ਸੀ। ਉਨ੍ਹਾਂ ਦੇ ਮੱਥੇ 'ਤੇ ਨੌ ਟਾਂਕੇ ਵੀ ਲੱਗੇ ਸਨ। ਇਸ ਤੋਂ ਪਹਿਲਾਂ ਸ਼ਮੀ ਦੀ ਪਤੀ ਹਸੀਨ ਜਹਾਂ ਨੇ ਉਨ੍ਹਾਂ ਖਿਲਾਫ ਕੇਸ ਦਰਜ ਕਰਵਾਇਆ ਸੀ, ਜਿਸਦੇ ਬਾਅਦ ਬੀ.ਸੀ.ਸੀ.ਆਈ. ਨੇ ਸ਼ਮੀ ਦਾ ਨਾਮ ਨਵੀਂ ਕਾਨਟ੍ਰੈਕਟ ਲਿਸਟ 'ਚ ਸ਼ਾਮਿਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ।


Related News