ਸਰਦਰੁੱਤ ਓਲੰਪਿਕ ਲਈ ਆਏ ਖਿਡਾਰੀਆਂ ''ਚ ਤੇਜ਼ੀ ਨਾਲ ਵਧ ਰਹੇ ਹਨ ਕੋਰੋਨਾ ਇਨਫੈਕਸ਼ਨ ਦੇ ਮਾਮਲੇ

Wednesday, Feb 02, 2022 - 10:37 AM (IST)

ਸਰਦਰੁੱਤ ਓਲੰਪਿਕ ਲਈ ਆਏ ਖਿਡਾਰੀਆਂ ''ਚ ਤੇਜ਼ੀ ਨਾਲ ਵਧ ਰਹੇ ਹਨ ਕੋਰੋਨਾ ਇਨਫੈਕਸ਼ਨ ਦੇ ਮਾਮਲੇ

ਬੀਜਿੰਗ- ਬੀਜਿੰਗ ਓਲੰਪਿਕ ਲਈ ਚੀਨ ਪੁੱਜਣ ਵਾਲੇ ਹੋਰਨਾਂ ਲੋਕਾਂ ਦੇ ਮੁਕਾਬਲੇ ਐਥਲੀਟਾਂ ਤੇ ਟੀਮ ਦੇ ਅਧਿਕਰੀਆਂ ਦੀ ਕੋਵਿਡ-19 ਜਾਂਚ ਦਾ ਨਤੀਜਾ ਵੱਧ ਗਿਣਤੀ 'ਚ ਪਾਜ਼ੇਟਿਵ ਆ ਰਿਹਾ ਹੈ। ਸਥਾਨਕ ਆਯੋਜਕਾਂ ਵਲੋਂ ਮੰਗਲਵਾਰ ਨੂੰ ਜਾਰੀ ਇਕ ਅੰਕੜਿਆਂ 'ਚ ਸੋਮਵਾਰ ਨੂੰ ਇੱਥੇ ਪੁੱਜੇ 379 ਲੋਕਾਂ 'ਚ ਵਾਇਰਸ ਦੀ ਲਪੇਟ 'ਚ ਆਉਣ ਵਾਲੇ ਖਿਡਾਰੀਆਂ ਤੇ ਟੀਮ ਅਧਿਕਾਰੀਆਂ ਦੀ ਗਿਣਤੀ 16 ਹੈ। ਕੋਰੋਨਾ ਇਨਫੈਕਸ਼ਨ ਦੇ ਪ੍ਰਸਾਰ ਨੂੰ ਰੋਕਣ ਲਈ ਉਨ੍ਹਾਂ ਨੂੰ ਹੋਟਲਾਂ 'ਚ ਇਕਾਂਤਵਾਸ 'ਚ ਰੱਖਿਆ ਗਿਆ ਹੈ।

ਇਨ੍ਹਾਂ 'ਚੋਂ ਕਈ ਖਿਡਾਰੀ ਮੁਕਾਬਲੇ 'ਚ ਹਿੱਸਾ ਲੈਣ ਤੋਂ ਖੁੰਝ ਸਕਦੇ ਹਨ। ਓਲੰਪਿਕ ਹਿੱਤਧਾਰਕਾਂ ਦੀ 0.66% ਦੀ ਤੁਲਨਾ 'ਚ ਐਥਲੀਟ ਤੇ ਅਧਿਕਾਰੀਆਂ ਦਾ ਪਾਜ਼ੇਟਿਵ ਰੇਟ (ਵਾਇਰਸ ਜਾਂਚ 'ਚ ਪਾਜ਼ੇਟਿਵ ਮਿਲਣ ਵਾਲਿਆਂ ਦੀ ਫੀਸਦ) 4.2% ਹੈ। ਹਿੱਤਧਾਰਕਾਂ 'ਚ ਸਥਾਨਕ ਕਾਰਜਕਰਤਾ ਤੇ ਮੀਡੀਆ ਵੀ ਸ਼ਾਮਲ ਪਾਇਆ ਗਿਆ ਹੈ। ਇਸ ਸ਼੍ਰੇਣੀ 'ਚ ਬੀਜਿੰਗ ਪੁੱਜਣ ਵਾਲੇ ਲੋਕਾਂ ਦੀ ਗਿਣਤੀ 1,059 ਹੈ ਜਿਸ 'ਚ ਕੋਰੋਨਾ ਵਾਇਰਸ ਜਾਂਚ 'ਚ 7 ਲੋਕ ਪਾਜ਼ੇਟਿਵ ਪਾਏ ਗਏ ਹਨ। ਓਲੰਪਿਕ ਲਈ 23 ਜਨਵਰੀ ਤੋਂ ਸ਼ੁਰੂ ਹੋਈ ਕੋਵਿਡ-19 ਜਾਂਚ 'ਚ ਹੁਣ ਤਕ ਲਗਭਗ 200 ਪਾਜ਼ੇਟਿਵ ਮਾਮਲੇ ਮਿਲੇ ਹਨ। ਇਸ 'ਚ 67 ਖਿਡਾਰੀ ਤੇ ਅਧਿਕਾਰੀ ਹਨ। 


author

Tarsem Singh

Content Editor

Related News