INS vs SL: IS ਬਿੰਦਰਾ ਸਟੇਡੀਅਮ ਮੋਹਾਲੀ ’ਚ ਮੁਕਾਬਲਾ 22 ਨੂੰ, ‘ਸ਼ਟਲ ਬੱਸ’ ’ਚ ਸਟੇਡੀਅਮ ਪਹੁੰਚਣਗੇ ਦਰਸ਼ਕ
Wednesday, Sep 20, 2023 - 04:33 PM (IST)
ਚੰਡੀਗੜ੍ਹ (ਲਲਨ) : ਆਈ. ਐੱਸ. ਬਿੰਦਰਾ ਸਟੇਡੀਅਮ ਮੋਹਾਲੀ ਵਿਚ 22 ਸਤੰਬਰ ਨੂੰ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਹੋਣ ਵਾਲੇ ਪਹਿਲੇ ਵਨਡੇ ਮੈਚ ਲਈ ਦਰਸ਼ਕਾਂ ਦੀ ਸਹੂਲਤ ਅਤੇ ਆਵਾਜਾਈ ਨੂੰ ਸੁਚਾਰੂ ਰੱਖਣ ਲਈ ਪਹਿਲੀ ਵਾਰ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ. ਸੀ. ਏ.) ਵਲੋਂ ‘ਸ਼ਟਲ ਬੱਸ ਸੇਵਾ’ ਸ਼ੁਰੂ ਕੀਤੀ ਜਾ ਰਹੀ ਹੈ।
ਪੀ. ਸੀ. ਏ. ਨੇ ਦਰਸ਼ਕਾਂ ਦੇ ਪਿੱਕ ਐਂਡ ਡਰਾਪ ਲਈ ਮਿੰਨੀ ਬੱਸਾਂ ਦਾ ਪ੍ਰਬੰਧ ਕੀਤਾ ਹੈ, ਜੋ ਕਾਰ ਪਾਰਕਿੰਗ ਤੋਂ ਚੱਲਣਗੀਆਂ। ਦਰਸ਼ਕ ਟਿਕਟ ਦਿਖਾ ਕੇ ਮਿੰਨੀ ਬੱਸਾਂ ਵਿਚ ਪਾਰਕਿੰਗ ਤੋਂ ਸਟੇਡੀਅਮ ਤਕ ਪਹੁੰਚ ਸਕਦੇ ਹਨ। ਸ਼ਟਲ ਬੱਸ ਸੇਵਾਵਾਂ 22 ਸਤੰਬਰ ਨੂੰ ਸਵੇਰੇ 11 ਵਜੇ ਤੋਂ ਸ਼ੁਰੂ ਹੋਣਗੀਆਂ। ਇਹ ਬੱਸਾਂ ਦਰਸ਼ਕਾਂ ਲਈ ਮੰਡੀ ਗਰਾਊਂਡ, ਫੋਨੈਸਟ ਭਵਨ ਤੋਂ ਚੱਲਣਗੀਆਂ ਅਤੇ ਫੇਜ਼-9/10 ਡਰਾਪ ਪੁਆਇੰਟ ਹੋਵੇਗਾ। ਰਾਊਂਡ ਟ੍ਰਿਪ ਦੀ ਮਿਆਦ ਲਗਭਗ 25 ਮਿੰਟ ਹੋਵੇਗੀ। ਇਸ ਦੌਰਾਨ ਬੋਰਡਿੰਗ ਅਤੇ ਡੀ-ਬੋਰਡਿੰਗ ਦਾ ਸਮਾਂ ਹੋਵੇਗਾ। ਪਾਰਕਿੰਗ ਵਿਚ 200 ਕਾਰਾਂ ਪਾਰਕ ਕਰਨ ਦਾ ਪ੍ਰਬੰਧ ਹੋਵੇਗਾ।
ਇਹ ਵੀ ਪੜ੍ਹੋ- ਵਿਸ਼ਵ ਕੱਪ ਜਿੱਤ ਸਕਦਾ ਹੈ ਭਾਰਤ,ਪਰ ਮਜ਼ਬੂਤ ਦਾਅਵੇਦਾਰ ਦਾ ਠੱਪਾ ਲਗਾਉਣਾ ਸਹੀ ਨਹੀਂ : ਕਪਿਲ ਦੇਵ
ਭਾਰਤੀ ਟੀਮ ਦੇ ਉਪ ਕਪਤਾਨ ਜਡੇਜਾ ਪਹੁੰਚੇ ਸ਼ਹਿਰ
ਆਸਟ੍ਰੇਲੀਆ ਦੀ ਟੀਮ ਮੈਚ ਲਈ ਬੁੱਧਵਾਰ ਚੰਡੀਗੜ੍ਹ ਪਹੁੰਚੇਗੀ, ਜਦਕਿ ਭਾਰਤੀ ਟੀਮ ਦੇ ਉਪ ਕਪਤਾਨ ਰਵਿੰਦਰ ਜਡੇਜਾ ਮੰਗਲਵਾਰ ਸ਼ਹਿਰ ਪਹੁੰਚੇ। ਭਾਰਤੀ ਟੀਮ ਦੇ ਹੋਰ ਕ੍ਰਿਕਟਰ ਵੱਖ-ਵੱਖ ਉਡਾਨਾਂ ਰਾਹੀਂ ਬੁੱਧਵਾਰ ਸ਼ਾਮ ਤਕ ਸ਼ਹਿਰ ਪਹੁੰਚ ਜਾਣਗੇ।
ਜਾਣਕਾਰੀ ਮੁਤਾਬਕ ਭਾਰਤੀ ਟੀਮ ਦੇ ਉਪ ਕਪਤਾਨ ਰਵਿੰਦਰ ਜਡੇਜਾ 4 ਵਜੇ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਿੱਧੇ ਹੋਟਲ ਪਹੁੰਚੇ। ਉਹ ਬੁੱਧਵਾਰ ਪੀ. ਸੀ. ਏ. ਸਟੇਡੀਅਮ ਵਿਚ ਅਭਿਆਸ ਕਰ ਸਕਦੇ ਹਨ। ਭਾਰਤੀ ਕ੍ਰਿਕਟ ਟੀਮ ਦੇ ਹੋਰ ਖਿਡਾਰੀ ਅੱਜ ਸ਼ਹਿਰ ਪਹੁੰਚਣਗੇ। ਇਸ ਤੋਂ ਇਲਾਵਾ ਆਸਟ੍ਰੇਲੀਆ ਦੀ ਟੀਮ ਬੁੱਧਵਾਰ 11.30 ਵਜੇ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚੇਗੀ। ਇਸ ਤੋਂ ਬਾਅਦ ਟੀਮ ਸਿੱਧੀ ਹੋਟਲ ਜਾਵੇਗੀ। ਆਸਟ੍ਰੇਲੀਆ ਟੀਮ ਦੇ ਕੁਝ ਖਿਡਾਰੀ ਪੀ. ਸੀ. ਏ. ਸਟੇਡੀਅਮ ਮੋਹਾਲੀ ਵਿਖੇ ਸ਼ਾਮ 4 ਤੋਂ 6 ਵਜੇ ਤਕ ਅਭਿਆਸ ਕਰ ਸਕਦੇ ਹਨ।
ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8