ਮੇਸੀ ਦੇ ਗੋਲ ਨਾਲ ਚੋਟੀ ਦਾ ਦਰਜਾ ਹਾਸਲ ਕਰਨ ਦੇ ਕਰੀਬ ਪਹੁੰਚਿਆ ਇੰਟਰ ਮਿਆਮੀ

Sunday, Sep 29, 2024 - 12:19 PM (IST)

ਮੇਸੀ ਦੇ ਗੋਲ ਨਾਲ ਚੋਟੀ ਦਾ ਦਰਜਾ ਹਾਸਲ ਕਰਨ ਦੇ ਕਰੀਬ ਪਹੁੰਚਿਆ ਇੰਟਰ ਮਿਆਮੀ

ਫੋਰਟ ਲਾਡਰਡੇਲ (ਅਮਰੀਕਾ)- ਲਿਓਨੇਲ ਮੇਸੀ ਨੇ ਆਪਣੀ ਸਾਖ ਨੂੰ ਕਾਇਮ ਰੱਖਿਆ ਅਤੇ ਇੱਕ ਗੋਲ ਕੀਤਾ ਜਿਸ ਨਾਲ ਇੰਟਰ ਮਿਆਮੀ ਮੇਜਰ ਲੀਗ ਸੌਕਰ (ਐੱਮਐੱਲਐੱਸ) ਕੱਪ ਪਲੇਆਫ ਲਈ ਚੋਟੀ ਦਾ ਦਰਜਾ ਪ੍ਰਾਪਤ ਕਰਨ ਦੇ ਨੇੜੇ ਪਹੁੰਚ ਗਿਆ ਹੈ। ਮੇਸੀ ਨੇ 67ਵੇਂ ਮਿੰਟ ਵਿੱਚ ਗੋਲ ਕੀਤਾ ਜਿਸ ਦੀ ਬਦੌਲਤ ਇੰਟਰ ਮਿਆਮੀ ਨੇ ਸ਼ਨੀਵਾਰ ਰਾਤ ਚਾਰਲੋਟ ਐਫਸੀ ਦੇ ਖਿਲਾਫ 1-1 ਨਾਲ ਡਰਾਅ ਖੇਡ ਕੇ ਮੇਜਰ ਲੀਗ ਸਾਕਰ ਵਿੱਚ ਆਪਣੀ ਅਜੇਤੂ ਮੁਹਿੰਮ ਨੂੰ ਅੱਠ ਮੈਚਾਂ ਤੱਕ ਪਹੁੰਚਾ ਦਿੱਤਾ। ਇਸ ਸੀਜ਼ਨ ਵਿੱਚ 16 ਲੀਗ ਮੈਚਾਂ ਵਿੱਚ ਮੇਸੀ ਦਾ ਇਹ 15ਵਾਂ ਗੋਲ ਸੀ।
ਮੈਸੀ ਇੱਕ ਸੀਜ਼ਨ ਵਿੱਚ ਘੱਟੋ-ਘੱਟ 15 ਗੋਲ ਕਰਨ ਅਤੇ 15 ਗੋਲ ਕਰਨ ਵਿੱਚ ਸਹਾਇਤਾ ਕਰਨ ਵਾਲੇ MLS ਇਤਿਹਾਸ ਵਿੱਚ ਛੇਵੇਂ ਖਿਡਾਰੀ ਬਣ ਗਏ ਹਨ। ਕਿਉਂਕਿ ਇਹ ਉਪਲੱਬਧੀ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਸ ਦੌਰਾਨ ਉਹ ਵੱਖ-ਵੱਖ ਕਾਰਨਾਂ ਕਰਕੇ ਲੀਗ ਦੇ 15 ਮੈਚ ਨਹੀਂ ਖੇਡ ਪਾਏ ਸਨ। ਇਸ ਮੈਚ ਵਿੱਚ ਡਰਾਅ ਹੋਣ ਨਾਲ ਇੰਟਰ ਮਿਆਮੀ ਪਲੇਆਫ ਲਈ ਸਿਖਰਲਾ ਦਰਜਾ ਹਾਸਲ ਕਰਨ ਦੇ ਨੇੜੇ ਹੈ। ਉਸ ਦੇ ਅਜੇ 65 ਅੰਕ ਹਨ ਜਦਕਿ ਨਜ਼ਦੀਕੀ ਵਿਰੋਧੀ ਕੋਲੰਬਸ ਦੇ 57 ਅੰਕ ਹਨ।
 


author

Aarti dhillon

Content Editor

Related News