ਟੀਮ ਇੰਡੀਆ ਨੂੰ ਵੱਡਾ ਝਟਕਾ, ਸ਼੍ਰੀਲੰਕਾ ਦੌਰੇ ਤੋਂ ਪਹਿਲਾਂ ਇਸ ਭਾਰਤੀ ਖਿਡਾਰੀ ਦੇ ਲੱਗੀ ਸੱਟ

Monday, Jul 22, 2024 - 10:29 AM (IST)

ਨਵੀਂ ਦਿੱਲੀ : ਟੀਮ ਇੰਡੀਆ ਨੇ ਜ਼ਿੰਬਾਬਵੇ ਦੌਰੇ ਤੋਂ ਬਾਅਦ ਸ਼੍ਰੀਲੰਕਾ ਦੌਰੇ 'ਤੇ ਜਾਣਾ ਹੈ। ਜਿੱਥੇ ਸ਼੍ਰੀਲੰਕਾ ਅਤੇ ਭਾਰਤ ਵਿਚਾਲੇ 3 ਵਨਡੇ ਅਤੇ 3 ਟੀ-20 ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ। ਦੋਵਾਂ ਸੀਰੀਜ਼ਾਂ ਲਈ ਟੀਮ ਇੰਡੀਆ ਦੀ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਸੂਰਿਆਕੁਮਾਰ ਯਾਦਵ ਸ਼੍ਰੀਲੰਕਾ ਖ਼ਿਲਾਫ਼ ਟੀ-20 ਸੀਰੀਜ਼ 'ਚ ਟੀਮ ਇੰਡੀਆ ਦੀ ਕਪਤਾਨੀ ਕਰਨਗੇ। ਉਥੇ ਹੀ ਵਨਡੇ ਸੀਰੀਜ਼ 'ਚ ਰੋਹਿਤ ਸ਼ਰਮਾ ਦੀ ਵਾਪਸੀ ਹੋਈ ਹੈ ਅਤੇ ਉਨ੍ਹਾਂ ਨੂੰ ਕਪਤਾਨੀ ਸੌਂਪੀ ਗਈ ਹੈ। ਸ਼੍ਰੀਲੰਕਾ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਲਈ ਇੱਕ ਬੁਰੀ ਖਬਰ ਸਾਹਮਣੇ ਆਈ ਹੈ। ਕਿਉਂਕਿ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਕ ਭਾਰਤੀ ਖਿਡਾਰੀ ਜ਼ਖਮੀ ਹੋ ਕੇ ਕਈ ਮਹੀਨਿਆਂ ਲਈ ਟੀਮ ਤੋਂ ਬਾਹਰ ਹੋ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਗਾਇਕ ਕਰਨ ਔਜਲਾ ਪੰਜਾਬ ਦੇ ਖਿਡਾਰੀ ਲਈ ਬਣਿਆ ਮਸੀਹਾ, ਚੁਕਾਇਆ 9 ਲੱਖ ਦਾ ਕਰਜ਼ਾ

ਸ਼੍ਰੇਅੰਕਾ ਪਾਟਿਲ ਨੂੰ ਲੱਗੀ ਸੱਟ 
ਸ਼੍ਰੀਲੰਕਾ ਸੀਰੀਜ਼ 27 ਜੁਲਾਈ ਤੋਂ ਸ਼ੁਰੂ ਹੋਣੀ ਹੈ ਪਰ ਇਸ ਤੋਂ ਪਹਿਲਾਂ ਮਹਿਲਾ ਏਸ਼ੀਆ ਕੱਪ 2024 ਖੇਡਿਆ ਜਾ ਰਿਹਾ ਹੈ, ਜਿਸ 'ਚ ਭਾਰਤੀ ਮਹਿਲਾ ਟੀਮ ਦਾ ਹੁਣ ਤੱਕ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ  ਪਰ ਭਾਰਤੀ ਖਿਡਾਰਨ ਸ਼੍ਰੇਅੰਕਾ ਪਾਟਿਲ ਸੱਟ ਕਾਰਨ ਏਸ਼ੀਆ ਕੱਪ 2024 ਤੋਂ ਬਾਹਰ ਹੋ ਗਈ ਹੈ। ਇਸ ਕਾਰਨ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਪਾਕਿਸਤਾਨ ਖ਼ਿਲਾਫ਼ ਮੈਚ 'ਚ ਫੀਲਡਿੰਗ ਕਰਦੇ ਸਮੇਂ ਸ਼੍ਰੇਅੰਕਾ ਪਾਟਿਲ ਜ਼ਖਮੀ ਹੋ ਗਈ ਸੀ। ਸ਼੍ਰੇਅੰਕਾ ਪਾਟਿਲ ਦੀ ਉਂਗਲੀ 'ਤੇ ਗੰਭੀਰ ਸੱਟ ਲੱਗੀ ਹੈ, ਜਿਸ ਕਾਰਨ ਉਸ ਨੂੰ ਕਰੀਬ 4 ਮਹੀਨੇ ਕ੍ਰਿਕਟ ਤੋਂ ਬਾਹਰ ਰਹਿਣਾ ਪੈ ਸਕਦਾ ਹੈ।

ਸਿਖਰ 'ਤੇ ਚੱਲ ਰਹੀ ਟੀਮ ਇੰਡੀਆ 
ਬੰਗਲਾਦੇਸ਼ ਦੀ ਮੇਜ਼ਬਾਨੀ 'ਚ ਹੋ ਰਹੇ ਮਹਿਲਾ ਏਸ਼ੀਆ ਕੱਪ 2024 'ਚ ਟੀਮ ਇੰਡੀਆ ਦਾ ਹੁਣ ਤੱਕ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਇਸ ਕਾਰਨ ਭਾਰਤੀ ਮਹਿਲਾ ਟੀਮ ਆਪਣੇ ਗਰੁੱਪ 'ਚ ਪਹਿਲੇ ਸਥਾਨ 'ਤੇ ਚੱਲ ਰਹੀ ਹੈ। ਭਾਰਤੀ ਮਹਿਲਾ ਟੀਮ ਨੇ ਹੁਣ ਤੱਕ ਪਾਕਿਸਤਾਨ ਅਤੇ ਯੂਏਈ ਦੀਆਂ ਟੀਮਾਂ ਨੂੰ ਹਰਾਇਆ ਹੈ। ਜਿਸ ਕਾਰਨ ਟੀਮ ਦੇ 2 ਮੈਚਾਂ 'ਚ 4 ਅੰਕ ਹੋ ਗਏ ਹਨ ਅਤੇ ਟੀਮ ਨੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ। ਫਿਲਹਾਲ ਟੀਮ ਇੰਡੀਆ ਨੇ ਨੇਪਾਲ ਨਾਲ ਆਪਣਾ ਆਖਰੀ ਲੀਗ ਮੈਚ ਖੇਡਣਾ ਹੈ।

ਇਹ ਖ਼ਬਰ ਵੀ ਪੜ੍ਹੋ - ਗਾਇਕ ਕਰਨ ਔਜਲਾ ਨਾਲ ਇੰਝ ਵਾਪਰਿਆ ਭਿਆਨਕ ਹਾਦਸਾ, ਤਸਵੀਰਾਂ ਵੇਖ ਕੰਬ ਜਾਵੇਗੀ ਰੂੰਹ

ਸ਼੍ਰੇਅੰਕਾ ਪਾਟਿਲ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
ਭਾਰਤੀ ਮਹਿਲਾ ਟੀਮ ਦੀ ਆਲਰਾਊਂਡਰ ਖਿਡਾਰਨ ਸ਼੍ਰੇਅੰਕਾ ਪਾਟਿਲ ਨੇ ਏਸ਼ੀਆ ਕੱਪ 2024 ਦੇ ਪਹਿਲੇ ਮੈਚ 'ਚ ਪਾਕਿਸਤਾਨ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਇਸ ਮੈਚ 'ਚ ਸ਼੍ਰੇਅੰਕਾ ਪਾਟਿਲ ਨੇ 3.2 ਓਵਰਾਂ 'ਚ ਸਿਰਫ਼ 14 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਭਾਰਤੀ ਮਹਿਲਾ ਟੀਮ ਨੇ ਇਸ ਮੈਚ 'ਚ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ। ਉਥੇ ਹੀ ਹੁਣ ਭਾਰਤੀ ਮਹਿਲਾ ਟੀਮ ਨੇ UAE ਖ਼ਿਲਾਫ਼ 78 ਦੌੜਾਂ ਨਾਲ ਜਿੱਤ ਦਰਜ ਕੀਤੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News