ਇੰਟਰ ਮਿਲਾਨ ਨੇ ਫਿਓਰੇਂਟਿਨਾ ਨੂੰ 4-3 ਨਾਲ ਹਰਾਇਆ

09/27/2020 3:51:57 PM

ਮਿਲਾਨ (ਭਾਸ਼ਾ) : ਇੰਟਰ ਮਿਲਾਨ ਨੇ ਆਖ਼ਰੀ ਤਿੰਨ ਮਿੰਟਾਂ ਵਿਚ 2 ਗੋਲ ਦੀ ਬਦੌਲਤ ਸੀਰੀ ਏ ਫੁੱਟਬਾਲ ਟੂਰਨਾਮੈਂਟ ਵਿਚ ਫਿਓਰੇਂਟਿਨਾ ਨੂੰ 4-3 ਨਾਲ ਹਰਾ ਦਿੱਤਾ। ਰੋਮੇਲੂ ਲੁਕਾਕੂ ਅਤੇ ਡੈਨਿਲੋ ਡੀ ਐਂਬਰੋਸਿਓ ਨੇ ਸ਼ਨੀਵਾਰ ਨੂੰ ਹੋਏ ਮੈਚ ਦੇ ਅੰਤ ਵਿਚ ਗੋਲ ਕਰਕੇ ਇੰਟਰ ਮਿਲਾਨ ਨੂੰ ਸ਼ੈਸ਼ਨ ਵਿਚ ਜਿੱਤ ਨਾਲ ਸ਼ੁਰੂਆਤ ਕਰਾਈ।

ਅਟਲਾਂਟਾ ਅਤੇ ਲਾਜਿਓ ਨੇ ਵੀ ਆਪਣੇ ਪਹਿਲੇ ਮੁਕਾਬਲੇ ਜਿੱਤ ਲਏ ਹਨ। ਇੰਟਰ ਮਿਲਾਨ ਦੀ ਟੀਮ ਪਿਛਲੇ ਸੈਸ਼ਨ ਵਿਚ ਯੂਵੇਂਟਸ ਦੇ ਬਾਅਦ ਇਕ ਅੰਕ ਪਿੱਛੇ ਰਹੀ ਸੀ। ਯੂਵੇਂਟਸ ਨੇ ਰਿਕਾਰਡ ਲਗਾਤਾਰ 9ਵਾਂ ਸੀਰੀ ਏ ਖ਼ਿਤਾਬ ਜਿੱਤਿਆ ਸੀ।  


cherry

Content Editor

Related News