ਇੰਡੋਨੇਸ਼ੀਆ ਬੈਡਮਿੰਟਨ ਟੂਰਨਾਮੈਟ ''ਚ ਪ੍ਰਣਯ ਨੇ ਕੀਤਾ ਦੂਜੇ ਦੌਰ ''ਚ ਪ੍ਰਵੇਸ਼, ਪ੍ਰਣੀਤ ਨੂੰ ਮਿਲੀ ਹਾਰ

06/14/2017 7:02:16 PM

ਜਕਾਰਤਾ— ਭਾਰਤ ਦੇ ਐਚ. ਐਸ. ਪ੍ਰਣਯ ਨੇ ਇੰਡੋਨੇਸ਼ੀਆ ਓਪਨ ਸੁਪਰ ਸੀਰੀਜ਼ ਬੈਡਮਿੰਟਨ ਟੂਰਨਾਮੈਂਟ 'ਚ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਬੁੱਧਵਾਰ ਨੂੰ ਘਰੇਲੂ ਸਟਾਰ ਐਂਥੋਨੀ ਨੂੰ 21-13, 21-18 ਨਾਲ ਹਰਾ ਕੇ ਦੂਜੇ ਦੌਰ 'ਚ ਪ੍ਰਵੇਸ਼ ਕਰ ਲਿਆ ਹੈ ਪਰ ਬੀ. ਸਾਈ. ਪ੍ਰਣੀਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪ੍ਰਣਯ ਨੇ 43 ਮਿੰਟ 'ਚ ਗਿੰਟਿਗ ਨੂੰ ਹਰਾ ਦਿੱਤਾ। ਵਿਸ਼ਵ ਰੈਂਕਿੰਗ 'ਚ 29ਵੇਂ ਨੰਬਰ ਦੇ ਭਾਰਤੀ ਖਿਡਾਰੀ ਦਾ 20ਵੇਂ ਨੰਬਰ ਦੇ ਇੰਡੋਨੇਸ਼ੀਆਈ ਖਿਡਾਰੀ ਖਿਲਾਫ ਇਹ ਪਹਿਲਾ ਕਰੀਅਰ ਮੁਕਾਬਲਾ ਸੀ ਪਰ ਪ੍ਰਣਯ ਨੂੰ ਹੁਣ ਦੂਜੇ ਦੌਰ 'ਚ ਚੋਟੀ ਦਰਜਾ ਮਲੇਸ਼ੀਆ ਦੇ ਲੀ ਚੋਂਗ ਵੇਈ ਦੀ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਏਗਾ। ਵਿਸ਼ਵ ਦੇ ਤੀਜੇ ਦੌਰ 'ਚ ਵਿਸ਼ਵ ਦੇ ਨੰਬਰ ਇਕ ਖਿਡਾਰੀ ਅਤੇ ਦੂਜਾ ਦਰਜਾ ਪ੍ਰਾਪਤ ਕੋਰੀਆ ਦੇ ਸੋਨ ਵਾਨ ਨਾਲ ਭਿੜਨਾ ਪੈ ਗਿਆ। ਜਿਨ੍ਹਾਂ ਨੇ ਇਹ ਮੁਕਾਬਲਾ 40 ਮਿੰਟ 'ਚ 21-14, 21-18 ਨਾਲ ਜਿੱਤ ਲਿਆ। ਪ੍ਰਣੀਤ ਨੇ ਹਾਰਨ ਦੇ ਬਾਵਜੂਦ ਦਿੱਗਜ ਖਿਡਾਰੀ ਖਿਲਾਫ ਸ਼ਲਾਘਾਯੋਗ ਸੰਘਰਸ਼ ਕੀਤਾ। ਇਸ 'ਚ ਪੁਰਸ਼ ਡਬਲਜ਼ 'ਚ ਸਾਤਵਿਕ ਸੈਰਾਜ ਰੈਂਕੀ ਰੇਡੀ ਅਤੇ ਚਿਰਾਗ ਸ਼ੇਟੀ ਨੂੰ ਇੰਡੋਨੇਸ਼ੀਆ ਦੇ ਫਜ਼ਲ ਅਲਫਿਯਾਨ ਅਤੇ ਮੁਹੰਮਦ ਰਿਆਨ ਨੇ 32 ਮਿੰਟ 'ਚ 21-9, 21-19 ਨਾਲ ਹਰਾ ਦਿੱਤਾ। 


Related News