ਇੰਟਰਨੈਸ਼ਨਲ ਲੈੱਫਟ ਹੈਂਡਰਸ ਡੇ : ਯੁਵਰਾਜ ਨੇ ਇਨ੍ਹਾਂ ਚਾਰ ਦਿੱਗਜਾਂ ਨੂੰ ਕੀਤਾ ਸਲਾਮ

Thursday, Aug 13, 2020 - 09:55 PM (IST)

ਇੰਟਰਨੈਸ਼ਨਲ ਲੈੱਫਟ ਹੈਂਡਰਸ ਡੇ : ਯੁਵਰਾਜ ਨੇ ਇਨ੍ਹਾਂ ਚਾਰ ਦਿੱਗਜਾਂ ਨੂੰ ਕੀਤਾ ਸਲਾਮ

ਨਵੀਂ ਦਿੱਲੀ- ਸਾਬਕਾ ਭਾਰਤੀ ਬੱਲੇਬਾਜ਼ ਯੁਵਰਾਜ ਸਿੰਘ ਨੇ 'ਇੰਟਰਨੈਸ਼ਨਲ ਲੈੱਫਟ ਹੈਂਡਰਸ ਡੇ' ਦੇ ਮੌਕੇ 'ਤੇ ਵੀਰਵਾਰ ਨੂੰ ਕ੍ਰਿਕਟ ਦੇ ਦਿੱਗਜ ਲੈੱਫਟ ਖਿਡਾਰੀਆਂ ਨੂੰ ਸਲਾਮ ਕੀਤਾ। ਯੁਵਰਾਜ ਨੇ ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਬ੍ਰਾਇਨ ਲਾਰਾ, ਭਾਰਤ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਅਤੇ ਆਸਟਰੇਲੀਆ ਦੇ ਦੋਵੇਂ ਦਿੱਗਜ ਸਲਾਮੀ ਬੱਲੇਬਾਜ਼ ਮੈਥਿਊ ਹੇਡਨ ਤੇ ਐਡਮ ਗਿਲਕ੍ਰਿਸਟ ਤਸਵੀਰ ਸ਼ੇਅਰ ਕਰਕੇ 'ਇੰਟਰਨੈਸ਼ਨਲ ਲੈੱਫਟ ਹੈਂਡਰਸ ਡੇ' ਦੇ ਮੌਕੇ 'ਤੇ ਕ੍ਰਿਕਟ ਦੇ ਦਿੱਗਜ ਲੈੱਫਟ ਖਿਡਾਰੀਆਂ ਦੀ ਸ਼ਲਾਘਾ ਕੀਤੀ।


ਯੁਵਰਾਜ ਨੇ ਟਵਿੱਟਰ 'ਤੇ ਲਿਖਿਆ- ਇੱਥੇ ਕੁਝ ਬਿਹਤਰੀਨ ਖੱਬੇ ਹੱਥ ਦੇ ਦਿੱਗਜ ਹਨ, ਜਿਨ੍ਹਾਂ ਨੂੰ ਇਸ ਖੇਡ ਨੇ ਸਾਨੂੰ ਦਿੱਤਾ ਹੈ। ਤੁਸੀਂ ਵੀ ਇਸ ਗੋਲਡਨ ਲਿਸਟ 'ਚ ਨਾਂ ਜੋੜੋ ਤੇ ਆਪਣੇ ਪਸੰਦੀਦਾ ਖੱਬੇ ਹੱਥ ਦੇ ਬੱਲੇਬਾਜ਼ਾਂ ਨੂੰ ਮੇਰੇ ਨਾਲ ਸਾਂਝਾ ਕਰੋ। 'ਇੰਟਰਨੈਸ਼ਨਲ ਲੈੱਫਟ ਹੈਂਡਰਸ ਡੇ।


author

Gurdeep Singh

Content Editor

Related News