ਵਿਸ਼ਵ ਅੰਡਰ 20 ਐਥਲੈਟਿਕਸ ਚੈਂਪੀਅਨਸ਼ਿਪ: ਅਮਿਤ ਖੱਤਰੀ ਨੇ ਭਾਰਤ ਦੀ ਝੋਲੀ ਪਾਇਆ ਚਾਂਦੀ ਤਮਗਾ
Saturday, Aug 21, 2021 - 05:13 PM (IST)
ਨੈਰੋਬੀ (ਭਾਸ਼ਾ) : ਭਾਰਤ ਦੇ ਅਮਿਤ ਖੱਤਰੀ ਨੇ ਵਿਸ਼ਵ ਅੰਡਰ 20 ਐਥਲੈਟਿਕਸ ਚੈਂਪੀਅਨਸ਼ਿਪ ਵਿਚ ਪੁਰਸ਼ਾਂ ਦੀ 10 ਕਿਲੋਮੀਟਰ ਪੈਦਲ ਦੌੜ ਵਿਚ ਚਾਂਦੀ ਦਾ ਤਮਗਾ ਜਿੱਤ ਲਿਆ, ਜਦੋਂ ਕਿ ਕੁੱਝ ਦਿਨ ਪਹਿਲਾਂ ਚਾਰ ਗੁਣਾ 400 ਮੀਟਰ ਮਿਕਸਡ ਰਿਲੇ ਟੀਮ ਨੇ ਕਾਂਸੀ ਤਮਗਾ ਜਿੱਤਿਆ ਸੀ। ਖੱਤਰੀ ਨੇ 42: 17.94 ਮਿੰਟ ਦਾ ਸਮਾਂ ਲਿਆ। ਉਹ ਕੀਨੀਆ ਦੇ ਹੇਰੀਸਟੋਨ ਵੇਨਿਓਨੀ ਤੋਂ ਪਿੱਛੇ ਰਹੇ, ਜਿਨ੍ਹਾਂ ਨੇ 42: 10.84 ਮਿੰਟ ਵਿਚ ਸੋਨ ਤਮਗਾ ਜਿੱਤਿਆ। ਖੱਤਰੀ ਸ਼ੁਰੂ ਤੋਂ ਹੀ ਅੱਗੇ ਚੱਲ ਰਹੇ ਸਨ ਪਰ ਆਖ਼ਰੀ ਦੋ ਗੇੜਾਂ ਵਿਚ ਕੀਨੀਆ ਦੇ ਦੌੜਾਕ ਨੇ ਉਨ੍ਹਾਂ ਨੂੰ ਪਛਾੜ ਦਿੱਤਾ। ਸਪੇਨ ਦੇ ਪਾਲ ਮੈਕਗ੍ਰਾ ਨੂੰ ਕਾਂਸੀ ਤਮਗਾ ਮਿਲਿਆ।
ਇਹ ਵੀ ਪੜ੍ਹੋ: ਅੰਡਰ-20 ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ, ਸ਼ੈਲੀ ਸਿੰਘ ਨੇ ਲੌਂਗ ਜੰਪ ਦੇ ਫਾਈਨਲ ’ਚ ਬਣਾਈ ਜਗ੍ਹਾ
ਰੋਹਤਕ ਦੇ ਖੱਤਰੀ ਨੇ ਆਪਣੀ ਰੇਸ ਦੇ ਬਾਅਦ ਕਿਹਾ, "ਮੈਨੂੰ ਇਸ ਨਤੀਜੇ ਦੀ ਉਮੀਦ ਨਹੀਂ ਸੀ, ਪਰ ਮੈਂ ਚਾਂਦੀ ਦੇ ਤਮਗੇ ਨਾਲ ਖੁਸ਼ ਹਾਂ। ਮੈਂ ਪੰਜ ਦਿਨ ਪਹਿਲਾਂ ਇੱਥੇ ਹਾਲਾਤਾਂ ਦੇ ਅਨੁਕੂਲ ਹੋਣ ਲਈ ਆਇਆ ਸੀ, ਪਰ ਉਚਾਈ ਨੇ ਮੈਨੂੰ ਪ੍ਰਭਾਵਤ ਕੀਤਾ। ਉਨ੍ਹਾਂ ਨੇ ਕਿਹਾ, 'ਦੌੜ 'ਚ ਕਿਤੇ-ਕਿਤੇ ਮੈਂ ਸਹੀ ਤਰ੍ਹਾਂ ਸਾਹ ਨਹੀਂ ਲੈ ਪਾ ਰਿਹਾ ਸੀ ਪਰ ਮੈਂ ਆਪਣੇ ਚਾਂਦੀ ਦੇ ਤਮਗੇ ਨਾਲ ਖੁਸ਼ ਹਾਂ।' ਇਸ ਯੁਵਾ ਐਥਲੀਟ ਦਾ ਇਹ ਪਹਿਲਾ ਅੰਤਰਰਾਸ਼ਟਰੀ ਟੂਰਨਾਮੈਂਟ ਸੀ।
ਇਹ ਵੀ ਪੜ੍ਹੋ: ਫੈਲੇਗਾ ਅੱਤਵਾਦ ਦਾ ਸਾਇਆ! ਅਲਕਾਇਦਾ ਨੇ ਤਾਲਿਬਾਨ ਨੂੰ ਦਿੱਤੀ ਅਫ਼ਗਾਨਿਸਤਾਨ ਜਿੱਤਣ ਦੀ ਵਧਾਈ
ਉਨ੍ਹਾਂ ਦੇ ਕੋਚ ਚੰਦਨ ਸਿੰਘ ਨੇ ਕਿਹਾ, 'ਅਮਿਤ ਜ਼ਿਆਦਾਤਰ ਦੌੜ ਵਿਚ ਅਗੇ ਚੱਲ ਰਿਹਾ ਸੀ ਪਰ ਕੀਨੀਆ ਦੇ ਐਥਲੀਟ ਨੇ ਅਚਾਨਕ ਇਕ-ਡੇਢ ਲੈਪ ਪਹਿਲਾਂ ਬੜ੍ਹਤ ਲੈ ਲਈ। ਅਮਿਤ ਸੋਨੇ ਦਾ ਤਗਮਾ ਜਿੱਤ ਸਕਦਾ ਸੀ ਪਰ ਉੱਚੇ ਖੇਤਰ ਨੇ ਪ੍ਰਭਾਵਿਤ ਕੀਤਾ। ਕੀਨੀਆ ਦੇ ਐਥਲੀਟ ਅਜਿਹੇ ਘਰੇਲੂ ਹਾਲਾਤਾਂ ਵਿਚ ਸਿਖਲਾਈ ਦੇ ਰਿਹਾ ਸੀ ਜਿਸ ਨਾਲ ਉਸ ਨੂੰ ਮਦਦ ਮਿਲੀ।'
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।