ਕੌਮਾਂਤਰੀ ਤਮਗਾ ਜੇਤੂ ਮੁੱਕੇਬਾਜ਼ ਨੀਰਜ ਡੋਪ ਟੈਸਟ ''ਚ ਅਸਫਲ ਰਹਿਣ ''ਤੇ ਸਸਪੈਂਡ

12/02/2019 6:36:52 PM

ਨਵੀਂ ਦਿੱਲੀ : ਟੋਕੀਓ ਓਲੰਪਿਕ 2020 ਦੇ ਸੰਭਾਵਿਤਾਂ ਵਿਚੋਂ ਇਕ ਕੌਮਾਂਤਰੀ ਤਮਗਾ ਜੇਤੂ ਭਾਰਤੀ ਮਹਿਲਾ ਮੁੱਕੇਬਾਜ਼ ਨੀਰਜ (57 ਕਿਲੋ) ਨੂੰ ਡੋਪ ਟੈਸਟ ਵਿਚ ਅਸਫਲ ਰਹਿਣ ਤੋਂ ਬਾਅਦ ਅਸਥਾਈ ਤੌਰ 'ਤੇ ਸਸਪੈਂਡ ਕਰ ਦਿੱਤਾ ਗਿਆ ਹੈ। ਨੀਰਜ ਨੂੰ ਪ੍ਰਦਰਸਨ ਬਿਹਤਰ ਕਰਨ ਵਾਲੀ ਦਵਾਈ ਲਿਗਾਂਡ੍ਰੋਲ ਤੇ ਐਨਾਬਾਲਿਕ ਸਟੇਰਾਇਡ ਦੇ ਸੇਵਨ ਦਾ ਦੋਸ਼ੀ ਪਾਇਆ ਗਿਆ। ਨੀਰਜ ਨੇ ਬੁਲਗਾਰੀਆ ਵਿਚ ਇਸ ਸਾਲ ਸਟ੍ਰਾਂਜਾ ਮੈਮੋਰੀਅਲ ਟੂਰਨਾਮੈਂਟ ਵਿਚ ਕਾਂਸੀ ਤੇ ਰੂਸ ਵਿਚ ਇਕ ਟੂਰਨਾਮੈਂਟ ਵਿਚ ਸੋਨ ਤਮਗਾ ਜਿੱਤਿਆ ਸੀ। ਉਸ ਨੇ ਗੁਹਾਟੀ ਵਿਚ ਇੰਡੀਆ ਓਪਨ ਵਿਚ ਵੀ ਸੋਨ ਤਮਗਾ ਜਿੱਤਿਆ ਸੀ।

ਨੀਰਜ ਦੇ ਸੈਂਪਲ 24 ਸਤੰਬਰ ਨੂੰ ਲਏ ਗਏ ਜਿਸਦੀ ਜਾਂਚ ਕਤਰ ਵਿਚ ਲੈਬ 'ਚ ਕੀਤੀ ਗਈ। ਰਾਸ਼ਟਰੀ ਡੋਪਿੰਗ ਰੋਕੂ ਏਜੰਸੀ ਨੇ ਕਿਹਾ, ''3 ਨਵੰਬਰ ਨੂੰ ਕਤਰ ਸਥਿਤ ਡੋਪਿੰਗ ਰੋਕੂ ਲੈਬ ਤੋਂ ਮਿਲੀ ਰਿਪੋਰਟ ਵਿਚ ਨੀਰਜ ਨੂੰ ਪ੍ਰਤੀਬੰਧਿਤ ਦਵਾਈਆਂ ਦੇ ਸੇਵਨ ਦਾ ਦੋਸ਼ੀ ਪਾਇਆ ਗਿਆ। ਏਜੰਸੀ ਨੇ ਕਿਹਾ ਕਿ ਡੋਪਿੰਗ ਰੋਕੂ ਨਿਯੰਮ 2015 ਦੀ ਉਲੰਘਣਾ ਸਬੰਧੀ ਨੋਟਿਸ ਉਸ ਨੂੰ ਦੇ ਦਿੱਤਾ ਅਤੇ 13 ਨਵੰਬਰ 2019 ਤੋਂ ਅਸਥਾਈ ਤੌਰ 'ਤੇ ਸਸਪੈਂਡ ਕਰ ਦਿੱਤਾ।''


Related News