ਭਾਰਤ ਦੇ ਮਿਤ੍ਰਭਾ ਗੁਪਤਾ ਅਤੇ ਸੰਕਲਪ ਗੁਪਤਾ ਬਣੇ ਇੰਟਰਨੈਸ਼ਨਲ ਮਾਸਟਰ
Friday, Jun 21, 2019 - 01:48 AM (IST)

ਗੋਆ (ਨਿਕਲੇਸ਼ ਜੈਨ)- ਗੋਆ ਇੰਟਰਨੈਸ਼ਨਲ ਸ਼ਤਰੰਜ ਚੈਂਪੀਅਨਸ਼ਿਪ ਦੇ ਤੀਜੇ ਦਿਨ ਭਾਰਤ ਦੇ 2 ਨੌਜਵਾਨ ਖਿਡਾਰੀ ਕੋਲਕਾਤਾ ਦੇ 18 ਸਾਲਾ ਮਿਤ੍ਰਭਾ ਗੁਹਾ ਨੇ ਬੰਗਲਾਦੇਸ਼ ਦੇ ਗ੍ਰੈਂਡ ਮਾਸਟਰ ਜਿਯੌਰ ਰਹਿਮਾਨ ਨੂੰ ਤੇ ਨਾਗਪੁਰ ਦੇ 15 ਸਾਲਾ ਸੰਕਲਪ ਗੁਪਤਾ ਨੇ ਬ੍ਰਾਜ਼ੀਲ ਦੇ ਗ੍ਰੈਂਡ ਮਾਸਟਰ ਅਲੈਕਜ਼ੈਂਡਰ ਫੀਏਰ ਨੂੰ ਮਾਤ ਦਿੰਦੇ ਹੋਏ ਆਪਣੀ ਲਾਈਵ ਰੇਟਿੰਗ 2400 ਅੰਕਾਂ ਤਕ ਪਹੁੰਚਾ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਵਿਸ਼ਵ ਸ਼ਤਰੰਜ ਸੰਘ ਦੇ ਇੰਟਰਨੈਸ਼ਨਲ ਮਾਸਟਰ ਦੇ ਟਾਈਟਲ ਦੀ ਮੈਂਬਰਸ਼ਿਪ ਹਾਸਲ ਕਰ ਲਈ। ਦੋਵੇਂ ਹੀ ਖਿਡਾਰੀ ਇਸ ਤੋਂ ਪਹਿਲਾਂ ਹੀ ਆਪਣੇ ਤਿੰਨ ਇੰਟਰਨੈਸ਼ਨਲ ਮਾਸਟਰ ਨਾਰਮ ਹਾਸਲ ਕਰਨ ਦੀ ਫਾਰਮੈਲਿਟੀਜ਼ ਪੂਰੀਆਂ ਕਰ ਚੁੱਕੇ ਸਨ। ਭਾਰਤ ਦੇ ਲਿਹਾਜ਼ ਨਾਲ ਇਹ ਇਕ ਵੱਡਾ ਮੌਕਾ ਸੀ, ਜਦੋਂ ਇਕੱਠੇ 2 ਨੌਜਵਾਨ ਖਿਡਾਰੀ ਇਸ ਟਾਈਟਲ ਨੂੰ ਹਾਸਲ ਕਰਨ 'ਚ ਕਾਮਯਾਬ ਰਹੇ।