ਲੈਅ ਵਿਚ ਪਰਤਣ ਲਈ ਲਾਰਾ ਤੋਂ ਲਈ ਪ੍ਰੇਰਣਾ : ਹੇਟਮਾਇਰ

Tuesday, Oct 23, 2018 - 03:52 PM (IST)

ਲੈਅ ਵਿਚ ਪਰਤਣ ਲਈ ਲਾਰਾ ਤੋਂ ਲਈ ਪ੍ਰੇਰਣਾ : ਹੇਟਮਾਇਰ

ਵਿਸ਼ਾਖਾਪੱਟਨਮ : ਵੈਸਟਇੰਡੀਜ਼ ਦੇ ਹਮਲਾਵਰ ਬੱਲੇਬਾਜ਼ ਸ਼ਿਮਰੋਨ ਹੇਟਮਾਇਰ ਨੇ ਕਿਹਾ ਕਿ ਖਰਾਬ ਫਾਰਮ ਤੋਂ ਉਬਰਨ ਲਈ ਉਸ ਨੇ ਬ੍ਰਾਇਨ ਲਾਰਾ ਦੀ ਮਦਦ ਲਈ ਅਤੇ ਉਸ ਦੇ ਵਰਗੇ ਨੌਜਵਾਨਾਂ ਨੂੰ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰਨ ਵਾਲੇ ਇਸ ਮਹਾਨ ਬੱਲੇਬਾਜ਼ ਦਾ ਉਹ ਧੰਨਵਾਦੀ ਹੈ। 21 ਸਾਲਾਂ ਹੇਟਮਾਇਰ ਨੇ ਭਾਰਤ ਖਿਲਾਫ ਪਹਿਲੇ ਵਨ ਡੇ ਵਿਚ 78 ਗੇਂਦਾਂ ਵਿਚ 106 ਦੌੜਾਂ ਦੀ ਪਾਰੀ ਖੇਡੀ ਸੀ। ਉਹ ਟੈਸਟ ਸੀਰੀਜ਼ ਦੀਆਂ 4 ਪਾਰੀਆਂ ਵਿਚ ਸਿਰਫ 50 ਦੌੜਾਂ ਹਾ ਬਣਾ ਸਕਿਆ ਸੀ। ਹੇਟਮਾਇਰ ਨੇ ਦੂਜੇ ਵਨ ਡੇ ਤੋਂ ਪਹਿਲਾਂ ਕਿਹਾ, ''ਮੈਂ ਬ੍ਰਾਇਨ ਲਾਰਾ ਨੂੰ ਆਦਰਸ਼ ਮੰਨਦਾ ਹਾਂ। ਉਨ੍ਹਾਂ ਦੇ ਸ਼ਾਟਸ ਮੈਂ ਸਿਖਣ ਦੀ ਕੋਸ਼ਿਸ਼ ਕਰਦਾ ਹਾਂ। ਮੈਂ ਸੁਭਾਵਕ ਖੇਡ ਦਿਖਾਉਂਦਾ ਹਾਂ ਅਤੇ ਗੇਂਦ ਦੇ ਹਿਸਾਬ ਨਾਲ ਸ਼ਾਟ ਖੇਡਦਾ ਹਾਂ।
PunjabKesari
ਹੇਟਮਾਇਰ ਨੇ ਕਿਹਾ ਕਿ ਮੈਂ ਭਵਿੱਖ ਦੇ ਕੁਝ ਮਹਾਨ ਖਿਡਾਰੀਆਂ ਦੀ ਗੱਲ ਕੀਤੀ ਹੈ ਜਿਸ ਵਿਚ ਲਾਂਸ ਗਿਬਸ, ਸਰ ਵਿਵ ਰਿਚਰਡਸ ਅਤੇ ਬ੍ਰਾਇਨ ਲਾਰਾ ਸ਼ਾਮਲ ਹਨ। ਇਹ ਜਾਣ ਕੇ ਚੰਗਾ ਲਗਦਾ ਹੈ ਕਿ ਉਹ ਤੁਹਾਡੇ ਨਾਲ ਹੈ। ਲਾਰਾ ਨੇ ਮੈਨੂੰ ਆਪਣਾ ਸੁਭਾਵਕ ਖੇਡ ਦਿਖਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਗੇਂਦ ਦੇਖ ਕੇ ਸ਼ਾਟ ਖੇਡੋ।
PunjabKesari
ਪਿਛਲੇ ਵਨ ਡੇ ਵਿਚ ਆਪਣੀ ਪਾਰੀ ਦੇ ਬਾਰੇ ਹੇਟਮਾਇਰ ਨੇ ਕਿਹਾ, ''ਮੇਰਾ ਟੈਸਟ ਸੀਰੀਜ਼ ਵਿਚ ਪ੍ਰਦਰਸ਼ਨ ਖਰਾਬ ਰਿਹਾ ਸੀ ਪਰ ਮੈਂ ਉਸ ਨੂੰ ਜਲਦੀ ਭੁਲਾਉਣਾ ਚਾਹੁੰਦਾ ਹਾਂ।''


Related News