ਦੱ. ਅਫਰੀਕਾ ਖਿਲਾਫ ਦੂਜੇ ਟੈਸਟ ਤੋਂ ਪਹਿਲਾਂ ਭਾਰਤ ਨੂੰ ਕਰਨਾ ਪੈ ਸਕਦਾ ਹੈ ਦੋਹਰੇ ਸੰਕਟ ਦਾ ਸਾਹਮਣਾ

10/09/2019 2:02:30 PM

ਸਪੋਰਸਟ ਡੈਸਕ— ਦੱ. ਅਫਰੀਕਾ ਖਿਲਾਫ ਘਰੇਲੂ ਮੈਦਾਨ 'ਤੇ ਖੇਡੀ ਜਾ ਰਹੀ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਵਿਸ਼ਾਖਾਪਟਨਮ 'ਚ ਜਿੱਤ ਕੇ ਟੀਮ ਇੰਡੀਆ ਪੁਣੇ ਦੀ ਰਣਭੂਮੀ 'ਚ ਪਹੁੰਚ ਚੁੱਕੀ ਹੈ। ਅਜਿਹੇ 'ਚ ਪੁਣੇ ਦੀ ਗੱਲ ਕਰੀਏ ਤਾਂ 10 ਅਕਤੂਬਰ ਤੋਂ 14 ਅਕਤੂਬਰ ਤਕ ਖੇਡੇ ਜਾਣ ਵਾਲੇ ਮੈਚ 'ਚ ਟੀਮ ਇੰਡੀਆ ਨੂੰ ਦੋਹਰੇ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿਸ 'ਚ ਪਹਿਲਾ ਇਹ ਹੈ ਕਿ ਪੁਣੇ ਦੀ ਪਿੱਚ ਸਾਲ 2017 'ਚ ਆਸਟਰੇਲੀਆ ਖਿਲਾਫ ਖੇਡੇ ਗਏ ਟੈਸਟ ਮੈਚ ਤੋਂ ਬਾਅਦ ਕਾਫ਼ੀ ਵਿਵਾਦਾਂ 'ਚ ਰਹੀ ਸੀ ਅਤੇ ਦੂਜੀ ਸਮੱਸਿਆ ਇਹ ਹੈ ਕਿ ਮੈਚ 'ਚ ਮੀਂਹ ਦੇ ਕਾਲੇ ਬੱਦਲਾਂ ਦਾ ਸਕੰਟ ਵੀ ਮੰਡਰਾਉਂਦਾ ਰਹੇਗਾ। ਜਿਸ ਨਾਲ ਮੀਂਹ ਦਰਸ਼ਕਾਂ ਦੇ ਮੈਚ ਦੇ ਮਜ਼ੇ ਨੂੰ ਬੇ-ਸੁਆਦਾ ਕਰ ਸਕਦਾ ਹੈ।PunjabKesari

ਮੈਚ ਤੋਂ ਪਹਿਲਾਂ ਪਿੱਚ ਕਿਊਰੇਟਰ ਨੇ ਦਿੱਤੀ ਜਾਣਕਾਰੀ
ਮੁਕਾਬਲੇ ਦੇ ਸ਼ੁਰੂ ਹੋਣ ਤੋਂ ਪਹਿਲਾਂ ਪਿੱਚ ਨੂੰ ਲੈ ਕੇ ਵੱਡੀ ਖ਼ਬਰ ਆਈ ਹੈ। ਦੱਸ ਦੇਈਏ ਕਿ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ 'ਚ ਖੇਡੇ ਜਾਣ ਵਾਲੇ ਇਸ ਮੁਕਾਬਲੇ 'ਚ ਤੇਜ਼ ਗੇਦਬਾਜ਼ਾਂ ਨੂੰ ਮਦਦ ਮਿਲ ਸਕਦੀ ਹੈ। ਮੁਕਾਬਲੇ ਤੋਂ ਪਹਿਲਾਂ ਪਿੱਚ ਕਿਊਰੇਟਰ ਨੇ ਕਿਹਾ ਜਿੱਥੇ ਤਕ ਮੇਰੀ ਜਾਣਕਾਰੀ ਹੈ ਅਫਰੀਕਾ ਖਿਲਾਫ ਟੈਸਟ ਮੁਕਾਬਲੇ ਲਈ ਮੈਂ ਹੀ ਪਿੱਚ ਨੂੰ ਵੇਖ ਰਿਹਾ ਹਾਂ। ਮੈਨੂੰ ਇਹ ਪਿੱਚ ਪੂਰੀ ਉਪਯੁਕਤ ਲੱਗ ਰਹੀ ਹੈ ਪਰ ਮੈਂ ਇਸ ਦੇ ਬਾਰੇ 'ਚ ਮੀਡੀਆ 'ਚ ਕੁਝ ਜ਼ਿਆਦਾ ਨਹੀਂ ਕਹਿ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਇਥੇ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੈ ਇੱਥੇ ਮੀਂਹ ਅਤੇ ਠੰਡੀਆਂ ਹਵਾਵਾਂ ਦੀ ਉਮੀਦ ਹੈ ਇਸ ਨਾਲ ਤੇਜ਼ ਗੇਂਦਬਾਜ਼ਾਂ ਨੂੰ ਮਦਦ ਮਿਲ ਸਕਦੀ ਹੈ।PunjabKesari
ਆਸਟਰੇਲੀਆ ਹੱਥੋਂ ਮਿਲੀ ਭਾਰਤ ਨੂੰ ਹਾਰ
ਸਾਲ 2017 'ਚ ਪੁਣੇ ਦੀ ਪਿੱਚ 'ਤੇ ਪਹਿਲਾ ਟੈਸਟ ਮੈਚ ਆਸਟਰੇਲੀਆ ਖਿਲਾਫ ਖੇਡਿਆ ਗਿਆ ਸੀ। ਜਿਸ 'ਚ ਸਟੀਵ ਸਮਿਥ ਨੇ ਘਾਹ ਨਾਲ ਭਰੀ ਪਿੱਚ 'ਤੇ ਸੈਂਕੜਾਂ ਲਾਇਆ ਸੀ ਜਦ ਕਿ ਟੀਮ ਇੰਡੀਆ ਤਿੰਨ ਦਿਨ ਦੇ ਅੰਦਰ ਹੀ ਟੈਸਟ ਮੈਚ ਹਾਰ ਗਈ ਸੀ। ਇਸ ਤੋਂ ਬਾਅਦ ਆਈ. ਸੀ. ਸੀ. ਨੇ ਇਸ ਨੂੰ ਉਸ ਸਮੇਂ ਦੀ ਸਭ ਤੋਂ ਬੇਕਾਰ ਪਿਚ ਕਰਾਰ ਦਿੱਤੀ ਸੀ। ਇਸ ਮੁਕਾਬਲੇ 'ਚ ਟੀਮ ਇੰਡੀਆ ਦੇ ਬੱਲੇਬਾਜ਼ ਨਾਕਾਮ ਰਹੇ ਸਨ ਅਤੇ ਕੰਗਾਰੂ ਟੀਮ ਦੇ ਗੇਂਦਬਾਜ਼ ਪੂਰੀ ਤਰ੍ਹਾਂ ਹਾਵੀ ਰਹੇ ਸਨ। ਜੇਕਰ ਇਕ ਵਾਰ ਫਿਰ ਇਸ ਮੈਦਾਨ 'ਤੇ ਵਿਰੋਧੀ ਟੀਮ ਦੇ ਗੇਂਦਬਾਜ਼ ਹਾਵੀ ਹੁੰਦੇ ਹਨ ਤਾਂ ਵਿਰਾਟ ਸੇਨਾ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ।PunjabKesariਮੈਚ ਡ੍ਰਾ ਰਹਿਣ 'ਤੇ ਦੋਨਾਂ ਟੀਮਾਂ ਨੂੰ ਮਿਲਣਗੇ ਬਰਾਬਰ ਦੇ ਅੰਕ
ਇਕ ਰਿਪੋਰਟ ਮੁਤਾਬਕ ਮੈਦਾਨ ਦੀ ਆਊਟਫੀਲਡ 'ਚ ਘਾਹ ਦੇ ਹੇਠਾਂ ਰੇਤ ਦੀ ਮੋਟੀ ਤੈਅ ਹੈ। ਅਜਿਹੇ 'ਚ ਲੋਕਲ ਪ੍ਰਸ਼ਾਸ਼ਨ ਦਾ ਕਹਿਣਾ ਹੈ ਕਿ ਮੀਂਹ ਰੁਕਣ ਦੇ ਬਾਅਦ 15-20 ਮਿੰਟ ਦੇ ਅੰਦਰ ਹੀ ਮੈਚ ਸ਼ੁਰੂ ਕਰਾਇਆ ਜਾ ਸਕਦਾ ਹੈ। ਹਾਲਾਂਕਿ ਇਸ ਗੱਲ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਮੈਚ ਦੇ ਦੌਰਾਨ ਪੂਰੇ ਦਿਨ ਮੀਂਹ ਹੁੰਦਾ ਰਹੇ। ਜੇਕਰ ਅਜਿਹਾ ਹੁੰਦਾ ਹੈ ਤਾਂ ਫਿਰ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਲਿਹਾਜ਼ ਨਾਲ ਦੋਨਾਂ ਟੀਮਾਂ ਲਈ ਇਹ ਵੱਡਾ ਝਟਕਾ ਹੋਵੇਗਾ। ਜੇਕਰ ਪੁਣੇ 'ਚ ਇਹ ਮੈਚ ਡ੍ਰਾ ਰਹਿੰਦਾ ਹੈ ਤਾਂ ਫਿਰ ਦੋਨਾਂ ਟੀਮਾਂ ਨੂੰ ਫਿਰ ਬਰਾਬਰ ਦੇ 13-13 ਅੰਕ ਦੇ ਦਿੱਤੇ ਜਾਣਗੇ। ਜਦ ਕਿ ਮੈਚ 'ਚ ਜਿੱਤ ਦਰਜ ਕਰਨ ਦੀ ਹਾਲਤ 'ਚ ਜੇਤੂ ਟੀਮ ਨੂੰ 40 ਅੰਕ ਹਾਸਲ ਹੋ ਸਕਦੇ ਹਨ। ਚੈਂਪੀਅਨਸ਼ਿਪ ਦਾ ਫਾਰਮੈਟ ਅਜਿਹਾ ਹੈ ਜਿਨ੍ਹੇ ਹਰ ਇਕ ਮੈਚ ਨੂੰ ਬੇਹੱਦ ਅਹਿਮ ਬਣਾ ਦਿੱਤਾ ਹੈ।


Related News