ਭਾਰਤੀ ਬੀਬੀਆਂ ਦੀ ਟੀਮ ਵਿਸ਼ਵ ਸਕੁਐਸ਼ ਚੈਂਪੀਅਨਸ਼ਿਪ 'ਚੋਂ ਹਟੀ

Tuesday, Aug 04, 2020 - 02:29 AM (IST)

ਭਾਰਤੀ ਬੀਬੀਆਂ ਦੀ ਟੀਮ ਵਿਸ਼ਵ ਸਕੁਐਸ਼ ਚੈਂਪੀਅਨਸ਼ਿਪ 'ਚੋਂ ਹਟੀ

ਚੇਨਈ– ਭਾਰਤ ਨੇ ਕੋਵਿਡ-19 ਮਹਾਮਾਰੀ ਦੇ ਕਾਰਣ 'ਤਿਆਰੀ ਦੀ ਕਮੀ' ਅਤੇ ਯਾਤਰਾ ਦੀ 'ਸ਼ਸ਼ੋਪੰਜ' ਦੀ ਸਥਿਤੀ ਕਾਰਣ 15 ਤੋਂ 20 ਦਸੰਬਰ ਤਕ ਮਲੇਸ਼ੀਆ ਵਿਚ ਹੋਣ ਵਾਲੀ ਬੀਬੀਆਂ ਦੀ ਵਿਸ਼ਵ ਟੀਮ ਸਕੁਐਸ਼ ਚੈਂਪੀਅਨਸ਼ਿਪ ਵਿਚੋਂ ਸੋਮਵਾਰ ਨੂੰ ਹਟਣ ਦਾ ਫ਼ੈਸਲਾ ਕੀਤਾ। ਐੱਸ. ਆਰ. ਐੱਫ. ਆਈ. (ਭਾਰਤੀ ਸਕੁਐਸ਼ ਰੈਕੇਟ ਮਹਾਸੰਘ) ਦੇ ਜਨਰਲ ਸਕੱਤਰ ਤੇ ਸਾਬਕਾ ਰਾਸ਼ਟਰੀ ਕੋਚ ਸਾਈਪਰਸ ਪੇਂਚਾਂ ਨੇ ਦੱਸਿਆ ਕਿ ਇਹ ਫੈਸਲਾ ਚੋਟੀ ਦੇ ਖਿਡਾਰੀਆਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਲਿਆ ਗਿਆ ਹੈ।


author

Gurdeep Singh

Content Editor

Related News

News Hub