ਵੱਕਾਰ ਬਚਾਉਣ ਲਈ ਆਸਟ੍ਰੇਲੀਆ ਨਾਲ ਤੀਸਰਾ ਵਨ ਡੇ ਖੇਡਣਗੀਆਂ ਭਾਰਤੀ ਮਹਿਲਾਵਾਂ

Sunday, Mar 18, 2018 - 01:58 AM (IST)

ਵੱਕਾਰ ਬਚਾਉਣ ਲਈ ਆਸਟ੍ਰੇਲੀਆ ਨਾਲ ਤੀਸਰਾ ਵਨ ਡੇ ਖੇਡਣਗੀਆਂ ਭਾਰਤੀ ਮਹਿਲਾਵਾਂ

ਵਡੋਦਰਾ— ਭਾਰਤੀ ਮਹਿਲਾ ਟੀਮ ਪਹਿਲਾਂ ਹੀ ਲੜੀ ਗੁਆ ਚੁੱਕੀ ਹੈ। ਹੁਣ ਉਹ ਆਸਟ੍ਰੇਲੀਆ ਖਿਲਾਫ ਹੋਣ ਵਾਲੇ ਤੀਸਰੇ ਅਤੇ ਆਖਰੀ ਇਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਕਲੀਨ ਸਵੀਪ ਤੋਂ ਬਚਣ ਅਤੇ ਆਪਣੇ ਵੱਕਾਰ ਨੂੰ ਬਚਾਉਣ ਖਾਤਿਰ ਮੈਦਾਨ 'ਤੇ ਉਤਰਨਗੀਆਂ। ਇਹ ਲੜੀ ਆਈ. ਸੀ. ਸੀ. ਮਹਿਲਾ ਵਨ ਡੇ ਚੈਂਪੀਅਨਸ਼ਿਪ ਦਾ ਹਿੱਸਾ ਹੈ। ਹੁਣ ਤਕ ਭਾਰਤੀ ਮਹਿਲਾਵਾਂ ਨੇ ਇਥੇ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਹੈ। ਆਸਟ੍ਰੇਲੀਆਈ ਟੀਮ ਪਹਿਲੇ 2 ਅਭਿਆਸ ਮੈਚ ਅਤੇ ਫਿਰ 2 ਵਨ ਡੇ ਵਿਚ ਜਿੱਤ ਦਰਜ ਕਰ ਕੇ ਸ਼ਾਨਦਾਰ ਫਾਰਮ 'ਚ ਹੈ। ਆਸਟ੍ਰੇਲੀਆ ਨੇ ਹਰੇਕ ਮੈਚ 'ਚ ਆਸਾਨ ਜਿੱਤ ਦਰਜ ਕੀਤੀ।
ਉਸ ਨੇ ਪਹਿਲਾ ਵਨ ਡੇ 9 ਵਿਕਟਾਂ ਅਤੇ ਦੂਸਰਾ 60 ਦੌੜਾਂ ਨਾਲ ਜਿੱਤ ਕੇ ਲੜੀ ਵਿਚ ਅਜੇਤੂ ਬੜ੍ਹਤ ਹਾਸਲ ਕੀਤੀ। ਭਾਰਤੀ ਮਹਿਲਾ ਟੀਮ ਕੋਲ ਕੱਲ ਹੁਣ ਆਖਰੀ ਮੌਕਾ ਹੋਵੇਗਾ, ਜਿਸ ਵਿਚ ਉਹ ਆਪਣੇ ਪ੍ਰਸ਼ੰਸਕਾਂ ਨੂੰ ਵਿਸ਼ਵ ਕੱਪ ਸੈਮੀਫਾਈਨਲ ਵਿਚ ਜਿੱਤ ਦੀ ਯਾਦ ਦੁਆ ਸਕਦੀ ਹੈ। ਇਸ ਦੇ ਲਈ ਹਾਲਾਂਕਿ ਭਾਰਤ ਨੂੰ ਸਾਰੇ ਵਿਭਾਗਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨਾ ਪਵੇਗਾ।

 


Related News