IPL ਦੇ ਅਗਲੇ 2 ਮੈਚਾਂ ਤੋਂ ਬਾਹਰ ਹੋ ਸਕਦੇ ਹਨ ਸਨਰਾਈਜ਼ਰਜ਼ ਦੇ ਆਲਰਾਊਂਡਰ ਵਾਸ਼ਿੰਗਟਨ ਸੁੰਦਰ

Tuesday, Apr 12, 2022 - 12:53 PM (IST)

ਨਵੀਂ ਮੁੰਬਈ (ਏਜੰਸੀ)- ਮੁੱਖ ਕੋਚ ਟੌਮ ਮੂਡੀ ਨੇ ਦੱਸਿਆ ਹੈ ਕਿ ਆਲਰਾਊਂਡਰ ਵਾਸ਼ਿੰਗਟਨ ਸੁੰਦਰ ਹੱਥ ਦੀ ਸੱਟ ਕਾਰਨ ਸਨਰਾਈਜ਼ਰਜ਼ ਹੈਦਰਾਬਾਦ ਵਿੱਚ ਘੱਟੋ-ਘੱਟ ਅਗਲੇ 2 ਇੰਡੀਅਨ ਪ੍ਰੀਮੀਅਰ ਲੀਗ ਮੈਚਾਂ ਤੋਂ ਖੁੰਝ ਸਕਦੇ ਹਨ। ਡੀਵਾਈ ਪਾਟਿਲ ਸਟੇਡੀਅਮ ਵਿੱਚ ਸੋਮਵਾਰ ਰਾਤ ਨੂੰ ਗੇਂਦਬਾਜ਼ਾਂ ਦੇ ਅਨੁਸ਼ਾਸਿਤ ਪ੍ਰਦਰਸ਼ਨ ਤੋਂ ਬਾਅਦ ਕਪਤਾਨ ਕੇਨ ਵਿਲੀਅਮਸਨ ਦੇ ਅਰਧ ਸੈਂਕੜੇ ਦੀ ਮਦਦ ਨਾਲ ਸਨਰਾਈਜ਼ਰਜ਼ ਨੇ ਗੁਜਰਾਤ ਟਾਈਟਨਜ਼ ਨੂੰ 8 ਵਿਕਟਾਂ ਨਾਲ ਹਰਾਇਆ। ਮੈਚ ਦੌਰਾਨ ਵਾਸ਼ਿੰਗਟਨ ਜ਼ਖ਼ਮੀ ਹੋ ਗਏ ਅਤੇ 4 ਓਵਰਾਂ ਦਾ ਆਪਣਾ ਕੋਟਾ ਪੂਰਾ ਨਹੀਂ ਕਰ ਸਕੇ। ਉਨ੍ਹਾਂ ਨੇ ਪਾਵਰ ਪਲੇਅ ਵਿੱਚ ਕੁੱਲ 3 ਓਵਰਾਂ ਵਿੱਚ ਸਿਰਫ਼ 14 ਦੌੜਾਂ ਦਿੱਤੀਆਂ ਪਰ ਉਨ੍ਹਾਂ ਨੂੰ ਕੋਈ ਵਿਕਟ ਨਹੀਂ ਮਿਲੀ।

ਇਹ ਵੀ ਪੜ੍ਹੋ: ਓਲੰਪੀਅਨ ਰਾਈਫਲ ਨਿਸ਼ਾਨੇਬਾਜ਼ ਦੀ ਮਾਂ ਦੇ ਸਿਰ 'ਚ ਅਚਾਨਕ ਵੱਜੀ ਗੋਲ਼ੀ, ਮੌਤ

ਸਨਰਾਈਜ਼ਰਜ਼ ਦੇ ਮੁੱਖ ਕੋਚ ਮੂਡੀ ਨੇ ਮੈਚ ਤੋਂ ਬਾਅਦ ਕਿਹਾ, ''ਵਾਸ਼ਿੰਗਟਨ ਦੇ ਸੱਜੇ ਹੱਥ ਦੇ ਅੰਗੂਠੇ ਅਤੇ ਪਹਿਲੀ ਉਂਗਲੀ ਦੇ ਵਿਚਕਾਰ ਵੈਬਿੰਗ 'ਤੇ ਸੱਟ ਲੱਗੀ ਹੈ। ਅਗਲੇ ਦੋ-ਤਿੰਨ ਦਿਨਾਂ ਤੱਕ ਅਸੀਂ ਉਨ੍ਹਾਂ ਦੀ ਸੱਟ 'ਤੇ ਨਜ਼ਰ ਰੱਖਾਂਗੇ। ਉਮੀਦ ਹੈ ਕਿ ਇਹ ਵੱਡੀ ਸੱਟ ਨਹੀਂ ਹੋਵੇਗੀ। ਉਮੀਦ ਹੈ ਕਿ ਇਸ ਨੂੰ ਠੀਕ ਹੋਣ ਵਿੱਚ ਲਗਭਗ 1 ਹਫ਼ਤਾ ਲੱਗੇਗਾ।' ਸਨਰਾਈਜ਼ਰਜ਼ ਨੂੰ ਆਪਣੇ ਅਗਲੇ ਦੋ ਮੈਚਾਂ ਵਿੱਚ ਸ਼ੁੱਕਰਵਾਰ ਅਤੇ ਐਤਵਾਰ ਨੂੰ ਕ੍ਰਮਵਾਰ ਕੋਲਕਾਤਾ ਨਾਈਟ ਰਾਈਡਰਜ਼ ਅਤੇ ਪੰਜਾਬ ਕਿੰਗਜ਼ ਨਾਲ ਭਿੜਨਾ ਹੈ। 

ਇਹ ਵੀ ਪੜ੍ਹੋ: ਨਾਈਜੀਰੀਆ 'ਚ ਬੰਦੂਕਧਾਰੀਆਂ ਦਾ ਆਤੰਕ, 70 ਤੋਂ ਜ਼ਿਆਦਾ ਪਿੰਡ ਵਾਸੀਆਂ ਦਾ ਕੀਤਾ ਕਤਲ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News