ਭਾਰਤੀਆਂ ਖ਼ਿਲਾਫ਼ ਕਥਿਤ ਨਸਲੀ ਟਿੱਪਣੀਆਂ ਲਈ ਜਾਂਚ ਦੇ ਦਾਇਰੇ ’ਚ ਆਏ ਬਟਲਰ ਅਤੇ ਮੋਰਗਨ

Wednesday, Jun 09, 2021 - 01:55 PM (IST)

ਭਾਰਤੀਆਂ ਖ਼ਿਲਾਫ਼ ਕਥਿਤ ਨਸਲੀ ਟਿੱਪਣੀਆਂ ਲਈ ਜਾਂਚ ਦੇ ਦਾਇਰੇ ’ਚ ਆਏ ਬਟਲਰ ਅਤੇ ਮੋਰਗਨ

ਲੰਡਨ (ਭਾਸ਼ਾ) : ਭਾਰਤੀਆਂ ਦਾ ਮਜ਼ਾਕ ਉਡਾਉਣ ਵਾਲੀਆਂ ਕਥਿਤ ਨਸਲੀ ਟਿੱਪਣੀਆਂ ਲਈ ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ (ਈ.ਸੀ.ਬੀ.) ਆਪਣੀ ਰਾਸ਼ਟਰੀ ਟੀਮ ਦੇ ਸੀਮਤ ਓਵਰਾਂ ਦੇ ਕਪਤਾਨ ਈਓਨ ਮੋਰਗਨ ਅਤੇ ਵਿਕਟਕੀਪਰ ਬੱਲੇਬਾਜ਼ ਜੋਸ ਬਟਲਰ ਦੀ ਜਾਂਚ ਕਰ ਰਿਹਾ ਹੈ। ਈ.ਸੀ.ਬੀ. ਨੇ ‘ਪ੍ਰਾਸੰਗਕ ਅਤੇ ਉਚਿਤ ਕਾਰਵਾਈ’ ਦਾ ਵਆਦਾ ਕਰਦੇ ਹੋਏ ਕਿਹਾ ਕਿ ਹਰੇਕ ਮਾਮਲੇ ਵਿਚ ਵਿਅਕਤੀਗਤ ਆਧਾਰ ’ਤੇ ਵਿਚਾਰ ਕੀਤਾ ਜਾਏਗਾ। ਬਟਲਰ ਅਤੇ ਮੋਰਗਨ ਨੇ ਇਨ੍ਹਾਂ ਪੋਸਟਾਂ ਵਿਚ ਭਾਰਤੀਆਂ ਦਾ ਮਜ਼ਾਕ ਉਡਾਉਣ ਲਈ ‘ਸਰ’ ਦੀ ਵਰਤੋਂ ਕੀਤੀ ਹੈ।

ਇਹ ਵੀ ਪੜ੍ਹੋ: ਸਾਵਧਾਨ! ਨਹੁੰਆਂ ’ਚ ਆਏ ਇਹ ਬਦਲਾਅ ਤਾਂ ਹੋ ਸਕਦੈ 'ਕੋਰੋਨਾ'

ਓਲੀ ਰੌਬਿਨਸਨ ਨੂੰ 2012-13 ਵਿਚ ਅਪਮਾਨਜਨਕ ਟਵੀਟ ਲਈ ਮੁਅੱਤਲ ਕੀਤੇ ਜਾਣ ਦੇ ਬਾਅਦ ਬਟਲਰ ਅਤੇ ਮੋਰਗਨ ਦੇ ਟਵੀਟ ਦੀ ਸੋਸ਼ਲ ਮੀਡੀਆ ’ਤੇ ਚਰਚਾ ਹੋਣ ਲੱਗੀ ਸੀ। ਟੈਲੀਗ੍ਰਾਫ.ਸੀਓ.ਯੂ.ਕੇ ਦੀ ਰਿਪੋਰਟ ਮੁਤਾਬਕ, ‘ਬਟਲਰ ਦੇ ਸੰਦੇਸ਼ ਦਾ ਸਕ੍ਰੀਨਸ਼ਾਟ ਵੀ ਸਾਂਝਾ ਕੀਤਾ ਗਿਆ ਹੈ, ਜਿਸ ਵਿਚ ਉਨ੍ਹਾਂ ਕਿਹਾ ਹੈ, ‘ਮੈਂ ਸਰ ਨੰਬਰ ਇਕ ਨੂੰ ਹਮੇਸ਼ਾ ਸਹੀ ਜਵਾਬ ਦਿੰਦਾ ਹਾਂ, ਮੇਰੇ ਵਰਗਾ, ਤੁਹਾਡੇ ਵਰਗਾ, ਮੇਰੇ ਵਰਗਾ।’ ਮੋਰਗਨ ਨੇ ਬਟਲਰ ਨੂੰ ਟੈਗ ਕਰਕੇ ਇਕ ਸੰਦੇਸ਼ ਲਿਖਿਆ, ‘ਸਰ ਤੁਸੀਂ ਮੇਰੇ ਪਸੰਦੀਦਾ ਬੱਲੇਬਾਜ਼ ਹੋ।’ ਬਟਲਰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਵਿਚ ਰਾਜਸਥਾਨ ਰਾਇਲਜ਼ ਲਈ ਖੇਡਦੇ ਹਨ, ਜਦੋਂਕਿ ਮੋਰਗਨ ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਹਨ। ਰਿਪੋਰਟ ਵਿਚ ਕਿਹਾ ਗਿਆ ਹੈ, ‘ਇਨ੍ਹਾਂ ਟਵੀਟ ਦੇ ਸਹੀ ਸੰਦਰਭ ’ਤੇ ਹਾਲਾਂਕਿ ਸਵਾਲੀਆ ਨਿਸ਼ਾਨ ਲੱਗਾ ਹੈ ਪਰ ਇਹ ਅਜਿਹੇ ਸਮੇਂ ਵਿਚ ਲਿਖੇ ਗਏ ਜਦੋਂਕਿ ਬਟਲਰ ਅਤੇ ਮੋਰਗਨ ਇੰਗਲੈਂਡ ਦੇ ਸਥਾਪਤ ਖਿਡਾਰੀ ਬਣ ਚੁੱਕੇ ਸਨ ਅਤੇ ਅਜਿਹੇ ਵਿਚ ਉਨ੍ਹਾਂ ਨੇ ਸੋਸ਼ਲ ਮੀਡੀਆ ਵਿਚ ਅਜਿਹੀਆਂ ਅਪਮਾਨਜਨਕ ਗੱਲਾਂ ਕੀਤੀਆਂ।’

ਇਹ ਵੀ ਪੜ੍ਹੋ: ਆਸਟ੍ਰੇਲੀਅਨ ਕ੍ਰਿਕਟਰ ਗਲੇਨ ਮੈਕਸਵੈੱਲ ਜਲਦ ਬਣੇਗਾ ‘ਭਾਰਤ ਦਾ ਜਵਾਈ’, ਇਸ ਭਾਰਤੀ ਕੁੜੀ ਨਾਲ ਹੈ ਰਿਸ਼ਤਾ

ਈ.ਸੀ.ਬੀ. ਨੇ ਕਿਹਾ ਕਿ ਇਸ ਮਾਮਲੇ ਨਾਲ ਉਚਿਤ ਤਰੀਕੇ ਨਾਲ ਨਜਿੱਠਿਆ ਜਾਵੇਗਾ। ਈ.ਸੀ.ਬੀ. ਦੇ ਇਕ ਬੁਲਾਰੇ ਨੇ ਕਿਹਾ, ‘ਸਾਨੂੰ ਪਿਛਲੇ ਹਫ਼ਤੇ ਅਪਮਾਨਜਨਕ ਟਵੀਟ ਨੂੰ ਲੈ ਕੇ ਚਿਤਾਵਨੀ ਦਿੱਤੀ ਗਈ ਸੀ, ਇਸ ਲਈ ਹੋਰ ਖਿਡਾਰੀਆਂ ਦੀਆਂ ਪੁਰਾਣੀਆਂ ਸੋਸ਼ਲ ਮੀਡੀਆ ਪੋਸਟਾਂ ’ਤੇ ਵੀ ਜਨਤਕ ਰੂਪ ਨਾਲ ਸਵਾਲ ਚੁੱਕੇ ਗਏ ਹਨ।’ ਉਨ੍ਹਾਂ ਕਿਹਾ, ‘ਸਾਡੇ ਖੇਡ ਵਿਚ ਭੇਦਭਾਵ ਲਈ ਕੋਈ ਜਗ੍ਹਾ ਨਹੀਂ ਹੈ ਅਤੇ ਜਿੱਥੇ ਜ਼ਰੂਰਤ ਹੋਵੇ, ਅਸੀਂ ਪ੍ਰਾਸੰਗਕ ਅਤੇ ਉਚਿਤ ਕਾਰਵਾਈ ਕਰਨ ਲਈ ਵਚਨਬੱਧ ਹਾਂ।’ ਬੁਲਾਰੇ ਨੇ ਕਿਹਾ, ‘ਸਾਰੇ ਮਾਮਲਿਆਂ ਵਿਚ ਕਈ ਤੱਥਾਂ ਨੂੰ ਧਿਆਨ ਵਿਚ ਰੱਖਦੇ ਹੋਏ ਵਿਅਕਤੀਗਤ ਆਧਾਰ ’ਤੇ ਵਿਚਾਰ ਕੀਤਾ ਜਾਏਗਾ। ਅਸੀਂ ਇਸ  ਬਾਰੇ ਵਿਚ ਅੱਗੇ ਟਿੱਪਣੀ ਕਰਨ ਤੋਂ ਪਹਿਲਾਂ ਈ.ਸੀ.ਬੀ. ਬੋਰਡ ਨਾਲ ਮਾਮਲਿਆਂ ਦਾ ਮੁਲਾਂਕਣ ਕਰਾਂਗੇ।’

ਇਹ ਵੀ ਪੜ੍ਹੋ: ਰੌਬਿਨਸਨ ਨੂੰ ਕ੍ਰਿਕਟ ਤੋਂ ਮੁਅੱਤਲ ਕਰਨ ਦੇ ਖੇਡ ਮੰਤਰੀ ਦੇ ਇਤਰਾਜ਼ ’ਤੇ ਬ੍ਰਿਟੇਨ ਦੇ PM ਦਾ ਸਮਰਥਨ

ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਦਾ 2010 ਦਾ ਸਮਲਿੰਗੀ ਨਾਲ ਸਬੰਧਤ ਇਕ ਟਵੀਟ ਵੀ ਸਾਹਮਣੇ ਆਇਆ ਹੈ। ਐਂਡਰਸਨ ਨੇ ਬ੍ਰਿਟਿਸ਼ ਮੀਡੀਆ ਨੂੰ ਕਿਹਾ, ‘ਮੇਰੇ ਲਈ ਇਹ 10-11 ਸਾਲ ਪੁਰਾਣੀ ਗੱਲ ਹੈ ਅਤੇ ਨਿਸ਼ਚਿਤ ਤੌਰ ’ਤੇ ਮੈਂ ਇਕ ਵਿਅਕਤੀ ਦੇ ਰੂਪ ਵਿਚ ਬਦਲ ਗਿਆ ਹਾਂ। ਮੈਨੂੰ ਲੱਗਦਾ ਹੈ ਕਿ ਇਹੀ ਮੁਸ਼ਕਲ ਹੈ। ਚੀਜ਼ਾਂ ਬਦਲਦੀਆਂ ਹਨ, ਤੁਸੀਂ ਗਲਤੀਆਂ ਕਰਦੇ ਹੋ।’ ਨਿਊਜ਼ੀਲੈਂਡ ਖ਼ਿਲਾਫ਼ ਦੂਜਾ ਟੈਸਟ ਮੈਚ ਖੇਡਣ ’ਤੇ ਐਂਡਰਸਨ ਇੰਗਲੈਂਡ ਵੱਲੋਂ ਸਭ ਤੋਂ ਜ਼ਿਆਦਾ ਟੈਸਟ ਖੇਡਣ ਵਾਲੇ ਕ੍ਰਿਕਟਰ ਬਣ ਜਾਣਗੇ। ਉਨ੍ਹਾਂ ਕਿਹਾ ਕਿ ਟੀਮ ਇਸ ਤਰ੍ਹਾਂ ਦੇ ਮਾਮਲਿਆ ਨੂੰ ਲੈ ਕੇ ਪਰੇਸ਼ਾਨ ਹੈ।

ਇਹ ਵੀ ਪੜ੍ਹੋ: ਕਤਲ ਦੇ ਮਾਮਲੇ 'ਚ ਜੇਲ੍ਹ 'ਚ ਬੰਦ ਸੁਸ਼ੀਲ ਕੁਮਾਰ ਨੇ ਮੰਗੇ 'ਸਪਲੀਮੈਂਟ', ਅਦਾਲਤ ਭਲਕੇ ਸੁਣਾਏਗੀ ਫ਼ੈਸਲਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News