IOC ਨੇ ਕੁਵੈਤ ਓਲੰਪਿਕ ਕਮੇਟੀ ਤੋਂ ਹਟਾਇਆ ਬੈਨ

Saturday, Jul 06, 2019 - 05:21 PM (IST)

IOC ਨੇ ਕੁਵੈਤ ਓਲੰਪਿਕ ਕਮੇਟੀ ਤੋਂ ਹਟਾਇਆ ਬੈਨ

ਜਿਨੇਵਾ— ਕੌਮਾਂਤਰੀ ਓਲੰਪਿਕ ਕਮੇਟੀ (ਆਈ.ਓ.ਸੀ.) ਨੇ ਨਿਰਧਾਰਤ ਮਿਆਰਾਂ ਦੀ ਸਫਲਤਾਪੂਰਵਕ ਪਾਲਣਾ ਕਰਨ 'ਤੇ ਕੁਵੈਤ ਓਲੰਪਿਕ ਕਮੇਟੀ (ਕੇ.ਓ.ਸੀ.) 'ਤੇ ਲੱਗਾ ਬੈਨ ਪੂਰੀ ਤਰ੍ਹਾਂ ਹਟਾ ਲਿਆ ਹੈ। ਆਈ.ਓ.ਸੀ. ਕਾਰਜਕਾਰੀ ਬੋਰਡ ਨੇ ਪੋਸਟ ਦੇ ਜ਼ਰੀਏ ਆਪਣਾ ਵੋਟ ਦੇ ਕੇ ਇਸ ਦਾ ਫੈਸਲਾ ਕੀਤਾ ਹੈ। ਕੌਮਾਂਤਰੀ ਅਦਾਰੇ ਨੇ ਆਪਣਾ ਬਿਆਨ ਜਾਰੀ ਕਰਕੇ ਦੱਸਿਆ ਕਿ ਸਪੋਰਟਸ ਕਲੱਬ ਪੱਧਰੀ ਖੇਡ ਸੰਘਾਂ ਦੀ ਸਮੀਖਿਆ, ਨਵੇਂ ਨਿਯਮ ਕਾਨੂੰਨ ਅਤੇ ਪਹਿਲੇ ਦੇ ਰੋਡਮੈਪ ਦੀ ਪਾਲਣਾ ਨਿਰਧਾਰਤ ਸਮੇਂ ਹੱਦ ਵਿਚਾਲੇ ਸਫਲਤਾਪੂਰਵਕ ਕੀਤੀ ਗਈ ਹੈ।''

ਇਸ ਤੋਂ ਇਲਾਵਾ ਕੇ.ਓ.ਸੀ. ਨੂੰ ਰਾਸ਼ਟਰੀ ਖੇਡ ਸੰਘਾਂ ਦੀ ਸਮੀਖਿਆ, ਨਵੇਂ ਨਿਯਮ ਕਾਨੂੰਨ ਅਤੇ ਉਨ੍ਹਾਂ 'ਚ ਚੋਣ ਕਰਾਉਣ ਦੇ ਨਿਰਦੇਸ਼ ਦਿੱਤੇ ਗਏ ਸਨ ਜਿਸ ਦੀ ਕੌਮਾਂਤਰੀ ਮਹਾਸੰਘ ਦੇ ਨਾਲ ਮਿਲ ਕੇ ਪਾਲਣਾ ਕੀਤੀ ਗਈ ਹੈ ਅਤੇ ਜੂਨ ਦੀ ਸ਼ੁਰੂਆਤ 'ਚ ਇਸ ਦੀ ਸਫਲਤਾਪੂਰਵਕ ਪਾਲਣਾ ਕੀਤੀ ਗਈ। ਆਈ.ਓ.ਸੀ. ਨੇ ਨਾਲ ਹੀ ਕੁਵੈਤ ਓਲੰਪਿਕ ਕਮੇਟੀ ਨੂੰ ਕੇ.ਓ.ਸੀ. 'ਚ ਚੋਣ ਕਰਾਉਣ ਦੇ ਵੀ ਨਿਰਦੇਸ਼ ਦਿੱਤੇ ਸਨ ਜਿਸ ਨੂੰ 30 ਜੂਨ ਨੂੰ ਕਰਾ ਲਿਆ ਗਿਆ ਹੈ। ਕੇ.ਓ.ਸੀ. ਨੂੰ 27 ਅਕਤੂਬਰ 2015 'ਚ ਬੈਨ ਕੀਤਾ ਗਿਆ ਸੀ ਤਾਂ ਜੋ ਕੁਵੈਤ 'ਚ ਓਲੰਪਿਕ ਕਮੇਟੀ 'ਚ ਸਰਕਾਰ ਦੇ ਦਖਲ ਨੂੰ ਖਤਮ ਕੀਤਾ ਜਾ ਸਕੇ। ਇਸ ਤੋਂ ਬਾਅਦ 16 ਅਗਸਤ 2018 ਨੂੰ ਆਈ.ਓ.ਸੀ. 'ਤੇ ਕੇ.ਓ.ਸੀ. ਤੋਂ ਅਸਥਾਈ ਤੌਰ 'ਤੇ ਬੈਨ ਹਟਾ ਲਿਆ ਸੀ ਜਿਸ ਨਾਲ ਪਿਛਲੇ ਸਾਲ ਜਕਾਰਤਾ 'ਚ ਹੋਏ ਏਸ਼ੀਆਈ ਖੇਡਾਂ 'ਚ ਉਸ ਦੇ ਐਥਲੀਟਾਂ ਨੂੰ ਖੇਡਣ ਦਾ ਮੌਕਾ ਮਿਲ ਗਿਆ ਸੀ।


author

Tarsem Singh

Content Editor

Related News