IPL : ਹਾਰ ਤੋਂ ਬਾਅਦ ਕੋਹਲੀ ਨੇ ਕੱਢੀ ਅੰਪਾਇਰ ਦੀ ਗਲਤੀ, ਦੱਸੀ ਇਹ ਵੱਡੀ ਵਜ੍ਹਾ

03/29/2019 12:53:39 AM

ਬੈਂਗਲੁਰੂ— ਮੁੰਬਈ ਇੰਡੀਅਨਜ਼ ਦੇ ਹੱਥੋਂ ਮੈਚ 'ਚ ਹਾਰ ਮਿਲਣ ਤੋਂ ਬਾਅਦ ਰਾਇਲ ਚੈਲੰਜਰਸ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਨਰਾਜ਼ ਦਿਖੇ। ਉਨ੍ਹਾਂ ਨੇ ਮੈਚ ਖਤਮ ਹੋਣ ਤੋਂ ਬਾਅਦ ਸਿੱਧੇ ਤੌਰ 'ਤੇ ਅੰਪਾਇਰਾਂ ਨੂੰ ਹਾਰ ਦਾ ਕਾਰਨ ਮੰਨਿਆ। ਉਨ੍ਹਾਂ ਨੇ ਅੰਪਾਇਰਾਂ ਦੇ ਖਰਾਬ ਫੈਸਲੇ ਨੂੰ ਦੱਸਦੇ ਹੋਏ ਕਿਹਾ ਕਿ ਅਸੀਂ ਆਈ. ਪੀ. ਐੱਲ. ਲੈਵਲ ਦੀ ਕ੍ਰਿਕਟ ਖੇਡ ਰਹੇ ਹਾਂ ਨਾ ਕਿ ਕਲੱਬ ਪੱਧਰ ਦੀ। ਅੰਪਾਇਰਾਂ ਨੂੰ ਵੀ ਆਪਣੀਆਂ ਅੱਖਾਂ ਖੁੱਲੀਆਂ ਰੱਖਣੀਆਂ ਚਾਹੀਦੀਆਂ ਹਨ। ਆਖਰੀ ਗੇਂਦ 'ਤੇ ਲਈ ਗਈ ਕਾਲ ਬਿਲਕੁਲ ਖਰਾਬ ਸੀ। ਮੈਨੂੰ ਨਹੀਂ ਪਤਾ ਲੱਗਿਆ ਪਰ ਇਹ ਨਜ਼ਦੀਕੀ ਮੁਕਾਬਲਾ ਸੀ। 
ਵਿਰਾਟ ਨੇ ਇਸ ਦੇ ਨਾਲ ਹੀ ਆਪਣੇ ਡੈੱਥ ਗੇਂਦਬਾਜ਼ੀ 'ਤੇ ਵੀ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿਹਾ ਕਿ ਸਾਨੂੰ ਡੈੱਥ ਓਵਰ 'ਚ ਵਧੀਆ ਗੇਂਦਬਾਜ਼ੀ ਦੀ ਜ਼ਰੂਰਤ ਹੈ। ਇਸ ਮੈਚ 'ਚ ਸਾਡੇ ਗੇਂਦਬਾਜ਼ ਇੰਨ੍ਹਾ ਪ੍ਰਭਾਵ ਨਹੀਂ ਪਾ ਸਕੇ। ਉਮੀਦ ਹੈ ਕਿ ਸਾਡੇ ਗੇਂਦਬਾਜ਼ ਆਪਣੀ ਗਲਤੀਆਂ ਤੋਂ ਸਿੱਖਣਗੇ। ਖਾਸ ਤੌਰ 'ਤੇ ਮੁੰਬਈ ਦੇ ਗੇਂਦਬਾਜ਼ਾਂ ਨੇ ਜਿਸ ਤਰ੍ਹਾਂ ਡੈੱਥ ਓਵਰ 'ਚ ਗੇਂਦਬਾਜ਼ੀ ਕੀਤੀ। ਉਨ੍ਹਾਂ ਨੂੰ ਦੇਖ ਕੇ ਸਿੱਖਣਾ ਚਾਹੀਦਾ।
ਵਿਰਾਟ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਨਾਲ ਮੁੰਬਈ ਨੇ ਗੇਂਦਬਾਜ਼ੀ ਕੀਤੀ, ਅਸੀਂ ਉਸਦੇ ਖੇਡ ਤੋਂ ਸਿੱਖ ਸਕਦੇ ਹਾਂ। ਮੈਂ ਆਪਣਾ ਵਿਕਟ ਗਲਤ ਸਮੇਂ 'ਤੇ ਗੁਆ ਦਿੱਤਾ। ਸ਼ਿਵਮ ਵੀ ਵਧੀਆ ਸੀ। ਵਿਰਾਟ ਨੇ ਉਸਦੇ ਨਾਲ ਹੀ ਬੁਮਰਾਹ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜੱਸੀ (ਜਸਪ੍ਰੀਤ ਬੁਮਰਾਹ) ਟਾਪ ਕਲਾਸ ਗੇਂਦਬਾਜ਼ ਹੈ। ਮੇਰੀ ਇਕ ਛੋਟੀ ਗੱਲਤੀ ਦੇ ਕਾਰਨ ਉਹ ਸਾਡੇ 'ਤੇ ਹਾਵੀ ਹੋ ਗਏ। ਮੁੰਬਈ ਬਹੁਤ ਕਿਸਮਤ ਵਾਲੀ ਹੈ ਕਿ ਉਨ੍ਹਾਂ ਕੋਲ ਬੁਮਰਾਹ ਹੈ ਤੇ ਹਾਂ ਮਲਿੰਗਾ ਵੀ।


Gurdeep Singh

Content Editor

Related News