ਟੋਕੀਓ ਓਲੰਪਿਕ ਦੇ ਲਈ ਭਾਰਤੀ ਮਹਿਲਾ ਹਾਕੀ ਟੀਮ ਦਾ ਐਲਾਨ
Thursday, Jun 17, 2021 - 08:59 PM (IST)
ਬੈਂਗਲੁਰੂ- ਹਾਕੀ ਇੰਡੀਆ ਨੇ ਟੋਕੀਓ ਓਲੰਪਿਕ ਖੇਡਾਂ 2020 ਦੀਆਂ ਤਿਆਰੀਆਂ ਦੇ ਆਖਰੀ ਪੜਾਅ 'ਤੇ ਪਹੁੰਚਣ ਦੇ ਨਾਲ ਹੀ ਭਾਰਤੀ ਮਹਿਲਾ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਹੈ। ਹਾਕੀ ਇੰਡੀਆ ਨੇ ਵੀਰਵਾਰ ਨੂੰ ਰੀਓ ਓਲੰਪਿਕ 2016 ਤੋਂ ਜਾਰੀ ਰਹਿਣ ਅਤੇ ਟੋਕੀਓ ਓਲੰਪਿਕ ਦੇ ਲਈ ਇਕ ਨਵਾਂ ਦ੍ਰਿਸ਼ਟੀਕੋਣ ਅਪਣਾਉਣ ਦੇ ਵਿਚ 16 ਮੈਂਬਰੀ ਵਾਲੀ ਸੰਤੁਲਿਤ ਟੀਮ ਦਾ ਐਲਾਨ ਕੀਤਾ। ਟੀਮ ਵਿਚ 8 ਤਜਰਬੇ ਐਂਡ ਦਿੱਗਜਾਂ, ਜਦਕਿ 8 ਨਵੇਂ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਨੂੰ ਓਲੰਪਿਕ ਵਿਚ ਡੈਬਿਊ ਕਰਨ ਦਾ ਮੌਕਾ ਮਿਲੇਗਾ।
ਇਹ ਖ਼ਬਰ ਵੀ ਪੜ੍ਹੋ- WTC Final : ਇਤਿਹਾਸਕ ਟੈਸਟ 'ਚ ਬਣ ਸਕਦੇ ਹਨ ਇਹ 10 ਵੱਡੇ ਰਿਕਾਰਡ
ਖਿਡਾਰੀਆਂ ਦੀ ਆਖਰੀ ਸੂਚੀ ਵਿਚ ਰਾਣੀ, ਕਵਿਤਾ, ਦੀਪ ਗ੍ਰੇਸ ਏਕਾ, ਸੁਸ਼ੀਲਾ ਚਾਨੂ ਪੁਖਰਾਮਬਮ, ਮੋਨਿਕਾ, ਨਿੱਕੀ ਪ੍ਰਧਾਨ, ਨਵਜੋਤ ਕੌਰ ਅਤੇ ਵੰਦਨਾ ਕਟਾਰੀਆ ਵਰਗੀਆਂ 8 ਦਿੱਗਜ ਖਿਡਾਰੀ ਸ਼ਾਮਲ ਹਨ, ਜਿਨ੍ਹਾਂ ਨੇ 36 ਸਾਲ ਦੇ ਅੰਤਰਾਲ ਤੋਂ 2016 ਦੇ ਰੀਓ ਓਲੰਪਿਕ ਖੇਡਾਂ ਵਿਚ ਭਾਰਤੀ ਮਹਿਲਾ ਟੀਮ ਦਾ ਪ੍ਰਤੀਨਿਧੀ ਕਰਨ ਦਾ ਤਜਰਬਾ ਹੈ। ਇਨ੍ਹਾਂ 8 ਖਿਡਾਰਆਂ ਨੇ ਭਾਰਤ ਦੇ ਲਈ ਕੁੱਲ 1492 ਮੈਚ ਖੇਡੇ ਹਨ।
ਭਾਰਤੀ ਮਹਿਲਾ ਹਾਕੀ ਟੀਮ-
ਇਹ ਖ਼ਬਰ ਵੀ ਪੜ੍ਹੋ- IND v ENG ਮਹਿਲਾ ਟੈਸਟ : ਰਾਣਾ ਨੇ ਆਪਣੇ ਪਿਤਾ ਨੂੰ ਸਮਰਪਿਤ ਕੀਤਾ ਡੈਬਿਊ ਪ੍ਰਦਰਸ਼ਨ
ਗੋਲਕੀਪਰ- ਸਵਿਤਾ।
ਡਿਫੈਂਡਰਸ- ਦੀਪ ਗ੍ਰੇਸ ਏਕਾ, ਨਿੱਕੀ ਪ੍ਰਧਾਨ, ਗੁਰਜੀਤ ਕੌਰ, ਉਦਿਤਾ।
ਮਿਡਫੀਲਡਰ- ਨਿਸ਼ਾ, ਨੇਹਾ, ਸੁਸ਼ੀਲ ਚਾਨੂ ਪੁਖਰਾਮਬਮ, ਮੋਨਿਕਾ, ਨਵਜੋਤ ਕੌਰ, ਸਲੀਮਾ ਟੇਟੇ।
ਫਾਰਵਰਡ- ਰਾਣੀ, ਨਵਨੀਤ ਕੌਰ, ਲਾਲਰੇਮਿਸਯਾਮੀ, ਵੰਦਨਾ ਕਟਾਰੀਆ, ਸ਼ਰਮਿਲਾ ਦੇਵੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।