ਇੰਟਰ ਮਿਲਾਨ ਨੇ ਵੱਡੀ ਜਿੱਤ ਨਾਲ ਸੀਰੀ ਏ ਮੁਹਿੰਮ ਕੀਤੀ ਸ਼ੁਰੂ

Sunday, Aug 22, 2021 - 08:29 PM (IST)

ਇੰਟਰ ਮਿਲਾਨ ਨੇ ਵੱਡੀ ਜਿੱਤ ਨਾਲ ਸੀਰੀ ਏ ਮੁਹਿੰਮ ਕੀਤੀ ਸ਼ੁਰੂ

ਮਿਲਾਨ- ਇੰਟਰ ਮਿਲਾਨ ਦੇ ਨਵੇਂ ਖਿਡਾਰੀ ਹਕਾਨਾ ਕਾਲਾਹਾਨੋਗਲੂ ਨੇ ਇਕ ਗੋਲ ਕਰਨ ਤੋਂ ਇਲਾਵਾ ਹੋਰ ਗੋਲ ਕਰਨ ਵਿਚ ਮਦਦ ਕੀਤੀ, ਜਿਸ ਨਾਲ ਉਸਦੀ ਟੀਮ ਨੇ ਜੇਨੋਵਾ 'ਤੇ 4-0 ਕੀਤੀ ਵੱਡੀ ਜਿੱਤ ਨਾਲ ਇਟਾਲੀਅਨ ਫੁੱਟਬਾਲ ਲੀਗ ਸੀਰੀ ਏ ਵਿਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਕਾਲਾਹਾਨੋਗਲੂ ਏ ਸੀ ਮਿਲਾਨ ਨਾਲ ਇੰਟਰ ਮਿਲਾਨ ਨਾਲ ਜੁੜੇ ਹਨ। ਉਨ੍ਹਾਂ ਨੇ ਮਿਲਾਨ ਸਕ੍ਰੀਨਿਅਰ ਦੇ 6ਵੇਂ ਮਿੰਟ ਵਿਚ ਗੋਲ ਕਰਨ 'ਚ ਮਦਦ ਕੀਤੀ ਅਤੇ ਇਸ ਤੋਂ ਬਾਅਦ 14ਵੇਂ ਮਿੰਟ ਵਿਚ ਗੋਲ ਕਰਕੇ ਬੜ੍ਹਤ ਦੁੱਗਣੀ ਕੀਤੀ।


ਇਹ ਖ਼ਬਰ ਪੜ੍ਹੋ- ਦਿੱਲੀ ਕੈਪੀਟਲਸ ਦੇ ਖਿਡਾਰੀ ਪਹੁੰਚੇ UAE, ਜਲਦ ਸ਼ੁਰੂ ਕਰਨਗੇ ਅਭਿਆਸ


ਆਰਤੁਰੋ ਵਿਡਾਲ ਨੇ 74ਵੇਂ ਮਿੰਟ ਵਿਚ ਤੀਜਾ ਜਦਕਿ ਐਡਿਨ ਜੇਕੋ ਨੇ ਆਖਰੀ ਪਲਾਂ ਵਿਚ ਚੌਥਾ ਗੋਲ ਕੀਤਾ। ਸੀਰੀ ਏ ਦੇ ਹੋਰ ਮੈਚਾਂ ਵਿਚ ਲਾਜ਼ੀਓ ਨੇ ਇੰਪੋਲੀ ਨੂੰ 3-1 ਨਾਲ ਹਰਾਇਆ। ਇੰਪੋਲੀ ਦੂਜੀ ਡਿਵੀਜ਼ਨ ਨਾਲ ਚੋਟੀ ਦੇ ਡਿਵੀਜ਼ਨ ਵਿਚ ਪਹੁੰਚਿਆ ਹੈ। ਪਿਛਲੇ ਤਿੰਨ ਸੈਸ਼ਨ ਨਾਲ ਤੀਜੇ ਨੰਬਰ 'ਤੇ ਰਹਿਣ ਵਾਲੇ ਅਟਲਾਂਟਾ ਨੇ ਦੋਵੇਂ ਹਾਫ ਵਿਚ ਗੋਲ ਕਰਕੇ ਟੋਰੀਨੋ ਨੂੰ 2-1 ਨਾਲ ਹਰਾਇਆ। ਇਕ ਹੋਰ ਮੈਚ ਵਿਚ ਸਾਸੁਓਲੋ ਨੇ 10 ਖਿਡਾਰੀਆਂ ਦੇ ਨਾਲ ਖੇਡ ਰਹੇ ਹੇਲਾਸ ਵੇਰੋਨਾ ਨੂੰ 3-2 ਨਾਲ ਹਰਾਇਆ।

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News