RR vs LSG, IPL 2026 : ਲਖਨਊ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਕੀਤਾ ਫੈਸਲਾ
Wednesday, Apr 22, 2026 - 07:09 PM (IST)
ਸਪੋਰਟਸ ਡੈਸਕ : ਆਈ.ਪੀ.ਐੱਲ. 2026 ਦਾ 32ਵਾਂ ਮੁਕਾਬਲਾ ਅੱਜ ਲਖਨਊ ਦੇ ਇਕਾਨਾ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ, ਜਿੱਥੇ ਲਖਨਊ ਸੁਪਰ ਜਾਇੰਟਸ (LSG) ਦਾ ਸਾਹਮਣਾ ਰਾਜਸਥਾਨ ਰਾਇਲਜ਼ (RR) ਨਾਲ ਹੋ ਰਿਹਾ ਹੈ। ਇਸ ਅਹਿਮ ਮੁਕਾਬਲੇ ਵਿੱਚ ਲਖਨਊ ਸੁਪਰ ਜਾਇੰਟਸ ਦੇ ਕਪਤਾਨ ਰਿਸ਼ਭ ਪੰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ ਤੇ ਰਾਜਸਥਾਨ ਰਾਇਲਜ਼ ਨੂੰ ਬੱਲੇਬਾਜ਼ੀ ਲਈ ਸੱਦਾ ਦਿੱਤਾ ਹੈ। ਲਖਨਊ ਆਪਣੇ ਘਰੇਲੂ ਮੈਦਾਨ 'ਤੇ ਖੇਡ ਰਹੀ ਲਖਨਊ ਸੁਪਰ ਜਾਇੰਟਸ ਦੀ ਟੀਮ ਲਈ ਇਹ ਮੈਚ ਕਾਫੀ ਅਹਿਮ ਹੈ ਕਿਉਂਕਿ ਟੀਮ ਲਗਾਤਾਰ ਮਿਲ ਰਹੀ ਹਾਰ ਦੇ ਸਿਲਸਿਲੇ ਨੂੰ ਤੋੜਨ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੀ ਹੈ। ਦੂਜੇ ਪਾਸੇ, ਰਿਆਨ ਪਰਾਗ ਦੀ ਅਗਵਾਈ ਵਾਲੀ ਰਾਜਸਥਾਨ ਰਾਇਲਜ਼ ਦੀ ਨਜ਼ਰ ਇਸ ਮੈਚ ਨੂੰ ਜਿੱਤ ਕੇ ਪੁਆਇੰਟ ਟੇਬਲ ਵਿੱਚ 'ਟਾਪ-2' ਵਿੱਚ ਆਪਣੀ ਜਗ੍ਹਾ ਪੱਕੀ ਕਰਨ 'ਤੇ ਹੈ।
ਰਾਜਸਥਾਨ ਰਾਇਲਜ਼ (ਪਲੇਇੰਗ ਇਲੈਵਨ): ਯਸ਼ਸਵੀ ਜੈਸਵਾਲ, ਵੈਭਵ ਸੂਰਿਆਵੰਸ਼ੀ, ਧਰੁਵ ਜੁਰੇਲ (W), ਰਿਆਨ ਪਰਾਗ (C), ਸ਼ਿਮਰੋਨ ਹੇਟਮਾਇਰ, ਡੋਨੋਵਨ ਫਰੇਰਾ, ਰਵਿੰਦਰ ਜਡੇਜਾ, ਜੋਫਰਾ ਆਰਚਰ, ਰਵੀ ਬਿਸ਼ਨੋਈ, ਬ੍ਰਿਜੇਸ਼ ਸ਼ਰਮਾ, ਨੰਦਰੇ ਬਰਗਰ।
ਲਖਨਊ ਸੁਪਰ ਜਾਇੰਟਸ (ਪਲੇਇੰਗ ਇਲੈਵਨ): ਮਿਸ਼ੇਲ ਮਾਰਸ਼, ਆਯੂਸ਼ ਬਡੋਨੀ, ਰਿਸ਼ਭ ਪੰਤ (W/C), ਨਿਕੋਲਸ ਪੂਰਨ, ਏਡਨ ਮਾਰਕਰਮ, ਮੁਕੁਲ ਚੌਧਰੀ, ਮੁਹੰਮਦ ਸ਼ਮੀ, ਮੋਹਸਿਨ ਖਾਨ, ਪ੍ਰਿੰਸ ਯਾਦਵ, ਦਿਗਵੇਸ਼ ਸਿੰਘ ਰਾਠੀ, ਮਯੰਕ ਯਾਦਵ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
