ਕੋਬੀ ਬ੍ਰਾਇੰਟ ਦੀ ਮੌਤ ਦੀ ਜਾਂਚ ਲਈ ਹਾਦਸੇ ਵਾਲੇ ਖੇਤਰ ''ਚ ਰਹੇਗਾ ਜਾਂਚ ਦਲ

01/28/2020 3:27:47 PM

ਲਾਸ ਐਂਜਲਿਸ : ਬਾਸਕਟਬਾਲ ਦੇ ਧਾਕੜ ਕੋਬੀ ਬ੍ਰਾਇੰਟ ਅਤੇ 8 ਹੋਰ ਲੋਕਾਂ ਦੀ ਮੌਚ ਦਾ ਕਾਰਨ ਬਣੇ ਹੈਲੀਕਾਪਟਰ ਹਾਦਸੇ ਦੀ ਜਾਂਚ ਦੇ ਜਾਂਚ ਅਧਿਕਾਰੀ ਹਫਤੇ ਲਈ ਹਾਦਸੇ ਵਾਲੇ ਖੇਤਰ ਵਿਚ ਰਹਿਣਗੇ ਅਤੇ ਉਨ੍ਹਾਂ ਨੂੰ ਦੁਨੀਆ ਨੂੰ ਹੈਰਾਨ ਕਰਨ ਵਾਲੇ ਇਸ ਹਾਦਸੇ ਦੇ ਕਾਰਨਾਂ ਦਾ ਪਤਾ ਲੱਗਣ ਦੀ ਉਮੀਦ ਹੈ। ਬ੍ਰਾਇੰਟ 41 ਸਾਲ ਦੇ ਸੀ। ਉਹ ਐਤਵਾਰ ਨੂੰ ਆਪਣੀ ਬੇਟੀ ਗਿਆਨਾ ਅਤੇ 7 ਹੋਰ ਦੇ ਨਾਲ ਯਾਤਰਾ ਕਰ ਰਹੇ ਸੀ ਜਦ ਸਿਕੋਰਸਕੀ ਐੱਸ.-76 ਹੈਲੀਕਾਪਟਰ ਲਾਸ ਐਂਜਲਿਸ ਦੇ ਉੱਤਰ-ਪੱਛਮ ਵਿਚ ਸਥਿਤ ਕਾਲਾਬਾਸਾਸ ਵਿਚ ਡੂੰਘੀ ਧੁੰਧ ਕਾਰਨ ਪਹਾੜੀਆਂ ਨਾਲ ਟਕਰਾ ਗਿਆ ਸੀ। ਇਸ ਹਾਦਸੇ ਵਿਚ ਹੈਲੀਕਾਪਟਰ ਵਿਚ ਸਵਾਰ ਸਾਰੇ ਯਾਤਰੀਆਂ ਅਤੇ ਪਾਇਲਟ ਦੀ ਮੌਤ ਹੋ ਗਈ ਸੀ।

PunjabKesari

5 ਵਾਰ ਦੇ ਐੱਨ. ਬੀ. ਚੈਂਪੀਅਨ ਅਤੇ 2 ਵਾਰ ਦੇ ਓਲੰਪਿਕ ਸੋਨ ਤਮਗਾ ਜੇਤੂ ਬ੍ਰਾਇੰਟ ਨਾਂ ਬਾਸਕਟਬਾਲ ਦੇ ਹਮੇਸ਼ਾ ਲਈ ਮਹਾਨ ਮੰਨੇ ਜਾਣ ਵਾਲੇ ਖਿਡਾਰੀਆਂ ਵਿਚ ਲਿਆ ਜਾਂਦਾ ਹੈ। ਉਹ ਓਰੇਂਜ ਕਾਊਂਟੀ ਤੋਂ ਨਿਜੀ ਹੈਲੀਕਾਪਟਰ ਵਿਚ ਥਾਊਜੇਂਡ ਓਕਸ ਸਥਿਤ ਮਾਂਮਬਾ ਸਪੋਰਟਸ ਅਕੈਡਮੀ ਜਾ ਰਹੇ ਸੀ। ਉੱਥੇ ਉਸ ਦੀ ਬੇਟੀ ਨੂੰ ਮੈਚ ਖੇਡਣਾ ਸੀ।

PunjabKesari

ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਦੀ ਮੈਂਬਰ ਜੈਨੀਫਰ ਹੋਮੇਂਡੀ ਨੇ ਕਿਹਾ ਕਿ ਜਾਂਚ ਅਧਿਕਾਰੀ ਸਬੂਤ ਇਕੱਠੇ ਕਰਨ ਲਈ ਪੂਰੇ ਹਫਤੇ ਤਕ ਹਾਦਸੇ ਵਾਲੇ ਖੇਤਰ ਵਿਚ ਰਹਿਣਗੇ। ਉਸ ਨੇ ਕਿਹਾ, ''ਹਾਦਸੇ ਦਾ ਦ੍ਰਿਸ਼ ਭਿਆਨਕ  ਹੈ। ਅਸੀਂ ਉਨ੍ਹਾਂ ਸਬੂਤਾਂ ਨੂੰ ਇਕੱਠਿਆਂ ਕਰਨ ਲਈ ਲੱਗਭਗ 5 ਦਿਨ ਤਕ ਇੱਥੇ ਰਹਾਂਗੇ ਜੋ ਖਤਮ ਹੋ ਸਕਦੇ ਹਨ। ਇਸ ਤੋਂ ਇਲਾਵਾ ਏਅਰਕ੍ਰਾਫਟ ਵਿਚ ਬਲੈਕ ਬਾਕਸ ਨਹੀਂ ਸੀ, ਕਿਉਂਕਿ ਇਸ ਤਰ੍ਹਾਂ ਦੇ ਹੈਲੀਕਾਪਟਰ ਵਿਚ ਉਸ ਦੀ ਜ਼ਰੁਰਤ ਨਹੀਂ ਹੁੰਦੀ।


Related News