IPL ''ਚ ਸਭ ਤੋਂ ਜ਼ਿਆਦਾ ਛੱਕੇ ਜੜਨ ਵਾਲੇ ਟਾਪ-5 ਬੱਲੇਬਾਜ਼
Wednesday, Mar 20, 2019 - 01:35 PM (IST)

ਨਵੀਂ ਦਿੱਲੀ— ਟੀ-20 ਨੂੰ ਗੇਂਦਬਾਜ਼ਾਂ ਤੋਂ ਜ਼ਿਆਦਾ ਬੱਲੇਬਾਜ਼ਾਂ ਦਾ ਖੇਡ ਮੰਨਿਆ ਜਾਂਦਾ ਹੈ ਅਤੇ ਇਸ ਖੇਡ ਦਾ ਰੋਮਾਂਚ ਉਸ ਵੇਲੇ ਹੋਰ ਵੀ ਵੱਧ ਜਾਂਦਾ ਹੈ ਜਦੋਂ ਬੱਲੇਬਾਜ਼ ਲੰਬੇ-ਲੰਬੇ ਛੱਕੇ ਜੜਦੇ ਹਨ। ਆਓ ਜਾਣਦੇ ਹਾਂ ਆਈ.ਪੀ.ਐੱਲ. ਦੇ ਇਤਿਹਾਸ 'ਚ ਸਭ ਤੋਂ ਜ਼ਿਆਦਾ ਛੱਕੇ ਜੜਨ ਵਾਲੇ ਟਾਪ-5 ਬੱਲੇਬਾਜ਼ਾਂ ਦੇ ਨਾਂ।
1. ਕ੍ਰਿਸ ਗੇਲ
ਵੈਸਟ ਇੰਡੀਜ਼ ਦੇ ਧਮਾਕੇਦਾਰ ਬੱਲੇਬਾਜ਼ ਕ੍ਰਿਸ ਗੇਲ ਨੇ ਕਿੰਗਜ਼ ਇਲੈਵਨ ਪੰਜਾਬ, ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਕੋਲਕਾਤਾ ਨਾਈਟਰਾਈਡਰਜ਼ ਵੱਲੋਂ ਖੇਡਦੇ ਹੋਏ ਆਈ.ਪੀ.ਐੱਲ. 'ਚ 112 ਮੈਚਾਂ ਦੀਆਂ 111 ਪਾਰੀਆਂ 'ਚ ਕੁੱਲ 292 ਛੱਕੇ ਲਗਾਏ ਹਨ।
2. ਏ.ਬੀ. ਡਿਵੀਲੀਅਰਸ
ਸਾਊਥ ਅਫਰੀਕਾ ਦੇ ਧਾਕੜ ਬੱਲੇਬਾਜ਼ ਏ.ਬੀ. ਡਿਵੀਲੀਅਰਸ ਨੇ ਆਈ.ਪੀ.ਐੱਲ. 'ਚ 141 ਮੈਚਾਂ ਦੀਆਂ 129 ਪਾਰੀਆਂ 'ਚ ਕੁੱਲ 187 ਛੱਕੇ ਜੜੇ ਹਨ। ਏ.ਬੀ. ਨੇ ਇਹ ਕਾਰਨਾਮਾ ਦਿੱਲੀ ਅਤੇ ਬੈਂਗਲੁਰੂ ਦੀ ਟੀਮ ਵੱਲੋਂ ਖੇਡਦੇ ਹੋਏ ਕੀਤਾ ਹੈ।
3. ਐੱਮ.ਐੱਸ. ਧੋਨੀ
ਆਈ.ਪੀ.ਐੱਲ. ਦੇ ਇਤਿਹਾਸ 'ਚ ਸਭ ਤੋਂ ਸਫਲ ਕਪਤਾਨ ਅਤੇ ਬੱਲੇਬਾਜ਼ਾਂ 'ਚੋਂ ਇਕ ਮਹਿੰਦਰ ਸਿੰਘ ਧੋਨੀ ਨੇ ਚੇਨਈ ਸੁਪਰਕਿੰਗਜ਼ ਅਤੇ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਵੱਲੋਂ ਖੇਡਦੇ ਹੋਏ 175 ਮੈਚਾਂ ਦੀਆਂ 158 ਪਾਰੀਆਂ 'ਚ ਕੁੱਲ 186 ਛੱਕੇ ਜੜੇ ਹਨ।
4. ਸੁਰੇਸ਼ ਰੈਨਾ
ਆਈ.ਪੀ.ਐੱਲ. ਦੇ ਸਭ ਤੋਂ ਸਫਲ ਬੱਲੇਬਾਜ਼ ਸੁਰੇਸ਼ ਰੈਨਾ ਨੇ ਚੇਨਈ ਸੁਪਰਕਿੰਗਜ਼ ਅਤੇ ਗੁਜਰਾਤ ਲਾਇੰਸ ਵੱਲੋਂ 176 ਮੈਚਾਂ ਦੀਆਂ 172 ਪਾਰੀਆਂ 'ਚ ਕੁੱਲ 185 ਛੱਕੇ ਲਗਾਉਣ ਦਾ ਕਾਰਨਾਮਾ ਕੀਤਾ ਹੈ।
5. ਰੋਹਿਤ ਸ਼ਰਮਾ
ਭਾਰਤ ਦੇ ਓਪਨਰ ਰੋਹਿਤ ਸ਼ਰਮਾ ਨੇ ਆਈ.ਪੀ.ਐੱਲ. 'ਚ 173 ਮੈਚਾਂ ਦੀਆਂ 168 ਪਾਰੀਆਂ 'ਚ ਕੁੱਲ 184 ਛੱਕੇ ਲਗਾਏ ਹਨ। ਰੋਹਿਤ ਨੇ ਇਹ ਛੱਕੇ ਮੁੰਬਈ ਇੰਡੀਅਨਜ਼ ਅਤੇ ਡੇਕੱਨ ਚਾਰਜਰਸ ਵੱਲੋਂ ਖੇਡਦੇ ਹੋਏ ਜੜੇ ਹਨ।