ਜ਼ਖ਼ਮੀ ਮਧੂਸ਼ਨਾਕਾ ਬੰਗਲਾਦੇਸ਼ ਦੌਰੇ ’ਚੋਂ ਬਾਹਰ

03/18/2024 11:51:41 AM

ਢਾਕਾ, (ਵਾਰਤਾ)– ਸ਼੍ਰੀਲੰਕਾ ਦਾ ਗੇਂਦਬਾਜ਼ ਦਿਲਸ਼ਾਨ ਮਧੂਸ਼ਨਾਕਾ ਬੰਗਲਾਦੇਸ਼ ਵਿਰੁੱਧ ਚੱਲ ਰਹੀ ਵਨ ਡੇ ਸੀਰੀਜ਼ ’ਚ ਜ਼ਖ਼ਮੀ ਹੋਣ ਤੋਂ ਬਾਅਦ ਬਾਕੀ ਦੌਰੇ ’ਚੋਂ ਬਾਹਰ ਹੋ ਗਿਆ ਤੇ ਉਸਦੇ ਮੁੰਬਈ ਇੰਡੀਅਨਜ਼ ਦੇ ਸ਼ੁਰੂਆਤੀ ਪੜਾਅ ’ਚ ਖੇਡਣ ਦੀ ਉਮੀਦ ਘੱਟ ਹੈ। ਸ਼੍ਰੀਲੰਕਾ ਕ੍ਰਿਕਟ ਨੇ ਐਤਵਾਰ ਨੂੰ ਸਵੇਰੇ ਜਾਰੀ ਇਕ ਬਿਆਨ ’ਚ ਕਿਹਾ ਕਿ ਐੱਮ. ਆਰ. ਆਈ. ਸਕੈਨ ’ਚ ਪੁਸ਼ਟੀ ਹੋਈ ਹੈ ਕਿ ਮਧੂਸ਼ਨਾਕਾ ਦੇ ਖੱਬੇ ਪੈਰ ’ਚ ਹੈਮਸਟ੍ਰਿੰਗ ਦੀ ਸੱਟ ਹੈ ਤੇ ਉਹ ਰਿਹੈਬ ਲਈ ਘਰ ਪਰਤੇਗਾ।


Tarsem Singh

Content Editor

Related News