ਦਿੱਲੀ ਗੋਲਫ ਕਲੱਬ 'ਚ 3 ਸਾਲ ਬਾਅਦ 24 ਮਾਰਚ ਤੋਂ ਸ਼ੁਰੂ ਹੋਵੇਗਾ DGP ਓਪਨ
Tuesday, Mar 22, 2022 - 09:29 PM (IST)
ਨਵੀਂ ਦਿੱਲੀ- ਕੋਰੋਨਾ ਦੇ ਕਾਰਨ ਤਿੰਨ ਸਾਲ ਦੇ ਲੰਬੇ ਸਮੇਂ ਤੋਂ ਬਾਅਦ ਦਿੱਲੀ ਗੋਲਫ ਕਲੱਬ ਵਿਚ ਅੰਤਰਰਾਸ਼ਟਰੀ ਟੂਰਨਾਮੈਂਟ ਦੀ ਵਾਪਸੀ ਹੋ ਰਹੀ ਹੈ। ਦਿੱਲੀ ਗੋਲਫ ਕਲੱਬ ਵਿਚ 24 ਤੋਂ 27 ਮਾਰਚ ਤੱਕ ਏਸ਼ੀਅਨ ਟੂਰ ਇਵੈਂਟ ਡੀ. ਜੀ. ਸੀ. ਓਪਨ ਖੇਡਿਆ ਜਾਵੇਗਾ, ਜਿਸ ਦੇ ਪਹਿਲੇ ਪੜਾਅ ਵਿਚ ਕੁੱਲ 5 ਲੱਖ ਡਾਲਰ ਦੀ ਇਨਾਮੀ ਰਾਸ਼ੀ ਹੋਵੇਗੀ ਅਤੇ ਜੇਤੂ ਨੂੰ 90 ਹਜ਼ਾਰ ਡਾਲਰ ਮਿਲਣਗੇ। ਦਿੱਲੀ ਗੋਲਫ ਕਲੱਬ ਵਿਚ ਡੀ. ਜੀ. ਸੀ. ਓਪਨ ਦਾ ਐਲਾਨ ਕੀਤਾ ਗਿਆ ਹੈ ਇਸ ਦੌਰਾਨ ਗੋਲਫ ਕਲੱਬ ਨੂੰ ਫਿਰ ਤੋਂ ਡਿਜਾਈਨ ਕਰਨ ਵਾਲੇ 9 ਵਾਰ ਦੇ ਮੇਜ਼ਰ ਚੈਂਪੀਅਨ ਗੈਰੀ ਪਲੇਅਰ ਵੀ ਮੌਜੂਦ ਸਨ।
ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ : ਆਸਟਰੇਲੀਆ ਦੀ ਦੱਖਣੀ ਅਫਰੀਕਾ 'ਤੇ ਧਮਾਕੇਦਾਰ ਜਿੱਤ
ਪ੍ਰਬੰਧਕ ਨੇ ਦੱਸਿਆ ਕਿ ਏਸ਼ੀਅਨ ਟੂਰ ਦੇ 19 ਚੈਂਪੀਅਨ ਸਮੇਤ 21 ਦੇਸ਼ਾਂ ਦੇ ਖਿਡਾਰੀ ਇਸ ਵਿਚ ਹਿੱਸਾ ਲੈਣਗੇ। ਖਿਤਾਬ ਦੇ ਦਾਅਵੇਦਾਰਾਂ ਵਿਚ ਭਾਰਤ ਦੇ ਸ਼ਿਵ ਕਪੂਰ, ਗਗਨਜੀਤ ਭੁੱਲਰ, ਖਲਿਨ ਜੋਸ਼ੀ, ਰੋਰੀ ਹਾਈ, ਰਾਹਿਤ ਗੰਗਜੀ, ਐੱਸ. ਐੱਸ. ਪੀ. ਚੌਰਸੀਆ ਅਤੇ ਰਾਸ਼ਿਦ ਖਾਨ ਅਤੇ ਅਮਰੀਕਾ ਦੇ ਪਾਲ ਪੀਟਰਸਨ ਸ਼ਾਮਿਲ ਹਨ। ਪ੍ਰਬੰਧਕ ਨੇ ਦੱਸਿਆ ਕਿ ਭਾਰਤ ਵਿਚ ਤਿੰਨ ਸਾਲ ਦੇ ਅੰਤਰਾਲ ਤੋਂ ਬਾਅਦ ਆਯੋਜਿਤ ਹੋਣ ਵਾਲਾ ਇਹ ਪਹਿਲਾ ਅੰਤਰਰਾਸ਼ਟਰੀ ਟੂਰਨਾਮੈਂਟ ਹੈ।
ਹ ਖ਼ਬਰ ਪੜ੍ਹੋ-PAK v AUS : ਦੂਜੇ ਦਿਨ ਦੀ ਖੇਡ ਖਤਮ, ਪਾਕਿ ਦਾ ਸਕੋਰ 90/1
ਦਿੱਲੀ ਗੋਲਫ ਕਲੱਬ ਦਾ 2019 ਵਿਚ ਨਵੀਨੀਕਰਨ ਹੋਇਆ ਸੀ ਅਤੇ ਇਸ ਮਹਾਨ ਖਿਡਾਰੀ ਗੈਰੀ ਪਲੇਅਰ ਨੇ ਫਿਰ ਤੋਂ ਡਿਜਾਈਨ ਕੀਤਾ ਅਤੇ ਇਸ ਹਫਤੇ ਉਹ ਇਸ ਟੂਰਨਾਮੈਂਟ ਦਾ ਹਿੱਸਾ ਹੋਣਗੇ। ਇਸ ਕੋਰਸ 'ਤੇ ਆਖਰੀ ਵਾਰ ਏਸ਼ੀਅਨ ਟੂਰ ਇਵੈਂਨ 2018 ਵਿਚ ਖੇਡਿਆ ਗਿਆ ਸੀ। ਪ੍ਰੈੱਸ ਕਾਨਫਰੰਸ ਵਿਚ ਸ਼ਿਵ ਕਪੂਰ ਅਤੇ ਵਿਰਾਜ ਮਦੱਪਾ ਵੀ ਮੌਜੂਦ ਸਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।