GT vs KKR, IPL 2026 : ਕੋਲਕਾਤਾ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਕੀਤਾ ਫੈਸਲਾ
Friday, Apr 17, 2026 - 07:07 PM (IST)
ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ 25ਵੇਂ ਮੁਕਾਬਲੇ ਵਿੱਚ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਗੁਜਰਾਤ ਟਾਈਟਨਸ (GT) ਅਤੇ ਕੋਲਕਾਤਾ ਨਾਈਟ ਰਾਈਡਰਜ਼ (KKR) ਦੀਆਂ ਟੀਮਾਂ ਆਮੋ-ਸਾਹਮਣੇ ਹਨ। ਇਸ ਅਹਿਮ ਮੁਕਾਬਲੇ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।
ਦੋਵਾਂ ਟੀਮਾਂ ਦਾ ਹੁਣ ਤੱਕ ਦਾ ਸਫਰ ਕੋਲਕਾਤਾ ਨਾਈਟ ਰਾਈਡਰਜ਼ ਭਾਵੇਂ ਤਿੰਨ ਵਾਰ ਦੀ ਚੈਂਪੀਅਨ ਰਹੀ ਹੈ, ਪਰ ਮੌਜੂਦਾ ਸੀਜ਼ਨ ਉਸ ਲਈ ਕਾਫੀ ਖਰਾਬ ਰਿਹਾ ਹੈ। ਕੇ.ਕੇ.ਆਰ. ਨੂੰ ਮੁੰਬਈ ਇੰਡੀਅਨਜ਼, ਸਨਰਾਈਜ਼ਰਜ਼ ਹੈਦਰਾਬਾਦ, ਲਖਨਊ ਅਤੇ ਚੇਨਈ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਦੂਜੇ ਪਾਸੇ, ਸ਼ੁਭਮਨ ਗਿੱਲ ਦੀ ਅਗਵਾਈ ਵਾਲੀ ਗੁਜਰਾਤ ਟਾਈਟਨਸ ਦਾ ਪ੍ਰਦਰਸ਼ਨ ਮਿਲੀਆ-ਜੁਲੀਆ ਰਿਹਾ ਹੈ, ਜਿਸ ਨੇ ਦਿੱਲੀ ਅਤੇ ਲਖਨਊ ਨੂੰ ਹਰਾਇਆ ਪਰ ਪੰਜਾਬ ਅਤੇ ਰਾਜਸਥਾਨ ਤੋਂ ਹਾਰ ਗਈ।
ਸੰਭਾਵਿਤ ਪਲੇਇੰਗ-11:
•ਗੁਜਰਾਤ ਟਾਈਟਨਸ: ਸ਼ੁਭਮਨ ਗਿੱਲ (ਕਪਤਾਨ), ਸਾਈ ਸੁਦਰਸ਼ਨ, ਜੋਸ ਬਟਲਰ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਗਲੇਨ ਫਿਲਿਪਸ, ਰਾਹੁਲ ਤੇਵਤੀਆ, ਰਾਸ਼ਿਦ ਖਾਨ, ਕਗਿਸੋ ਰਬਾਡਾ, ਪ੍ਰਸਿੱਧ ਕ੍ਰਿਸ਼ਨਾ, ਮੁਹੰਮਦ ਸਿਰਾਜ ਅਤੇ ਅਸ਼ੋਕ ਸ਼ਰਮਾ।
•ਕੋਲਕਾਤਾ ਨਾਈਟ ਰਾਈਡਰਜ਼: ਅਜਿੰਕਿਆ ਰਹਾਣੇ (ਕਪਤਾਨ), ਸੁਨੀਲ ਨਰਾਇਣ, ਟਿਮ ਸੀਫਰਟ (ਵਿਕਟਕੀਪਰ), ਅੰਗਕ੍ਰਿਸ਼ ਰਘੂਵੰਸ਼ੀ, ਕੈਮਰਨ ਗ੍ਰੀਨ, ਰਿੰਕੂ ਸਿੰਘ, ਰੋਵਮੈਨ ਪਾਵੇਲ, ਰਮਨਦੀਪ ਸਿੰਘ, ਅਨੁਕੂਲ ਰਾਏ, ਕਾਰਤਿਕ ਤਿਆਗੀ ਅਤੇ ਵਰੁਣ ਚੱਕਰਵਰਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
