ਕੌਮਾਂਤਰੀ ਓਲੰਪਿਕ ਦਿਹਾੜਾ : ਜਾਣੋ ਇਸ ਖ਼ਾਸ ਦਿਨ ਦੇ ਇਤਿਹਾਸ ਤੇ ਮਹੱਤਵ ਬਾਰੇ

Wednesday, Jun 23, 2021 - 04:46 PM (IST)

ਕੌਮਾਂਤਰੀ ਓਲੰਪਿਕ ਦਿਹਾੜਾ : ਜਾਣੋ ਇਸ ਖ਼ਾਸ ਦਿਨ ਦੇ ਇਤਿਹਾਸ ਤੇ ਮਹੱਤਵ ਬਾਰੇ

ਸਪੋਰਟਸ ਡੈਸਕ— ਅੱਜ ਦਾ ਦਿਨ ਭਾਵ 23 ਜੂਨ ਕੌਮਾਂਤਰੀ ਓਲੰਪਿਕ ਦਿਹਾੜੇ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਸਭ ਤੋਂ ਪਹਿਲਾਂ 23 ਜੂਨ 1948 ’ਚ ਲੋਕਾਂ ਨੂੰ ਜਾਣੂ ਕਰਵਾਇਆ ਗਿਆ ਸੀ ਪਰ ਓਲੰਪਿਕ ਖੇਡਾਂ ਦੀ ਸ਼ੁਰੂਆਤ ਇਸ ਤੋਂ ਕਈ ਸਾਲ ਪਹਿਲਾਂ 23 ਜੂਨ 1894 ਨੂੰ ਸੋਰਬੇਨ, ਪੈਰਿਸ ’ਚ ਹੋ ਚੁੱਕੀ ਸੀ। ਪਰ 23 ਜੂਨ, 1948 ਤੋਂ ਹਰ ਸਾਲ 23 ਜੂਨ ਦਾ ਦਿਨ ਕੌਮਾਂਤਰੀ ਓਲੰਪਿਕ ਦਿਹਾੜੇ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਇਸ ਦਾ ਮੁੱਖ ਉਦੇਸ਼ ਖੇਡਾਂ ’ਚ ਕੌਮਾਂਤਰੀ ਪੱਧਰ ’ਤੇ ਅਤੇ ਹਰ ਉਮਰ ਵਰਗ ਤੇ ਲਿੰਗ ਦੇ ਲੋਕਾਂ ਦੀ ਹਿੱਸੇਦਾਰੀ ਨੂੰ ਉਤਸ਼ਾਹਤ ਕਰਨਾ ਸੀ। ਜਦੋਂ ਪਹਿਲਾ ਓਲੰਪਿਕ ਡੇ ਮਨਾਇਆ ਗਿਆ ਤਾਂ ਇਸ ਨੂੰ ਕੌਮਾਂਤਰੀ ਓਲੰਪਿਕ ਕਮੇਟੀਆਂ ਵੱਲੋਂ ਕੁਲ 9 ਦੇਸ਼ਾਂ ’ਚ ਮਨਾਇਆ ਗਿਆ ਸੀ, ਜਿਸ ’ਚ ਆਸਟਰੇਲੀਆ, ਬੈਲਜੀਅਮ, ਕੈਨੇਡਾ, ਗ੍ਰੇਟ ਬਿ੍ਰਟੇਨ, ਗ੍ਰੀਸ, ਪੁਰਤਗਾਲ, ਸਵਿਟਜ਼ਰਲੈਂਡ, ਉਰੁਗਵੇ ਤੇ ਵੈਨੇਜ਼ੁਏਲਾ ਸ਼ਾਮਲ ਸਨ।
ਇਹ ਵੀ ਪੜ੍ਹੋ : ਚਿੱਟੇ ਦੀ ਓਵਰਡੋਜ਼ ਨਾਲ ਕਬੱਡੀ ਖਿਡਾਰੀ ਦੀ ਮੌਤ

ਓਲੰਪਿਕ ਡੇ ਕੌਮਾਂਤਰੀ ਪੱਧਰ ’ਤੇ ਮਨਾਇਆ ਜਾਂਦਾ ਹੈ
ਸੈਂਕੜੇ ਜਾਂ ਕਹਿ ਸਕਦੇ ਹਾਂ ਕਿ ਹਜ਼ਾਰਾਂ ਦੀ ਗਿਣਤੀ ’ਚ ਵੱਡੇ ਤੇ ਵੱਖ-ਵੱਖ ਦੇਸ਼ਾਂ ਦੇ ਲੋਕ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ’ਚ ਹਿੱਸਾ ਲੈਂਦੇ ਹਨ ਤੇ ਆਪਣੇ ਹੁਨਰ ਤੋਂ ਜਾਣੂੰ ਕਰਾਉਂਦੇ ਹਨ ਤੇ ਆਪਣੇ ਦੇਸ਼ ਦੀ ਨੁਮਾਇੰਦਗੀ ਕਰਦੇ ਹਨ। ਓਲੰਪਿਕ ਡੇ ਅੱਜ ਦੇ ਸਮੇਂ ’ਚ ਸਿਰਫ਼ ਇਕ ਈਵੈਂਟ ਨਾ ਰਹਿ ਕੇ ਕਾਫ਼ੀ ਅੱਗੇ ਵਧ ਚੁੱਕਾ ਹੈ। 
ਇਹ ਵੀ ਪੜ੍ਹੋ : ਭਾਰਤ ਨੂੰ ਓਲੰਪਿਕ ਖ਼ਿਡਾਰੀਆਂ ਦੇ ਯੋਗਦਾਨ ’ਤੇ ਮਾਣ ਹੈ: ਪ੍ਰਧਾਨ ਮੰਤਰੀ ਮੋਦੀ

ਓਲੰਪਿਕ ਡੇਅ ’ਤੇ ਲੋਕ ਕੀ ਕਰਦੇ ਹਨ?
ਓਲੰਪਿਕ ਡੇ ਹੁਣ ਇਕ ਛੋਟੀ ਜਿਹੀ ਦੌੜ ਜਾਂ ਸਿੰਗਲ ਖੇਡ ਆਯੋਜਨ ਦੇ ਮੁਕਾਬਲੇ ’ਚ ਬਹੁਤ ਵੱਡਾ ਆਯੋਜਨ ਬਣ ਚੁੱਕਾ ਹੈ। ਇਸ ਦਿਨ ਦੁਨੀਆ ਭਰ ਦੀਆਂ ਰਾਸ਼ਟਰੀ ਓਲੰਪਿਕ ਕਮੇਟੀਆਂ ‘ਅੱਗੇ ਵਧੋ’, ‘ਸਿੱਖੋ’ ਤੇ ਲੱਭੋ (ਖੋਜ ਕਰਨਾ) ਦੇ ਤਿੰਨ ਥੰਮ੍ਹ ਦੇ ਆਧਾਰ ’ਤੇ ਉਮਰ, ਲਿੰਗ, ਸਮਾਜਿਕ ਪਿੱਠਭੂੂਮੀ ਜਾਂ ਖੇਡ ਸਮਰਥਾ ਦੀ ਪਰਵਾਹ ਕੀਤੇ ਬਿਨਾ ਵੱਖ-ਵੱਖ ਤਰ੍ਹਾਂ ਦੀ ਪਹਿਲ ਕਰਦੀ ਹੈ। ਕੁਝ ਦੇਸ਼ਾਂ ਨੇ ਇਸ ਘਟਨਾ ਨੂੰ ਸਕੂਲੀ ਪਾਠਕ੍ਰਮ (ਸਿਲੇਬਸ) ’ਚ ਸ਼ਾਮਲ ਕਰ ਲਿਆ ਹੈ। ਅਜਿਹੇ ’ਚ ਹਰ ਕੋਈ ਓਲੰਪਿਕ ਦਿਹਾੜੇ ਦਾ ਹਿੱਸਾ ਹੋ ਸਕਦਾ ਹੈ। ਕੁਝ ਜਗ੍ਹਾ ਨੈਸ਼ਨਲ ਓਲੰਪਿਕ ਕਮੇਟੀ ਦੇ ਮੈਂਬਰਾਂ ਨੇ ਇਸ ਨਾਲ ਸਬੰਧਤ ਪ੍ਰਦਰਸ਼ਨੀਆਂ ਨੂੰ ਇਸ ’ਚ ਸ਼ਾਮਲ ਕੀਤਾ ਹੈ। ਅੱੱਜ ਦੇ ਦਿਨ ਓਲੰਪਿਕ ਡੇ ਖੇਡਾਂ ਦਾ ਸਮਾਗਮ ਨਾ ਰਹਿ ਕੇ ਇਕ ਕੌਮਾਂਤਰੀ ਕੋਸ਼ਿਸ਼ ਬਣ ਚੁੱਕਾ ਹੈ ਜਿਸ ਰਾਹੀਂ ਫ਼ਿੱਟਨੈਸ ਤੇ ਚੰਗਾ ਇਨਸਾਨ ਬਣਨ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ ਤੇ ਇਨ੍ਹਾਂ ਖੇਡਾਂ ਰਾਹੀਂ ਖਿਡਾਰੀਆਂ ’ਚ ਸਹੀ ਖੇਡ, ਇਕ ਦੂਜੇ ਲਈ ਸਨਮਾਨ ਤੇ ਸਪੋਰਟਸਮੈਨਸ਼ਿਪ ਦੀ ਭਾਵਨਾ ਨੂੰ ਉਤਸ਼ਾਹਤ ਕੀਤਾ ਜਾਂਦਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News