IOA ਨੇ ਖੇਡ ਮੰਤਰਾਲਾ ਤੋਂ ਮੰਗੀ 200 ਕਰੋੜ ਦੀ ਮਦਦ
Monday, May 18, 2020 - 04:12 PM (IST)

ਸਪੋਰਟਸ ਡੈਸਕ : ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਨੇ ਖੇਡ ਮੰਤਰਾਲਾ ਨਾਲ ਖੇਡਾਂ ਦੀ ਵੱਖ ਵੱਖ ਸੰਚਾਲਨ ਇਕਾਈਆਂ ਦੇ ਲਈ 200 ਕਰੋੜ ਰੁਪਏ ਦੀ ਮਦਦ ਨੂੰ ਮੰਜ਼ੂਰੀ ਦੇਣ ਦੀ ਬੇਨਤੀ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਅਗਲੇ ਸਾਲ ਤਕ ਸਪਾਂਸਰਾਂ ਦੇ ਆਉਣ ਦੀ ਉਮੀਦ ਨਹੀਂ ਹੈ। ਅਜਿਹੇ 'ਚ ਸਰਕਾਰ ਦਾ ਹੱਥ ਫੜਨਾ ਇਕ ਜ਼ਰੂਰਤ ਹੈ। ਕੋਵਿਡ-19 ਕਾਰਨ ਦੇਸ਼ ਵਿਚ ਖੇਡ ਗਤਿਵਿਧੀਆਂ ਠੱਪ ਹਨ।
ਆਈ. ਓ. ਏ. ਪ੍ਰਧਾਨ ਨਰਿੰਦਰ ਬਤਰਾ ਨੇ ਖੇਡ ਮੰਤਰੀ ਕਿਰੇਨ ਰਿਜਿਜੂ ਨੂੰ ਲਿਖੀ ਚਿੱਠੀ 'ਚ ਕਿਹਾ ਹੈ ਕਿ ਜੇਕਰ ਮਦਦ ਨੂੰ ਮੰਜ਼ੂਰੀ ਨਹੀਂ ਮਿਲੀ ਤਾਂ ਲਾਕਡਾਊਨ ਖਤਮ ਹੋਣ ਤੋਂ ਬਾਅਦ ਖੇਡ ਫਿਰ ਤੋਂ ਸ਼ੁਰੂ ਕਰਨ ਵਿਚ ਮੁਸ਼ਕਿਲਾਂ ਆਉਣਗੀਆਂ। ਬਤਰਾ ਨੇ ਬੇਨਤੀ ਕੀਤੀ ਕਿ ਆਈ. ਓ. ਏ. ਦੇ ਲਈ 10 ਕਰੋੜ, ਓਲੰਪਿਕ ਖੇਡਾਂ ਦੀ ਰਾਸ਼ਟਰੀ ਖੇਡ ਮਹਾਸੰਘਾਂ ਵਿਚੋਂ ਹਰੇਕ ਦੇ ਲਈ 5-5 ਕਰੋੜ, ਹਰੇਕ ਗੈਰ ਓਲੰਪਿਕ ਐੱਨ. ਐੱਸ. ਐੱਫ. ਦੇ ਲਈ ਢਾਈ-ਢਾਈ ਕਰੋੜ ਅਤੇ ਸੂਬਾ ਓਲੰਪਿਕ ਸੰਘਾਂ ਨੂੰ ਇਕ-ਇਕ ਰੁਪਏ ਦਾ ਦਾਨ ਦਿੱਤਾ ਜਾਵੇ। ਇਹ ਲੱਗਭਗ 220 ਕਰੋੜ ਰੁਪਏ ਦੀ ਰਾਸ਼ੀ ਬੈਠਦੀ ਹੈ।