ਅਮਰੀਕਾ ''ਚੋਂ ਡਿਪੋਰਟ ਹੋਏ ਪੰਜਾਬੀ ਪਨਾਮਾ ''ਚ ਫਸੇ, ਤਸਵੀਰਾਂ ਆਈਆਂ ਸਾਹਮਣੇ

Wednesday, Feb 19, 2025 - 06:46 PM (IST)

ਅਮਰੀਕਾ ''ਚੋਂ ਡਿਪੋਰਟ ਹੋਏ ਪੰਜਾਬੀ ਪਨਾਮਾ ''ਚ ਫਸੇ, ਤਸਵੀਰਾਂ ਆਈਆਂ ਸਾਹਮਣੇ

ਇੰਟਰਨੈੱਸ਼ਨਲ ਡੈਸਕ : ਅਮਰੀਕਾ ਹਰ ਪ੍ਰਵਾਸੀ ਨੂੰ ਲੱਭ-ਲੱਭ ਕੇ ਦੇਸ਼ ਅੰਦਰੋਂ ਬਾਹਰ ਕੱਢ ਰਿਹਾ ਹੈ। ਅਮਰੀਕਾ ਵਲੋਂ ਇਨ੍ਹਾਂ ਪ੍ਰਵਾਸੀਆਂ ਨੂੰ ਫੌਜੀ ਜਹਾਜ਼ਾਂ ਰਾਹੀਂ ਉਨ੍ਹਾਂ ਦੇ ਦੇਸ਼ ਭੇਜਿਆ ਜਾ ਰਿਹਾ ਹੈ। ਪਰ ਹੁਣ ਅਮਰੀਕਾ ਨੇ ਆਪਣੇ ਗੁਆਂਢੀ ਦੇਸ਼ਾਂ ਪਨਾਮਾ, ਗੁਆਟੇਮਾਲਾ ਅਤੇ ਕੋਸਟਾਰਿਕਾ ਨਾਲ ਸਮਝੋਤਾ ਕਰ ਕੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਇਨ੍ਹਾਂ ਦੇਸ਼ਾਂ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ ਹੈ। ਜਿਥੇ ਬਾਕੀ ਦੀ ਕਾਨੂੰਨੀ ਕਾਰਵਾਈ ਤੋਂ ਬਾਅਦ ਉਨ੍ਹਾਂ ਨੂੰ ਆਪੋ-ਆਪਣੇ ਦੇਸ਼ ਭੇਜਿਆ ਜਾਣਾ ਹੈ। ਅਜਿਹੇ ਵਿਚਾਲੇ ਅਮਰੀਕਾ ਨੇ ਕੁਝ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਪਨਾਮਾ ਭੇਜਿਆ ਹੈ। ਜਿਨ੍ਹਾਂ ਵਿੱਚ ਭਾਰਤੀ ਖਾਸਕਰਕੇ ਪੰਜਾਬੀ ਵੀ ਸ਼ਾਮਲ ਦੱਸੇ ਜਾ ਰਹੇ ਹਨ। ਹਲਾਂਕਿ ਇਸ ਬਾਰੇ ਕੋਈ ਵੀ ਅਧਿਕਾਰਕ ਤੌਰ ਉੱਤੇ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ ਕਿ ਡਿਪੋਰਟ ਕਰ ਪਨਾਮਾ ਭੇਜੇ ਗਏ ਪ੍ਰਵਾਸੀਆਂ ਵਿੱਚ ਕਿੰਨੇ ਭਾਰਤੀ ਸ਼ਾਮਲ ਹਨ। PunjabKesari

ਅਮਰੀਕਾ ਤੋਂ ਡਿਪੋਰਟ ਕੀਤੇ ਗਏ 299 ਲੋਕਾਂ ਨੂੰ ਪਨਾਮਾ ਦੇ ਇੱਕ ਹੋਟਲ ਵਿੱਚ ਰੱਖਿਆ ਗਿਆ ਹੈ, ਜਿਨ੍ਹਾਂ ਨੂੰ ਅਧਿਕਾਰੀ ਉਨ੍ਹਾਂ ਦੇ ਦੇਸ਼ ਵਾਪਸ ਭੇਜਣ ਦੀ ਕੋਸ਼ਿਸ਼ ਕਰ ਰਹੇ ਹਨ। ਰਿਪੋਰਟਾਂ ਦੇ ਅਨੁਸਾਰ, ਜਦੋਂ ਤੱਕ ਅੰਤਰਰਾਸ਼ਟਰੀ ਅਧਿਕਾਰੀ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਣ ਦਾ ਪ੍ਰਬੰਧ ਨਹੀਂ ਕਰਦੇ, ਉਦੋਂ ਤੱਕ ਉਨ੍ਹਾਂ ਨੂੰ ਹੋਟਲ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ। ਅਜਿਹੇ ਵਿਚਾਲੇ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਪੰਜਾਬੀ ਨੌਜਵਾਨਾਂ ਵੀ ਪਨਾਮਾ ਅੰਦਰ ਵੇਖੇ ਜਾ ਸਕਦੇ ਹਨ। PunjabKesari

ਆਪਣੇ ਦੇਸ਼ ਪਰਤਣਾ ਨਹੀਂ ਚਾਹੁੰਦੇ ਪ੍ਰਵਾਸੀ 

ਅਧਿਕਾਰੀਆਂ ਨੇ ਦੱਸਿਆ ਕਿ 40 ਫੀਸਦੀ ਤੋਂ ਵੱਧ ਪ੍ਰਵਾਸੀ ਆਪਣੀ ਮਰਜ਼ੀ ਨਾਲ ਆਪਣੇ ਵਤਨ ਪਰਤਣਾ ਨਹੀਂ ਚਾਹੁੰਦੇ ਹਨ। ਹੋਟਲ ਦੇ ਕਮਰਿਆਂ 'ਚ ਮੌਜੂਦ ਪ੍ਰਵਾਸੀਆਂ ਨੇ ਖਿੜਕੀਆਂ 'ਤੇ 'ਮਦਦ' ਅਤੇ 'ਅਸੀਂ ਆਪਣੇ ਦੇਸ਼ 'ਚ ਸੁਰੱਖਿਅਤ ਨਹੀਂ ਹਾਂ' ਵਾਲੇ ਕਾਰਡ ਦਿਖਾਏ ਹਨ ਅਤੇ ਮਦਦ ਦੀ ਅਪੀਲ ਕੀਤੀ ਹੈ।PunjabKesari

ਕਿਹੜੇ ਦੇਸ਼ਾਂ ਦੇ ਪ੍ਰਵਾਸੀ ਪਨਾਮਾ ਵਿੱਚ ਫਸੇ 

ਪ੍ਰਵਾਸੀ 10 ਜ਼ਿਆਦਾਤਰ ਏਸ਼ੀਆਈ ਦੇਸ਼ਾਂ ਦੇ ਹਨ, ਜਿਨ੍ਹਾਂ ਵਿਚ ਈਰਾਨ, ਭਾਰਤ, ਨੇਪਾਲ, ਸ਼੍ਰੀਲੰਕਾ, ਪਾਕਿਸਤਾਨ, ਅਫਗਾਨਿਸਤਾਨ, ਚੀਨ ਅਤੇ ਹੋਰ ਦੇਸ਼ ਸ਼ਾਮਲ ਹਨ। ਅਮਰੀਕਾ ਨੂੰ ਇਹਨਾਂ ਵਿੱਚੋਂ ਕੁਝ ਦੇਸ਼ਾਂ ਵਿੱਚ ਸਿੱਧੇ ਦੇਸ਼ ਨਿਕਾਲਾ ਦੇਣ ਵਿੱਚ ਕੁਝ ਮੁਸ਼ਕਲ ਹੈ, ਇਸ ਲਈ ਪਨਾਮਾ ਨੂੰ ਇੱਕ ਪੁਲ ਵਜੋਂ ਵਰਤਿਆ ਜਾ ਰਿਹਾ ਹੈ। ਪਨਾਮਾ ਤੋਂ ਇਲਾਵਾ ਅਮਰੀਕਾ ਕੋਸਟਾ ਰੀਕਾ ਨੂੰ ਵੀ ਪੁਲ ਦੇ ਤੌਰ 'ਤੇ ਵਰਤ ਰਿਹਾ ਹੈ।PunjabKesari

ਪਨਾਮਾ ਦੇ ਸੁਰੱਖਿਆ ਮੰਤਰੀ ਫਰੈਂਕ ਅਬਰੇਗੋ ਨੇ ਮੰਗਲਵਾਰ ਨੂੰ ਕਿਹਾ ਕਿ ਪਨਾਮਾ ਅਤੇ ਅਮਰੀਕਾ ਵਿਚਾਲੇ ਹੋਏ ਪ੍ਰਵਾਸ ਸਮਝੌਤੇ ਦੇ ਤਹਿਤ ਪ੍ਰਵਾਸੀਆਂ ਨੂੰ ਡਾਕਟਰੀ ਦੇਖਭਾਲ ਅਤੇ ਭੋਜਨ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪਨਾਮਾ ਦੇ ਰਾਸ਼ਟਰਪਤੀ ਨੂੰ ਟਰੰਪ ਦੇ ਦਬਾਅ ਵਿਚ ਕੰਮ ਕਰਨ ਲਈ ਆਪਣੇ ਦੇਸ਼ ਵਿਚ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।PunjabKesari

ਅਬਰੇਗੋ ਨੇ ਕਿਹਾ ਕਿ 299 ਲੋਕਾਂ 'ਚੋਂ 171 ਆਪਣੇ ਦੇਸ਼ ਪਰਤਣ ਲਈ ਤਿਆਰ ਹਨ। ਉਨ੍ਹਾਂ ਨੂੰ ਅੰਤਰਰਾਸ਼ਟਰੀ ਪ੍ਰਵਾਸ ਸੰਗਠਨ ਅਤੇ ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਦੀ ਮਦਦ ਨਾਲ ਆਪਣੇ-ਆਪਣੇ ਦੇਸ਼ਾਂ ਵਿੱਚ ਭੇਜਿਆ ਜਾਵੇਗਾ। ਇਸ ਤੋਂ ਇਲਾਵਾ ਜਿਹੜੇ ਲੋਕ ਆਪਣੇ ਦੇਸ਼ ਵਾਪਸ ਨਹੀਂ ਪਰਤਣਾ ਚਾਹੁੰਦੇ ਹਨ, ਉਨ੍ਹਾਂ ਨੂੰ ਅਸਥਾਈ ਤੌਰ 'ਤੇ ਪਨਾਮਾ 'ਚ ਰੱਖਿਆ ਜਾਵੇਗਾ।PunjabKesari


author

DILSHER

Content Editor

Related News