ਕੈਂਡੀਡੇਟਸ ਸ਼ਤਰੰਜ ''ਚ ਭਾਰਤੀ ਅਜੇ ਵੀ ਦੌੜ ''ਚ ਬਰਕਰਾਰ
Saturday, Apr 13, 2024 - 02:23 PM (IST)

ਟੋਰਾਂਟੋ, 13 ਅਪ੍ਰੈਲ (ਭਾਸ਼ਾ) ਭਾਰਤੀ ਗ੍ਰੈਂਡਮਾਸਟਰ ਆਰ ਪ੍ਰਗਿਆਨੰਦਾ ਅਤੇ ਡੀ ਗੁਕੇਸ਼ ਜਦੋਂ ਕੈਂਡੀਡੇਟਸ ਸ਼ਤਰੰਜ ਟੂਰਨਾਮੈਂਟ ਦੇ ਅੱਠਵੇਂ ਦੌਰ ਵਿਚ ਆਪਣੀ ਮੁਹਿੰਮ ਮੁੜ ਸ਼ੁਰੂ ਕਰਨਗੇ ਤਾਂ ਧਿਆਨ ਰੂਸ ਦੇ ਇਆਨ ਨੇਪੋਮਨੀਆਚਚੀ ਨੂੰ ਪਿੱਛੇ ਛੱਡਣ 'ਤੇ ਹੋਵੇਗਾ। ਪ੍ਰਗਿਆਨੰਦਾ ਦਾ ਸਾਹਮਣਾ ਫਰਾਂਸ ਦੇ ਫਿਰੋਜ਼ਾ ਅਲੀਰੇਜ਼ਾ ਨਾਲ ਹੋਵੇਗਾ ਜਦਕਿ ਗੁਕੇਸ਼ ਦਾ ਸਾਹਮਣਾ ਹਮਵਤਨ ਵਿਦਿਤ ਗੁਜਰਾਤੀ ਨਾਲ ਹੋਵੇਗਾ। ਨੇਪੋਮਨੀਆਚਚੀ 4.5 ਅੰਕਾਂ ਨਾਲ ਸਿਖਰ 'ਤੇ ਹੈ ਜਦਕਿ ਪ੍ਰਗਿਆਨੰਦਾ, ਗੁਕੇਸ਼ ਅਤੇ ਅਮਰੀਕਾ ਦੇ ਫੈਬੀਆਨੋ ਕਾਰੂਆਨਾ ਉਸ ਤੋਂ ਅੱਧਾ ਅੰਕ ਪਿੱਛੇ ਹਨ। ਅਲੀਰਾਜਾ 2.5 ਅੰਕਾਂ ਨਾਲ ਸੱਤਵੇਂ ਸਥਾਨ 'ਤੇ ਹੈ ਜਦਕਿ ਅਜ਼ਰਬਾਈਜਾਨ ਦਾ ਨਿਜਾਤ ਅੱਬਾਸੋਵ ਉਸ ਤੋਂ ਅੱਧਾ ਅੰਕ ਪਿੱਛੇ ਹੈ। ਮਹਿਲਾ ਵਰਗ ਵਿੱਚ ਭਾਰਤੀ ਖਿਡਾਰਨਾਂ ਉਮੀਦਾਂ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੀਆਂ। ਕੋਨੇਰੂ ਹੰਪੀ ਅਤੇ ਆਰ ਵੈਸ਼ਾਲੀ ਦੇ 2.5 ਅੰਕ ਹਨ ਜਦਕਿ ਚੀਨ ਦਾ ਝੋਂਗਈ ਤਾਨ ਪੰਜ ਅੰਕਾਂ ਨਾਲ ਚੋਟੀ 'ਤੇ ਹੈ।