ਭਾਰਤੀ ਮਹਿਲਾ ਹਾਕੀ ਟੀਮ ਨੇ ਇੰਗਲੈਂਡ ਨੂੰ 6-2 ਨਾਲ ਹਰਾਇਆ
Thursday, Aug 24, 2023 - 11:46 AM (IST)
ਡਸੇਲਡੋਰਫ (ਜਰਮਨੀ)– ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਬੁੱਧਵਾਰ ਨੂੰ ਇੱਥੇ ਇੰਗਲੈਂਡ ਨੂੰ 6-2 ਨਾਲ ਹਰਾ ਕੇ ਚਾਰ ਦੇਸ਼ਾਂ ਦੇ ਟੂਰਨਾਮੈਂਟ ਡਸੇਲਡੋਰਫ-2023 ’ਚ ਤੀਜਾ ਸਥਾਨ ਹਾਸਲ ਕੀਤਾ। ਭਾਰਤ ਵਲੋਂ ਨੀਲਮ (25ਵੇਂ ਮਿੰਟ), ਅਨੂ (26ਵੇਂ ਤੇ 43ਵੇਂ ਮਿੰਟ), ਸੁਨੇਲਿਤਾ ਟੋਪੋ (35ਵੇਂ ਮਿੰਟ), ਹਿਨਾ ਬਾਨੋ (38ਵੇਂ ਮਿੰਟ) ਤੇ ਮੁਮਤਾਜ (40ਵੇਂ ਮਿੰਟ) ਨੇ ਗੋਲ ਕੀਤੇ। ਇੰਗਲੈਂਡ ਵਲੋਂ ਕਲਾਡੀਆ ਸਵੇਨ (16ਵੇਂ ਮਿੰਟ) ਤੇ ਚਾਰਲੈੱਟ ਬਿਨਗੈਮ (54ਵੇਂ ਮਿੰਟ) ਨੇ ਗੋਲ ਕੀਤਾ।
ਇਹ ਵੀ ਪੜ੍ਹੋ : ਚੋਣ ਕਮਿਸ਼ਨ ਨੇ ਸਚਿਨ ਤੇਂਦੁਲਕਰ ਨੂੰ ਬਣਾਇਆ ਨੈਸ਼ਨਲ ਆਈਕਨ, ਜਾਣੋ ਕੀ ਕਰਨਗੇ ਮਾਸਟਰ ਬਲਾਸਟਰ?
ਪਹਿਲੇ ਕੁਆਰਟਰ ’ਚ ਦੋਵੇਂ ਟੀਮਾਂ ਨੇ ਤੇਜ਼ ਸ਼ੁਰੂਆਤ ਕੀਤੀ ਪਰ ਦੋਵੇਂ ਹੀ ਟੀਮਾਂ ਪਹਿਲੇ ਕੁਆਰਟਰ ’ਚ ਗੋਲ ਕਰਨ ’ਚ ਅਸਫਲ ਰਹੀਆਂ। ਦੋਵੇਂ ਟੀਮਾਂ ਦਾ ਡਿਫੈਂਸ ਵੀ ਪਹਿਲੇ ਕੁਆਰਟਰ ’ਚ ਕਾਫੀ ਮਜ਼ਬੂਤ ਰਿਹਾ। ਭਾਰਤ ਨੇ ਦੂਜੇ ਕੁਆਰਟਰ ’ਚ ਵੀ ਚੰਗੀ ਸ਼ੁਰੂਆਤ ਕੀਤੀ ਪਰ ਮੈਚ ਦਾ ਪਹਿਲਾ ਗੋਲ ਇੰਗਲੈਂਡ ਵਲੋਂ ਸਵੇਨ ਨੇ ਕੀਤਾ। ਭਾਰਤ ਨੇ ਇਸ ਤੋਂ ਬਾਅਦ ਹਮਲੇ ਤੇਜ਼ ਕੀਤੇ। ਟੀਮ ਨੂੰ ਪੈਨਲਟੀ ਕਾਰਨਰ ਮਿਲਿਆ, ਜਿਸ ਨੂੰ ਨੀਲਮ ਨੇ ਗੋਲ ’ਚ ਬਦਲ ਕੇ ਸਕੋਰ 1-1 ਕਰ ਦਿੱਤਾ।
ਇਹ ਵੀ ਪੜ੍ਹੋ : ਟੀਮ ਇੰਡੀਆ ਨੇ ਮਿਲ ਕੇ ਦੇਖੀ 'ਚੰਦਰਯਾਨ-3' ਦੀ ਲੈਂਡਿੰਗ, ਵਜਾਈਆਂ ਤਾੜੀਆਂ, ਕੀਤਾ ਚੀਅਰਸ (Video)
ਮੰਗਲਵਾਰ ਨੂੰ ਸਪੇਨ ਵਿਰੁੱਧ ਗੋਲ ਕਰਨ ਵਾਲੀ ਅਨੂ ਨੇ ਸ਼ਾਨਦਾਰ ਮੈਦਾਨੀ ਗੋਲ ਕਰਕੇ ਭਾਰਤ ਨੂੰ ਬੜ੍ਹਤ ਦਿਵਾਈ। ਹਾਫ ਸਮੇਂ ਤਕ ਭਾਰਤ 2-1 ਨਾਲ ਅੱਗੇ ਸੀ। ਬੜ੍ਹਤ ਬਣਾਉਣ ਤੋਂ ਬਾਅਦ ਆਤਮਵਿਸ਼ਵਾਸ ਨਾਲ ਭਰੇ ਭਾਰਤ ਨੇ ਤੀਜੇ ਕੁਆਰਟਰ ’ਚ ਲਗਾਤਾਰ ਹਮਲੇ ਕੀਤੇ। ਸੁਨੇਲਿਤਾ ਨੇ ਪੈਨਲਟੀ ਕਾਰਨਰ ’ਤੇ ਗੋਲ ਕਰਕੇ ਸਕੋਰ 3-1 ਕੀਤਾ। ਹਿਨਾ ਨੇ ਸਕੋਰ 4-1 ਜਦਕਿ ਮੁਮਤਾਜ ਤੇ ਅਨੂ ਨੇ ਵੀ ਭਾਰਤ ਦੀ ਬੜ੍ਹਤ ਨੂੰ 6-1 ਤਕ ਪਹੁੰਚਾਇਆ। ਇੰਗਲੈਂਡ ਨੇ ਬਿਨਗੈਮ ਦੇ ਗੋਲ ਨਾਲ ਹਾਰ ਦੇ ਫਰਕ ਨੂੰ ਘੱਟ ਕੀਤਾ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।