IPL : ਧੋਨੀ ਦੇ ''ਪਿਆਰ ''ਚ ਪਾਗਲ'' ਹੋਇਆ ਪ੍ਰਸ਼ੰਸਕ, ਮਾਹੀ ਲਈ ਪਤਨੀ ਨੂੰ ਵੀ ਛੱਡਣ ਲਈ ਤਿਆਰ

Monday, May 06, 2019 - 10:38 PM (IST)

ਸਪੋਰਟਸ ਡੈੱਕਸ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਲੈ ਕੇ ਫੈਨਸ ਦੇ ਦਿਲਾਂ 'ਚ ਬਹੁਤ ਪਿਆਰ ਹੈ ਤੇ ਜ਼ਿਆਦਾਤਰ ਲੋਕ ਸੁਰੱਖਿਆ ਘੇਰਾ ਤੋੜ ਕੇ ਮੈਦਾਨ 'ਚ ਉਸ ਨੂੰ ਮਿਲਣ ਪਹੁੰਚ ਜਾਂਦੇ ਹਨ। ਐਤਵਾਰ ਨੂੰ ਕਿੰਗਜ਼ ਇਲੈਵਨ ਪੰਜਾਬ ਤੇ ਚੇਨਈ ਸੁਪਰਕਿੰਗਜ਼ ਦੇ ਮੈਚ ਦੌਰਾਨ ਇਕ ਇਸ ਤਰ੍ਹਾਂ ਦਾ ਪ੍ਰਸ਼ੰਸਕ ਦੇਖਣ ਨੂੰ ਮਿਲਿਆ ਜੋ ਧੋਨੀ ਦੇ ਪਿਆਰ 'ਚ ਇਸ ਹੱਦ ਤਕ ਪਾਗਲ ਹੋ ਗਿਆ ਕਿ ਆਪਣੀ ਪਤਨੀ ਨੂੰ ਵੀ ਛੱਡਣ ਲਈ ਤਿਆਰ ਹੈ।

PunjabKesari
ਚੇਨਈ ਟੀਮ ਦੇ ਕਪਤਾਨ ਧੋਨੀ ਜਦੋਂ ਕ੍ਰੀਜ਼ 'ਤੇ ਬੱਲੇਬਾਜ਼ੀ ਕਰਨ ਉਤਰੇ ਤਾਂ ਸਟੈਂਡ 'ਤੇ ਬੈਠੇ ਇਕ ਪ੍ਰਸ਼ੰਸਕ 'ਤੇ ਕੈਮਰਾਮੈਨ ਦੀ ਨਜ਼ਰ ਪਈ। ਉਸ ਵਿਅਕਤੀ ਨੇ ਇਕ ਬੈਨਰ 'ਤੇ ਲਿਖਿਆ ਸੀ, 'ਮੇਰੀ ਪਤਨੀ ਪੁੱਛਦੀ ਹੈ ਧੋਨੀ ਜਾਂ ਮੈਂ। ਤੇ ਮੈਂ ਹਮੇਸ਼ਾ ਇਹੀ ਕਹਿੰਦਾ ਹਾਂ ਧੋਨੀ ਤੇ ਸਿਰਫ ਧੋਨੀ।' ਧੋਨੀ ਦੇ ਲਈ ਫੈਨਸ ਇਸ ਤਰ੍ਹਾਂ ਦੀ ਦਿਵਾਨਗੀ ਲੋਕਾਂ ਨੂੰ ਬਹੁਤ ਪਸੰਦ ਆ ਰਹੀ ਹੈ ਤੇ ਉਸ ਵਿਅਕਤੀ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ।

PunjabKesari
ਜ਼ਿਕਰਯੋਗ ਹੈ ਕਿ ਇਸ ਮੈਚ 'ਚ ਚੇਨਈ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 5 ਵਿਕਟਾਂ 'ਤੇ 171 ਦੌੜਾਂ ਦਾ ਟੀਚਾ ਦਿੱਤਾ ਸੀ। ਇਸ ਦੇ ਜਵਾਬ 'ਚ ਬੱਲੇਬਾਜ਼ੀ ਕਰਨ ਉਤਰੀ ਪੰਜਾਬ ਦੀ ਟੀਮ ਵਲੋਂ ਕੇ. ਐੱਲ. ਰਾਹੁਲ ਦੀ 71 ਦੌੜਾਂ ਦੀ ਧਮਾਕੇਦਾਰ ਪਾਰੀ ਦੀ ਬਦੌਲਤ 12 ਗੇਂਦਾਂ ਰਹਿੰਦੇ 4 ਵਿਕਟਾਂ 'ਤੇ ਇਹ ਟੀਚਾ ਹਾਸਲ ਕਰ ਲਿਆ।

PunjabKesari


Gurdeep Singh

Content Editor

Related News