ਭਾਰਤੀ ਮਹਿਲਾ ਹਾਕੀ ਟੀਮ ਯੂਥ ਓਲੰਪਿਕ ਦੇ ਸੈਮੀਫਾਈਨਲ 'ਚ

10/17/2018 1:46:03 PM

ਬਿਊਨਰਸ ਆਇਰਸ :  ਭਾਰਤੀ ਮਹਿਲਾ ਹਾਕੀ ਟੀਮ ਨੇ ਪੋਲੈਂਡ ਨੂੰ 3-0 ਨਾਲ ਹਰਾ ਕੇ ਯੂਥ ਓਲੰਪਿਕ ਖੇਡਾਂ ਦੀ ਹਾਕੀ ਫਾਈਵਸ ਮੁਕਾਬਲੇ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਭਾਰਤ ਲਈ ਲਾਲਰੇਮਸਿਆਮੀ (10ਵਾਂ ਮਿੰਟ), ਕਪਤਾਨ ਸਲੀਮਾ ਟੇਟੇ (14ਵਾਂ) ਅਤੇ ਬਲਜੀਤ ਕੌਰ ਨੇ ਗੋਲ ਕੀਤੇ। ਪਹਿਲੇ ਹਾਫ 'ਚ ਪੋਲੈਂਡ ਨੂੰ ਦੂਜੇ ਮਿੰਟ ਵਿਚ ਗੋਲ ਕਰਨ ਦਾ ਮੌਕਾ ਮਿਲਿਆ ਪਰ ਵਿਕਟੋਰੀਆ ਜਿਮਰਮੈਨ ਭਾਰਤੀ ਗੋਲਕੀਪਰ ਬਿਛੂ ਖਰੀਬਾਨ ਨੂੰ ਚਕਮਾ ਨਹੀਂ ਦੇ ਸਕੀ। ਭਾਰਤ ਦੀ ਮੁਮਤਾਜ ਖਾਨ ਵੀ ਗੋਲ ਕਰਨ ਦੇ ਕਰੀਬ ਪਹੁੰਚੇ ਪਰ ਵਿਰੋਧੀ ਗੋਲਕੀਪਰ ਨੇ ਉਸ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਲਾਲਰੇਮਸਿਆਮੀ ਨੇ 10ਵੇਂ ਮਿੰਟ ਵਿਚ ਗੋਲ ਕਰ ਕੇ ਭਾਰਤ ਨੂੰ ਬੜ੍ਹਤ ਦਿਵਾਈ। ਭਾਰਤ ਦੀ ਬੜ੍ਹਤ 14ਵੇਂ ਮਿੰਟ ਵਿਚ ਸਲੀਮਾ ਨੇ ਦੁਗਣੀ ਕੀਤੀ ਜਦਕਿ ਇਸੇ ਮਿੰਟ ਬਲਜੀਤ ਨੇ ਤੀਜਾ ਗੋਲ ਕੀਤਾ।


Related News