ਵਿਸ਼ਵ ਕੱਪ ਤੋਂ ਪਹਿਲਾਂ ਆਖਰੀ ਅਭਿਆਸ ਮੈਚ ''ਚ ਭਾਰਤੀ ਮਹਿਲਾ ਟੀਮ ਨੇ ਵਿੰਡੀਜ਼ ਨੂੰ ਹਰਾਇਆ
Tuesday, Mar 01, 2022 - 08:29 PM (IST)
ਰੇਂਗਿਓਰਾ- ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦੀਆਂ 67 ਗੇਂਦਾਂ ਵਿਚ 66 ਦੌੜਾਂ ਦੀ ਮਦਦ ਨਾਲ ਭਾਰਤ ਨੇ ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ ਤੋਂ ਪਹਿਲਾਂ ਆਖਰੀ ਅਭਿਆਸ ਮੈਚ ਵਿਚ ਮੰਗਲਵਾਰ ਨੂੰ ਵੈਸਟਇੰਡੀਜ਼ ਨੂੰ 81 ਦੌੜਾਂ ਨਾਲ ਹਰਾ ਦਿੱਤਾ। ਦੱਖਣੀ ਅਫਰੀਕਾ ਦੇ ਵਿਰੁੱਧ ਐਤਵਾਰ ਨੂੰ ਟੀਮ ਨੇ ਪਹਿਲੇ ਅਭਿਆਸ ਮੈਚ ਦੇ ਦੌਰਾਨ ਸਿਰ 'ਤੇ ਸੱਟ ਲੱਗਣ ਦੇ ਕਾਰਨ ਮੰਧਾਨਾ ਨੂੰ ਨਿਗਰਾਨੀ ਵਿਚ ਰੱਖਿਆ ਗਿਆ ਸੀ। ਉਨ੍ਹਾਂ ਨੇ ਸੱਟ ਲੱਗਣ ਦੇ 2 ਦਿਨ ਬਾਅਦ ਹੀ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੂੰ 50 ਓਵਰਾਂ ਵਿਚ 258 ਦੌੜਾਂ ਤੱਕ ਪਹੁੰਚਾਇਆ।
ਇਹ ਖ਼ਬਰ ਪੜ੍ਹੋ- NZ v SA : ਨਿਊਜ਼ੀਲੈਂਡ ਨੂੰ ਹਰਾ ਕੇ ਦੱਖਣੀ ਅਫਰੀਕਾ ਨੇ 1-1 ਨਾਲ ਡਰਾਅ ਕੀਤੀ ਸੀਰੀਜ਼
ਜਵਾਬ ਵਿਚ ਵੈਸਟਇੰਡੀਜ਼ ਟੀਮ 8 ਵਿਕਟਾਂ 'ਤੇ 177 ਦੌੜਾਂ ਹੀ ਬਣਾ ਸਕੀ। ਭਾਰਤ ਨੂੰ ਐਤਵਾਰ ਪਹਿਲੇ ਮੈਚ ਵਿਚ ਵਿਰੋਧੀ ਪਾਕਿਸਤਾਨ ਨਾਲ ਖੇਡਣਾ ਹੈ, ਜਿਸ ਨੇ ਪਹਿਲੇ ਅਭਿਆਸ ਮੈਚ ਵਿਚ ਦੱਖਣੀ ਅਫਰੀਕਾ ਨੂੰ 2 ਦੌੜਾਂ ਨਾਲ ਹਰਾਇਆ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 2017 ਦੀ ਉਪ ਜੇਤੂ ਭਾਰਤੀ ਟੀਮ ਦੀ ਸ਼ੁਰੂਆਤ ਖਰਾਬ ਰਹੀ ਅਤੇ ਸ਼ੇਫਾਲੀ ਵਰਮਾ ਨੂੰ ਚਿਨੇਲੇ ਹੇਨਰੀ ਨੇ ਖਾਤਾ ਖੋਲ੍ਹੇ ਬਿਨਾਂ ਹੀ ਆਊਟ ਕਰ ਦਿੱਤਾ। ਇਸ ਤੋਂ ਬਾਅਦ ਦੀਪਤੀ ਸ਼ਰਮਾ ਅਤੇ ਮੰਧਾਨਾ ਕ੍ਰੀਜ਼ 'ਤੇ ਆਈਆਂ ਅਤੇ ਦੂਜੇ ਵਿਕਟ ਦੇ ਲਈ 117 ਦੌੜਾਂ ਦੀ ਸਾਂਝੇਦਾਰੀ ਕੀਤੀ।
ਮੰਧਾਨਾ ਨੇ 67 ਗੇਂਦਾਂ ਵਿਚ ਸੱਤ ਚੌਕਿਆਂ ਦੀ ਮਦਦ ਨਾਲ 66 ਦੌੜਾਂ ਬਣਾਈਆਂ। ਚੇਰੀ ਅਨ ਫ੍ਰੇਸਰ ਨੇ ਆਪਣੀ ਹੀ ਗੇਂਦ 'ਤੇ ਉਸਦਾ ਕੈਚ ਕੀਤਾ। ਦੀਪਤੀ ਨੇ 64 ਗੇਂਦਾਂ ਵਿਚ 51 ਦੌੜਾਂ ਬਣਾਈਆਂ, ਜਿਸ ਵਿਚ ਇਕ ਹੀ ਚੌਕਾ ਸ਼ਾਮਿਲ ਸੀ। ਕਪਤਾਨ ਮਿਤਾਲੀ ਰਾਜ ਨੇ 42 ਗੇਂਦਾਂ ਵਿਚ 30 ਦੌੜਾਂ ਦਾ ਯੋਗਦਾਨ ਦਿੱਤਾ ਜਦਕਿ ਭਾਟੀਆ ਨੇ 53 ਗੇਂਦਾਂ ਵਿਚ 42 ਦੌੜਾਂ ਬਣਾਈਆਂ। ਵੈਸਟਇੰਡੀਜ਼ ਦੀ ਸ਼ੁਰੂਆਤ ਬਹੁਤ ਖਰਾਬ ਰਹੀ ਅਤੇ ਉਸ ਨੇ ਚਾਰ ਵਿਕਟਾਂ 53 ਦੌੜਾਂ 'ਤੇ ਗੁਆ ਦਿੱਤੀਆਂ ਸਨ। ਵਿਕਟਕੀਪਰ ਸ਼ੇਮੇਈਨ ਕੈਂਪਬੇਲ ਨੇ 81 ਗੇਂਦਾਂ ਵਿਚ 63 ਦੌੜਾਂ ਬਣਾਈਆਂ, ਜਦਕਿ ਹੇਲੀ ਮੈਥਿਊਜ਼ ਨੇ 61 ਗੇਂਦਾਂ ਵਿਚ 44 ਦੌੜਾਂ ਦਾ ਯੋਗਦਾਨ ਦਿੱਤਾ। ਭਾਰਤ ਦੇ ਲਈ ਪੂਜਾਨੇ 7 ਓਵਰਾਂ ਵਿਚ 21 ਦੌੜਾਂ 'ਤੇ 3 ਵਿਕਟਾਂ ਹਾਸਲ ਕੀਤੀਆਂ, ਜਦਕਿ ਮੇਘਨਾ ਸਿੰਘ ਅਤੇ ਦੀਪਤੀ ਨੂੰ 2-2 ਵਿਕਟਾਂ ਹਾਸਲ ਹੋਈਆਂ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।